ਨਵਜੋਤ ਸਿੰਘ ਸਿੱਧੂ ਨੇ ਕਿਹਾ ‘ ਮੈਂ ਰਾਹੁਲ ਜੀ ਦੇ ਫੈਸਲੇ ਨੂੰ ਪਹਿਲਾਂ ਹੀ ਸਵੀਕਾਰ ਕਰ ਲਿਆ ਹੈ ‘
ਨਿਊਜ਼ ਪੰਜਾਬ
ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਆਰ ਕਦੇ ਕਿਸੇ ਤੋਂ ਕੁਝ ਨਹੀਂ ਮੰਗਦਾ। ਮੈਂ ਪੰਜਾਬ ਅਤੇ ਇਸ ਦੇ ਲੋਕਾਂ ਨੂੰ ਪਿਆਰ ਕੀਤਾ ਹੈ। ਮੈਨੂੰ ਕੁਝ ਨਹੀਂ ਚਾਹੀਦਾ। ਮੈਂ ਸਿਰਫ ਪੰਜਾਬ ਦੀ ਭਲਾਈ ਅਤੇ ਪੰਜਾਬ ਦਾ ਵਿਕਾਸ ਚਾਹੁੰਦਾ ਹਾਂ। ਸਿੱਧੂ ਨੇ ਕਿਹਾ ਕਿ ਮੇਰੇ ਪਿਆਰ ਨੇ ਕੋਈ ਅਹੁਦਾ ਨਹੀਂ ਮੰਗਿਆ। ਮੇਰੇ ਪਿਆਰ ਨੇ ਪੰਜਾਬ ਦੀ ਭਲਾਈ ਹੀ ਮੰਗੀ ਹੈ। ਮੈਂ ਰਾਹੁਲ ਜੀ ਦੇ ਫੈਸਲੇ ਨੂੰ ਪਹਿਲਾਂ ਹੀ ਸਵੀਕਾਰ ਕਰ ਲਿਆ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਆਪਣੇ ਭਾਸ਼ਣ ਦੇ ਅੰਤ ‘ਚ ਪਾਰਟੀ ਦੇ ਕੁਝ ਆਗੂਆਂ ‘ਤੇ ਨਿਸ਼ਾਨਾ ਸਾਧਿਆ। ਨੇ ਕਿਹਾ ਕਿ ਕਾਂਗਰਸ ਦੇ ਕੁਝ ਲੋਕ ਮੇਰੇ ਖਿਲਾਫ ਬੋਲਦੇ ਹਨ। ਮੇਰਾ ਵਿਰੋਧ ਕਰੋ, ਪਰ ਮੈਂ ਕਦੇ ਵੀ ਆਪਣੇ ਆਗੂਆਂ ਅਤੇ ਵਰਕਰਾਂ ਦਾ ਵਿਰੋਧ ਨਹੀਂ ਕਰਾਂਗਾ।