ਭਾਜਪਾ ਗੱਠਜੋੜ – ਕੈਪਟਨ ਅਮਰਿੰਦਰ ਸਿੰਘ 38 ਸੀਟਾਂ ਤੇ ਖੜੇ ਕਰਨਗੇ ਉਮੀਦਵਾਰ – ਪਹਿਲੀ ਸੂਚੀ ਵਿੱਚ 22 ਹਲਕਿਆਂ ਦਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਲਈ ਭਾਜਪਾ – ਕੈਪਟਨ – ਢੀਂਡਸਾ ਗਠਜੋੜ ਵਿਚੋਂ ਪੰਜਾਬ ਲੋਕ ਕਾਂਗਰਸ (PLC) ਦੇ ਹਿੱਸੇ 38 ਸੀਟਾਂ ਆਈਆਂ ਹਨ , ਜਿਹਨਾਂ ਵਿੱਚੋ 22 ਹਲਕਿਆਂ ਦੀ ਸੂਚੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਜਾਰੀ ਕੀਤੀ ਗਈ ਹੈ , ਉਹਨਾਂ ਕਿਹਾ ਕਿ ਬਾਕੀ ਰਹਿੰਦੀ ਸੂਚੀ ਦੋ ਦਿਨਾਂ ਵਿਚ ਜਾਰੀ ਕਰ ਦਿਤੀ ਜਾਵੇਗੀ।

News Punjab

ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ (PLC) ਨੇ 22 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਪੀਐੱਲਸੀ 38 ਸੀਟਾਂ ‘ਤੇ ਚੋਣ ਲੜ ਰਹੀ ਹੈ।  ਕੈਪਟਨ ਅਮਰਿੰਦਰ ਨੇ ਕਿਹਾ ਕਿ ਫਿਲਹਾਲ ਉਹ 22 ਉਮੀਦਵਾਰਾਂ ਦਾ ਐਲਾਨ ਕਰ ਰਹੇ ਹਨ। ਹੋਰ ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਜਲਦੀ ਕਰ ਦਿੱਤਾ ਜਾਵੇਗਾ।

ਇਨ੍ਹਾਂ ਸੀਟਾਂ ‘ਤੇ ਉਮੀਦਵਾਰ ਮੈਦਾਨ ‘ਚ ਉਤਰਨਗੇ
ਅੰਮ੍ਰਿਤਸਰ: ਰਾਜਾਸਾਂਸੀ, ਅੰਮ੍ਰਿਤਸਰ ਦੱਖਣੀ, ਜੰਡਿਆਲਾ, ਅਜਨਾਲਾ
ਐਸ ਬੀ ਐਸ ਨਗਰ : ਨਵਾਂਸ਼ਹਿਰ
ਮਾਨਸਾ: ਬੁਢਲਾਡਾ, ਮਾਨਸਾ
ਬਠਿੰਡਾ: ਰਾਮਪੁਰਾ ਫੂਲ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ
ਮੋਗਾ: ਧਰਮਕੋਟ ਅਤੇ ਨਿਹਾਲ ਸਿੰਘ ਵਾਲਾ
ਕਪੂਰਥਲਾ : ਭੁਲੱਥ
ਤਰਨਤਾਰਨ: ਖਡੂਰ ਸਾਹਿਬ, ਪੱਟੀ
ਲੁਧਿਆਣਾ: ਦਾਖਾ, ਲੁਧਿਆਣਾ ਦੱਖਣੀ, ਆਤਮਨਗਰ, ਲੁਧਿਆਣਾ ਪੂਰਬੀ
ਪਟਿਆਲਾ : ਪਟਿਆਲਾ, ਸਨੌਰ, ਸਮਾਣਾ, ਸ਼ੁਤਰਾਣਾ, ਪਟਿਆਲਾ ਦਿਹਾਤੀ
ਬਰਨਾਲਾ: ਭਦੌੜ, ਮਹਿਲਕਲਾਂ
ਮਲੇਰਕੋਟਲਾ: ਮਲੇਰਕੋਟਲਾ, ਅਮਰਗੜ੍ਹ
ਗੁਰਦਾਸਪੁਰ: ਫਤਿਹਗੜ੍ਹ ਚੂੜੀਆਂ
ਜਲੰਧਰ: ਨਕੋਦਰ, ਆਦਮਪੁਰ
ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦਿਹਾਤੀ, ਜ਼ੀਰਾ
ਫਰੀਦਕੋਟ: ਕੋਟਕਪੂਰਾ
ਫਤਿਹਗੜ੍ਹ ਸਾਹਿਬ : ਬੱਸੀ ਪਠਾਣਾ
ਮੋਹਾਲੀ: ਖਰੜ
ਮੁਕਤਸਰ: ਗਿੱਦੜਬਾਹਾ, ਮਲੋਟ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪ ਪਟਿਆਲਾ ਸ਼ਹਿਰੀ ਹਲਕੇ ਤੋਂ ਚੋਣ ਲੜਨਗੇ

ਬਠਿੰਡਾ ਸ਼ਹਿਰੀ – ਰਾਜ ਨੰਬਰਦਾਰ
ਬਠਿੰਡਾ ਦਿਹਾਤੀ -ਸਵੇਰਾ ਸਿੰਘ
ਭਦੌੜ – ਧਰਮ ਸਿੰਘ ਫੌਜੀ
ਮਲੇਰਕੋਟਲਾ- ਫਰਜ਼ਾਨਾ ਆਲਮ ਖਾਨ
ਪਟਿਆਲਾ ਦਿਹਾਤੀ – ਸੰਜੀਵ ਸ਼ਰਮਾ
ਪਟਿਆਲਾ ਸ਼ਹਿਰ – ਕੈਪਟਨ ਅਮਰਿੰਦਰ ਸਿੰਘ
ਅੰਮ੍ਰਿਤਸਰ ਦੱਖਣੀ – ਹਰਜਿੰਦਰ ਸਿੰਘ ਠੇਕੇਦਾਰ
ਫਤਿਹਗੜ੍ਹ ਚੂੜੀਆਂ – ਤਜਿੰਦਰ ਸਿੰਘ ਰੰਧਾਵਾ

ਭੁਲੱਥ  – ਅਮਨਦੀਪ ਸਿੰਘ ਗੋਰਾ ਗਿੱਲ
ਨਕੋਦਰ – ਅਜੀਤਪਾਲ ਸਿੰਘ
ਨਵਾਂਸ਼ਹਿਰ – ਸਤਬੀਰ ਸਿੰਘ
ਲੁਧਿਆਣਾ ਪੂਰਬੀ – ਜਗਮੋਹਨ ਸ਼ਰਮਾ
ਲੁਧਿਆਣਾ ਦੱਖਣੀ – ਸੰਤਿੰਦਰ ਪਾਲ ਸਿੰਘ ਤਾਜਪੁਰੀ
ਆਤਮਨਗਰ – ਪ੍ਰੇਮ ਮਿੱਤਲ
ਦਾਖਾ – ਦਮਨਜੀਤ ਸਿੰਘ ਮੋਹੀ
ਧਰਮਕੋਟ – ਰਵਿੰਦਰ ਸਿੰਘ ਗਰੇਵਾਲ
ਸਮਾਣਾ – ਸੁਰਿੰਦਰ ਸਿੰਘ ਖੇੜਕੀ
ਸਨੌਰ – ਬਿਕਰਮਜੀਤ ਇੰਦਰ ਸਿੰਘ ਚਾਹਲ
ਬੁਢਲਾਡਾ – ਸੂਬੇਦਾਰ ਭੋਲਾ ਸਿੰਘ
ਰਾਮਪੁਰਾ ਫੂਲ – ਅਮਰਜੀਤ ਸ਼ਰਮਾ
ਨਿਹਾਲ ਸਿੰਘ ਵਾਲਾ – ਮੁਖਤਿਆਰ ਸਿੰਘ
ਖਰੜ- ਕਮਲਦੀਪ ਸੈਣੀ