ਅਮਰੀਕਾ ਨੇ ਦੇਸ਼ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ ਤੇ ਲਾਈਆਂ ਪਾਬੰਦੀਆਂ – ਕਲ ਤੋਂ ਹੋਏ ਨਵੇਂ ਨਿਯਮ ਲਾਗੂ
ਨਿਊਜ਼ ਪੰਜਾਬ
ਅਮਰੀਕਾ ਨੇ ਦੇਸ਼ ਅੰਦਰ ਦਾਖਲ ਹੋਣ ਵਾਲੇ ਹਰ ਵਿਅਕਤੀ ਲਈ ਵੈਕਸੀਨੇਸ਼ਨ ਦਾ ਸਬੂਤ ਦਿਖਾਉਣਾ 22 ਜਨਵਰੀ ਤੋਂ ਲਾਜ਼ਮੀ ਕਰ ਦਿੱਤਾ ਗਿਆ ਹੈ , ਅਮਰੀਕਾ ਸਰਕਾਰ ਨੇ ਕੈਨੇਡਾ ਅਤੇ ਮੈਕਸਿਕੋ ਨਾਲ ਜੁੜੀਆਂ ਆਪਣੀਆਂ ਸਰਹੱਦਾਂ ’ਤੇ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ , ਜਿਨ੍ਹਾਂ ਮੁਤਾਬਕ ਹੁਣ ਕੈਨੇਡੀਅਨ ਨਾਗਰਿਕਾਂ ਸਣੇ ਉਹ ਵਿਦੇਸ਼ੀ ਯਾਤਰੀ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਣਗੇ, ਜਿਨ੍ਹਾਂ ਨੇ ਹੁਣ ਤੱਕ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਨਹੀਂ ਲਈਆਂ। ਜਦੋ ਕਿ ਕੈਨੇਡਾ ਨੇ ਪਹਿਲਾਂ ਹੀ ਆਪਣੇ ਵਾਲੇ ਪਾਸੇ 15 ਜਨਵਰੀ ਤੋਂ ਹੀ ਇਹ ਨਿਯਮ ਲਾਗੂ ਕੀਤੇ ਹੋਏ ਹਨ। ਜ਼ਮੀਨੀ ਸਰਹੱਦ ਰਾਹੀਂ ਅਮਰੀਕਾ ਆਉਣ ਵਾਲੇ ਟਰੱਕ ਡਰਾਈਵਰਾਂ ਸਣੇ ਸਾਰੇ ਵਿਦੇਸ਼ੀ ਨਾਗਰਿਕਾਂ ਲਈ ਵੈਕਸੀਨ ਲਾਜ਼ਮੀ ਕਰ ਦਿੱਤੀ ਗਈ ਹੈ।