ਕੋਵਿਡ ਸੁਰੱਖਿਆ – ਭਾਰਤ ਆਉਣ ਵਾਲੇ ਵਿਦੇਸ਼ੀ ਯਾਤਰੀਆਂ ਲਈ ਅੱਜ ਤੋਂ ਨਵੇਂ ਨਿਯਮ ਲਾਗੂ – ਕਰਨੀ ਹੋਵੇਗੀ ਪਾਲਣਾ

ਭਾਰਤ ਸਰਕਾਰ ਨੇ ਵਿਦੇਸ਼ੀ ਯਾਤਰੀਆਂ ਲਈ ਨਿਯਮਾਂ ਅਤੇ ਕੋਵਿਡ ਐਪ ਵਿੱਚ ਵੱਡਾ ਬਦਲਾਅ ਕੀਤਾ ਹੈ। ਇਸ ਦੇ ਤਹਿਤ ਸ਼ਨੀਵਾਰ ਤੋਂ ਹੀ ਭਾਰਤ ਆਉਣ ਵਾਲੇ ਲੋਕਾਂ ਨੂੰ ਸੰਕਰਮਿਤ ਹੋਣ ‘ਤੇ ਸਰਕਾਰੀ ਆਈਸੋਲੇਸ਼ਨ ਪ੍ਰਣਾਲੀ ਵਿਚ ਲਾਜ਼ਮੀ ਤੌਰ ‘ਤੇ ਅਲੱਗ ਨਹੀਂ ਕੀਤਾ ਜਾਵੇਗਾ। ਇਨਫੈਕਸ਼ਨ ਪਾਏ ਜਾਣ ‘ਤੇ RT-PCR ਟੈਸਟ ਕੀਤਾ ਜਾਵੇਗਾ। ਸੰਪਰਕ ਵਿੱਚ ਆਉਣ ਵਾਲਿਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਨਿਰਧਾਰਿਤ ਪ੍ਰੋਟੋਕੋਲ ਦੇ ਤਹਿਤ ਪ੍ਰਬੰਧਨ ਕੀਤਾ ਜਾਵੇਗਾ।

ਅੰਤਰਰਾਸ਼ਟਰੀ ਯਾਤਰੀਆਂ ਲਈ ਜਾਰੀ ਕੇਂਦਰ ਸਰਕਾਰ ਦੇ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, ਯਾਤਰੀ ਨੂੰ ਆਪਣੇ ਆਪ ਨੂੰ ਸੱਤ ਦਿਨਾਂ ਲਈ ਹੋਮ ਕੁਆਰੰਟੀਨ ਵਿੱਚ ਰਹਿਣਾ ਪਏਗਾ, ਭਾਵੇਂ ਇਸ ਸਮੇਂ ਦੌਰਾਨ ਉਸਦੀ ਰਿਪੋਰਟ ਨੈਗੇਟਿਵ ਆਉਂਦੀ ਹੈ। ਭਾਰਤ ਪਹੁੰਚਣ ਦੇ ਅੱਠਵੇਂ ਦਿਨ ਉਸ ਆਰਟੀ-ਪੀਸੀਆਰ ਟੈਸਟ ਹੋਵੇਗਾ।