ਹੈਦਰਾਬਾਦ ਦੇ ਇੱਕ ਪਿੰਡ ਦੀ 90 ਫ਼ੀਸਦੀ ਵੱਸੋਂ ਨੇ ਸਿੱਖ ਧਰਮ ਅਪਣਾਇਆ – ਪਿੰਡ ਦਾ ਨਾਮ ਵੀ ਬਦਲਿਆ
ਹੈਦਰਾਬਾਦ ਦੇ ਸ਼ਮਸ਼ਾਬਾਦ ਨੇੜੇ ਇਕ ਆਦਿਵਾਸੀਆਂ ਦੇ ਪਿੰਡ ਗਚੁਬਾਈ ਥੰਡਾ ਦੇ 90 ਫੀਸਦੀ ਲੋਕਾਂ ਨੇ ਸਿੱਖ ਧਰਮ ਅਪਨਾਕੇ ਇਸ ਪਿੰਡ ਦਾ ਨਾਂ ਹੁਣ ਗੁਰੂ ਗੋਬਿੰਦ ਸਿੰਘ ਨਗਰ ਰੱਖ ਲਿਆ ਹੈ।
ਤਸਵੀਰਾਂ / ਵੀਡੀਓ – ਬੀ ਬੀ ਸੀ ਲੰਡਨ ਦੇ ਧੰਨਵਾਦ ਸਾਹਿਤ
ਇਸ ਪਿੰਡ ਵਿਚ ਪਹਿਲਾਂ ਜਿੱਥੇ ਨਸ਼ੇ ਦੀ ਪ੍ਰਵਿਰਤੀ ਵਧ ਰਹੀ ਸੀ ਹੁਣ ਸਿੱਖ ਧਰਮ ਅਪਨਾਉਣ ਤੋਂ ਬਾਅਦ ਪਿੰਡ ਦੇ ਲੋਕ ਸ਼ਰਾਬ ਤੱਕ ਨੂੰ ਨਹੀਂ ਛੂੰਹਦੇ। ਪਿੰਡ ਵਿਚ ਤੰਮਾਕੂ ’ਤੇ ਪਾਬੰਦੀ ਹੈ, ਜਦੋਂ ਵੀ ਲੋਕ ਕਿਸੇ ਨੂੰ ਸਿਗਰਟਨੋਸ਼ੀ ਕਰਦੇ ਦੇਖਦੇ ਹਨ ਤਾਂ ਉਸਨੂੰ ਤੁਰੰਤ ਅਜਿਹਾ ਨਾ ਕਰਨ ਲਈ ਕਹਿੰਦੇ ਹਨ। ਇਥੇ ਕੋਈ ਵੀ ਦੁਕਾਨ ਤੰਮਾਕੂ ਉਤਪਾਦ ਨਹੀਂ ਵੇਚਦੀ ਹੈ ਅਤੇ ਨਾ ਹੀ ਸ਼ਰਾਬ ਦਾ ਠੇਕਾ ਹੈ।
ਬੀ ਬੀ ਸੀ ਲੰਡਨ ਵਲੋਂ ਇਸ ਸਬੰਧੀ ਪਿੰਡ ਦੇ ਸਿੱਖਾਂ ਦੀ ਇੱਕ ਵੀਡੀਓ ਜਾਰੀ ਕੀਤੀ ਹੈ, ਨਿਊਜ਼ ਪੰਜਾਬ ਦੇ ਪਾਠਕਾਂ ਲਈ B B C ਦੇ ਧੰਨਵਾਦ ਸਾਹਿਤ ਪੇਸ਼ ਕਰ ਰਹੇ ਹਾਂ