ਕੈਨੇਡਾ ‘ਚ ਵੈਕਸੀਨ ਦੇ ਆਦੇਸ਼ ਦੇ ਖਿਲਾਫ ਓਟਵਾ ਵਿੱਚ ਟਰੱਕਾਂ ਨੇ ਘੇਰੀ ਰਾਜਧਾਨੀ – ਪ੍ਰਧਾਨ ਮੰਤਰੀ ਨੇ ਆਪਣੀ ਰਹਾਇਸ਼ ਬਦਲੀ -ਵਿਰੋਧ ਪ੍ਰਦਰਸ਼ਨ ਮੀਲਾਂ ਵਿੱਚ ਫੈਲਿਆ
News Punjab ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੁਰਖਿਆ ਕਾਰਨ ਦੇਸ਼ ਦੀ ਰਾਜਧਾਨੀ ਵਿੱਚ ਆਪਣੀ ਰਿਹਾਇਸ਼ ਛੱਡ ਦਿੱਤੀ ਹੈ ।ਓਟਵਾ ਦੇ ਸ਼ਹਿਰ ਦੇ ਕੇਂਦਰ ਦੀਆਂ ਸੜਕਾਂ ਟਰੱਕਾਂ ਨਾਲ ਭਰ ਗਈਆਂ ਸਨ। ਵਾਹਨਾਂ ਵਲੋਂ ਲਗਾਤਾਰ ਹਾਰਨ ਵਜਾਉਣ ਅਤੇ ਗੱਡੀਆਂ ਦੇ ਧੂੰਏ ਨਾਲ ਅਵਾਜ਼ ਅਤੇ ਹਵਾ ਪ੍ਰਦੂਸ਼ਣ ਵੱਧ ਗਿਆ।ਔਟਵਾ ਪੁਲਿਸ ਦੀ ਮਦਦ ਲਈ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਮੁਲਾਜ਼ਮ ਵੱਖਰੇ ਤੌਰ ’ਤੇ ਪੁੱਜ ਰਹੇ ਹਨ ਅਤੇ ਲੋਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਚੀਨੋ ਨੇ ਸਾਫ਼ ਲਫ਼ਜ਼ਾਂ ਆਖ ਦਿਤਾ ਹੈ ਕਿ ਬੋਲਣ ਦੀ ਆਜ਼ਾਦੀ ਦੇ ਨਾਂ ’ਤੇ ਭੜਕਾਊ ਭਾਸ਼ਣ ਨਹੀਂ ਦਿਤੇ ਜਾ ਸਕਣਗੇ। ਦੂਜੇ ਪਾਸੇ ਵਿਖਾਵਾਕਾਰੀਆਂ ਨੇ ਕਹਿਣਾ ਸ਼ੁਰੂ ਕਰ ਦਿਤਾ ਹੈ ਕਿ ਵੈਕਸੀਨੇਸ਼ਨ ਦੀ ਸ਼ਰਤ ਹਟਾਏ ਜਾਣ ਤੱਕ ਅੰਦੋਲਨ ਖ਼ਤਮ ਨਹੀਂ ਹੋਵੇਗਾ।
ਓਟਵਾ – ਕੈਨੇਡਾ ਵਿੱਚ ਸਰਕਾਰੀ ਟੀਕਾਕਰਨ ਦੇ ਆਦੇਸ਼ ਨੂੰ ਚੁਣੌਤੀ ਦੇਣ ਲਈ ਹਜ਼ਾਰਾਂ ਪ੍ਰਦਰਸ਼ਨਕਾਰੀ ਸ਼ਨੀਵਾਰ ਨੂੰ ਕੈਨੇਡਾ ਦੀ ਸੰਸਦ ਦੇ ਸਾਹਮਣੇ ਇੱਕ ਰੋਹ ਭਰੇ ਪ੍ਰਦਰਸ਼ਨ ਵਿੱਚ ਇਕੱਠੇ ਹੋਏ ਸਨ ਜੋ ਹੁਣ 70 ਮੀਲ ਲੰਬੇ ਕਾਫਲੇ ਦਾ ਰੂਪ ਲੈ ਚੁਕਾ ਹੈ।
ਪੱਛਮੀ ਸੂਬੇ ਬ੍ਰਿਟਿਸ਼ ਕੋਲੰਬੀਆ ਤੋਂ ਪਿਛਲੇ ਹਫਤੇ ਦੇ ਅੰਤ ਵਿੱਚ ਟਰੱਕਾਂ ਦਾ ਇੱਕ ਆਮ ਸੰਗਠਿਤ “ਆਜ਼ਾਦੀ ਕਾਫਲਾ” ਰਵਾਨਾ ਹੋਇਆ ਸੀ। ਇੱਕ ਛੋਟੇ ਕਾਫਲੇ ਨੇ ਰਾਜਧਾਨੀ ਓਟਾਵਾ ਦੇ ਰਸਤੇ ‘ਤੇ ਆਉਂਦੇ ਆਉਂਦੇ ਵੱਡਾ ਰੂਪ ਧਾਰ ਲਿਆ।ਸ਼ਨੀਵਾਰ ਨੂੰ ਅਧਿਕਾਰਤ ਤੌਰ ‘ਤੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਣ ਤੋਂ ਦੋ ਘੰਟੇ ਪਹਿਲਾਂ, ਓਟਾਵਾ ਦੇ ਸ਼ਹਿਰ ਦੇ ਕੇਂਦਰ ਦੀਆਂ ਸੜਕਾਂ ਟਰੱਕਾਂ ਨਾਲ ਭਰ ਗਈਆਂ ਸਨ। ਵਾਹਨਾਂ ਵਲੋਂ ਲਗਾਤਾਰ ਹਾਰਨ ਵਜਾਉਣ ਅਤੇ ਗੱਡੀਆਂ ਦੇ ਧੂੰਏ ਨਾਲ ਅਵਾਜ਼ ਅਤੇ ਹਵਾ ਪ੍ਰਦੂਸ਼ਣ ਵੱਧ ਗਿਆ।
ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰ ਨੇ ਸੁਰਖਿਆ ਕਾਰਨ ਦੇਸ਼ ਦੀ ਰਾਜਧਾਨੀ ਵਿੱਚ ਆਪਣੀ ਰਿਹਾਇਸ਼ ਛੱਡ ਦਿੱਤੀ ਹੈ । ਹਜ਼ਾਰਾਂ ਟਰੱਕ ਡਰਾਈਵਰਾਂ ਅਤੇ ਹੋਰ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਰਾਜਧਾਨੀ ਸ਼ਹਿਰ ਵਿੱਚ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਟਰੂਡੋ ਦੀ ਰਿਹਾਇਸ਼ ਦਾ ਘਿਰਾਓ ਕੀਤਾ ਜੋ ਕੋਰੋਨਾ ਵੈਕਸੀਨ ਦੇ ਆਦੇਸ਼ ਅਤੇ ਹੋਰ ਜਨਤਕ ਸਿਹਤ ਪਾਬੰਦੀਆਂ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ। ਇਨ੍ਹਾਂ ਟਰੱਕ ਡਰਾਈਵਰਾਂ ਨੇ ਆਪਣੇ 70 ਕਿਲੋਮੀਟਰ ਲੰਬੇ ਕਾਫਲੇ ਦਾ ਨਾਂ ‘ਆਜ਼ਾਦੀ ਕਾਫਲਾ’ ਰੱਖਿਆ ਹੈ।
ਕੈਨੇਡਾ ਦੀ ਰਾਜਧਾਨੀ ਵਿਚ ਟਰੱਕ ਡਰਾਈਵਰਾਂ ਦੀ ਲਗਾਤਾਰ ਵਧਦੀ ਗਿਣਤੀ ਅਤੇ ਹਿੰਸਾ ਦੇ ਖ਼ਤਰੇ ਨੂੰ ਵੇਖਦਿਆਂ ਫ਼ੈਡਰਲ ਸਰਕਾਰ ਵੱਲੋਂ ਟੋਰਾਂਟੋ, ਡਰਹਮ, ਲੰਡਨ ਅਤੇ ਯਾਰਕ ਰੀਜਨ ਦੇ ਪੁਲਿਸ ਅਫ਼ਸਰਾਂ ਨੂੰ ਤੈਨਾਤ ਕੀਤਾ ਜਾ ਰਿਹਾ ਹੈ। ਔਟਵਾ ਪੁਲਿਸ ਦੀ ਮਦਦ ਲਈ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਮੁਲਾਜ਼ਮ ਵੱਖਰੇ ਤੌਰ ’ਤੇ ਪੁੱਜ ਰਹੇ ਹਨ ਅਤੇ ਲੋਕ ਸੁਰੱਖਿਆ ਮੰਤਰੀ ਮਾਰਕੋ ਮੈਂਡੀਚੀਨੋ ਨੇ ਸਾਫ਼ ਲਫ਼ਜ਼ਾਂ ਆਖ ਦਿਤਾ ਹੈ ਕਿ ਬੋਲਣ ਦੀ ਆਜ਼ਾਦੀ ਦੇ ਨਾਂ ’ਤੇ ਭੜਕਾਊ ਭਾਸ਼ਣ ਨਹੀਂ ਦਿਤੇ ਜਾ ਸਕਣਗੇ। ਦੂਜੇ ਪਾਸੇ ਵਿਖਾਵਾਕਾਰੀਆਂ ਨੇ ਕਹਿਣਾ ਸ਼ੁਰੂ ਕਰ ਦਿਤਾ ਹੈ ਕਿ ਵੈਕਸੀਨੇਸ਼ਨ ਦੀ ਸ਼ਰਤ ਹਟਾਏ ਜਾਣ ਤੱਕ ਅੰਦੋਲਨ ਖ਼ਤਮ ਨਹੀਂ ਹੋਵੇਗਾ।
ਇਸ ਅੰਦੋਲਨ ਵਿੱਚ ਪ੍ਰਾਈਵੇਟ ਕਾਰਾਂ ਅਤੇ ਪਿਕਅਪ ਟਰੱਕਾਂ ਦੀ ਗਿਣਤੀ ਭਾਰੀ ਟਰੱਕਾਂ ਨਾਲੋਂ ਬਹੁਤ ਜ਼ਿਆਦਾ ਹੈ। ਸ਼ਨੀਵਾਰ ਦੇ ਦੌਰਾਨ, ਵਾਹਨਾਂ ਨੇ ਸੰਸਦ ਦੇ ਅੰਦਰ ਅਤੇ ਆਲੇ ਦੁਆਲੇ ਸੜਕਾਂ ‘ਤੇ ਜਾਮ ਲਗਾ ਦਿੱਤਾ, ਉਨ੍ਹਾਂ ਵਿੱਚੋਂ ਬਹੁਤਿਆਂ ਨੇ ਮਹਾਂਮਾਰੀ ਨਾਲ ਸਬੰਧਤ ਜਨਤਕ ਸਿਹਤ ਉਪਾਵਾਂ ਦੀ ਨਿੰਦਾ ਕਰਨ ਵਾਲੇ ਮਾਟੋ ਫੜੇ ਹੋਏ ਹਨ ।