ਅੱਜ ਸ਼ਾਮ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨ ਲਈ ਆਏਗਾ ਜੇਲ੍ਹ ਤੋਂ ਬਾਹਰ
ਨਿਊਜ਼ ਪੰਜਾਬ
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ, ਜੋ ਇਸ ਸਮੇਂ ਆਪਣੀਆਂ ਚੇਲੀਆਂ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ ਨੂੰ ਹਰਿਆਣਾ ਸਰਕਾਰ ਨੇ 3 ਹਫ਼ਤਿਆਂ ਦੀ ਛੁੱਟੀ ਦੇ ਦਿੱਤੀ ਹੈ।
ਪੰਜਾਬ ਅਤੇ ਯੂਪੀ ਚੋਣਾਂ ਤੋਂ ਠੀਕ ਪਹਿਲਾਂ ਅਗਸਤ 2017 ਤੋਂ ਸੁਨਾਰੀਆ ਜੇਲ੍ਹ ਵਿੱਚ ਬੰਦ ਗੁਰਮੀਤ ਰਾਮ ਰਹੀਮ ਨੂੰ ਸਰਕਾਰ ਨੇ 21 ਦਿਨਾਂ ਦੀ ਪੈਰੋਲ ਤੇ ਜੇਲ੍ਹ ਤੋਂ ਬਾਹਰ ਰਹਿਣ ਦੀ ਆਗਿਆ ਦੇ ਦਿੱਤੀ ਹੈ। ਰਾਮ ਰਹੀਮ ਗੁਰੂਗ੍ਰਾਮ ਡੇਰੇ ‘ਚ ਪੁਲਿਸ ਦੀ ਨਿਗਰਾਨੀ ‘ਚ ਰਹੇਗਾ। ਇਸ ਕਾਰਨ ਪੁਲਸ ਨੇ ਸੋਮਵਾਰ ਨੂੰ ਜੇਲ ਦੇ ਆਲੇ-ਦੁਆਲੇ ਸੁਰੱਖਿਆ ਵਧਾ ਦਿੱਤੀ। ਰਾਮ ਰਹੀਮ ਨੂੰ ਪੁਲਸ ਦੀ ਨਿਗਰਾਨੀ ‘ਚ ਜੇਲ ਤੋਂ ਗੁਰੂਗ੍ਰਾਮ ਡੇਰੇ ‘ਚ ਲਿਜਾਇਆ ਜਾਵੇਗਾ। ਪੁਲਿਸ ਸੁਪਰਡੈਂਟ ਉਦੈ ਸਿੰਘ ਮੀਨਾ ਨੇ ਅਮਨ-ਕਾਨੂੰਨ ਸਬੰਧੀ ਪੁਲਿਸ ਅਧਿਕਾਰੀਆਂ ਦੀਆਂ ਤਿੰਨ ਵਾਰ ਮੀਟਿੰਗਾਂ ਕੀਤੀਆਂ | ਰਾਮ ਰਹੀਮ ਨੂੰ ਜੇਲ੍ਹ ਵਿੱਚੋਂ ਲੈਜਾਣ ਲਈ ਗੁਰੂਗ੍ਰਾਮ ਪੁਲਿਸ ਸੁਨਾਰੀਆ ਜੇਲ੍ਹ ਪਹੁੰਚ ਗਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਅੱਜ ਸ਼ਾਮ 4:00 ਵਜੇ ਤੋਂ ਬਾਅਦ ਸਖ਼ਤ ਸੁਰੱਖਿਆ ਵਿਚਕਾਰ ਉਨ੍ਹਾਂ ਨੂੰ ਗੁੜਗਾਓਂ ਦੇ ਦੱਖਣੀ ਸ਼ਹਿਰ ਸਥਿਤ ਡੇਰੇ ‘ਚ ਲਿਆਂਦਾ ਜਾਵੇਗਾ। ਇਸ ਦੇ ਲਈ ਸੰਯੁਕਤ ਪੁਲਿਸ ਕਮਿਸ਼ਨਰ, ਡੀਸੀਪੀ ਪੂਰਬੀ, ਏਸੀਪੀ ਸਦਰ ਨੇ ਕੈਂਪ ਦਾ ਨਿਰੀਖਣ ਕੀਤਾ ਹੈ। ਰਾਮ ਰਹੀਮ ਦੀ ਸੁਰੱਖਿਆ ਲਈ ਇੱਥੇ 50 ਤੋਂ ਵੱਧ ਜਵਾਨ ਤਾਇਨਾਤ ਕੀਤੇ ਜਾਣਗੇ। ਇੰਨਾ ਹੀ ਨਹੀਂ, ਕਵਿੱਕ ਰਿਸਪਾਂਸ ਟੀਮ (QRT) ਪੂਰੇ ਸਮੇਂ ਲਈ ਕੈਂਪ ਦੇ ਬਾਹਰ ਤਾਇਨਾਤ ਰਹੇਗੀ। ਇਹ ਪ੍ਰੋਗਰਾਮ ਰਾਮ ਰਹੀਮ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਕਮਿਸ਼ਨਰ ਅਤੇ ਜੁਆਇੰਟ ਪੁਲਿਸ ਕਮਿਸ਼ਨਰ ਦੀ ਮੀਟਿੰਗ ਤੋਂ ਬਾਅਦ ਜਾਰੀ ਕੀਤਾ ਗਿਆ ਹੈ।