ਬਿਹਾਰ ਵਿੱਚ ਸਿੱਖ ਸ਼ਰਧਾਲੂਆਂ ਤੇ ਹਮਲਾ ਕਰਨ ਵਾਲੇ 4 ਗ੍ਰਿਫਤਾਰ – ਢਾਈ ਦਰਜ਼ਨ ਦੋਸ਼ੀਆਂ ਦੀ ਭਾਲ – ਜਬਰੀ ਚੰਦਾ ਮੰਗਣ ਦਾ ਵਿਰੋਧ ਕੀਤਾ ਸੀ ਯਾਤਰੂਆਂ ਨੇ

ਬਿਹਾਰ ਵਿੱਚ ਸਿੱਖ ਯਾਤਰੂਆਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਤੇ ਪੁਲਿਸ ਨੇ ਕੇਸ ਦਰਜ਼ ਕਰਦਿਆਂ 4 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ 11 ਹੋਰ ਪਛਾਣੇ ਗਏ ਦੋਸ਼ੀਆਂ ਅਤੇ 10-15  ਅਣਪਛਾਤੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇ ਮੇਰੇ ਜਾਂ ਰਹੇ ਹਨ I

ਭੋਜਪੁਰ ਜ਼ਿਲੇ ਦੇ ਚਾਰਪੋਖਰੀ ਥਾਣਾ ਖੇਤਰ ‘ਚ ਐਤਵਾਰ ਨੂੰ ਆਰਾ-ਸਾਸਾਰਾਮ ਰਾਜ ਮਾਰਗ ‘ਤੇ ਧਿਆਨੀ ਟੋਲਾ ਨੇੜੇ ਜਬਰੀ ਚੰਦਾ ਇਕੱਠਾ ਕਰਨ ਦੌਰਾਨ ਪੰਜਾਬ ਦੇ ਸਿੱਖ ਸ਼ਰਧਾਲੂਆਂ ਨਾਲ ਕੁੱਟਮਾਰ ਅਤੇ ਧੱਕਾ-ਮੁੱਕੀ ਦੀ ਘਟਨਾ ਵਾਪਰੀ। ਸਥਾਨਕ ਲੋਕ ਯੱਗ ਦੇ ਆਯੋਜਨ ਅਤੇ ਮੰਦਰ ਦੇ ਨਿਰਮਾਣ ਲਈ ਸੜਕ ‘ਤੇ ਆਉਣ-ਜਾਣ ਵਾਲੇ ਵਾਹਨਾਂ ਤੋਂ ਜਬਰੀ ਦਾਨ ਇਕੱਠਾ ਕਰ ਰਹੇ ਸਨ। ਇਸੇ ਦੌਰਾਨ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਦਰਸ਼ਨ ਕਰਕੇ ਪੰਜਾਬ ਪਰਤ ਰਹੇ ਸਿੱਖ ਸ਼ਰਧਾਲੂਆਂ ਨਾਲ ਜਬਰੀ ਚੰਦਾ ਇਕੱਠਾ ਕਰ ਰਹੇ ਸਥਾਨਕ ਲੋਕਾਂ ਨੇ ਦਾਨ ਦੇਣ ਦਾ ਵਿਰੋਧ ਕਰਦਿਆਂ ਟਰੱਕ ਡਰਾਈਵਰ ਦੀ ਕੁੱਟਮਾਰ ਕੀਤੀ ਸੀ । ਇਸ ‘ਚ ਟਰੱਕ ‘ਤੇ ਸਵਾਰ ਸਿੱਖ ਸ਼ਰਧਾਲੂ ਵੀ ਹੇਠਾਂ ਉਤਰ ਆਏ ਅਤੇ ਜਬਰੀ ਚੰਦੇ ਦੀ ਉਗਰਾਹੀ ਦਾ ਵਿਰੋਧ ਕਰਨ ਲੱਗੇ। ਇਸ ‘ਤੇ ਜਬਰੀ ਉਗਰਾਹੀ ਕਰ ਰਹੇ ਲੋਕਾਂ ਨੇ ਕੁੱਟਮਾਰ ਕਰਦੇ ਹੋਏ ਪਥਰਾਅ ਸ਼ੁਰੂ ਕਰ ਦਿੱਤਾ। ਡਰਾਈਵਰ ਤੋਂ ਇਲਾਵਾ ਛੇ ਸਿੱਖ ਸ਼ਰਧਾਲੂ ਵੀ ਜ਼ਖ਼ਮੀ ਹੋ ਗਏ।

ਚਰਪੋਖੜੀ ਪੁਲੀਸ ਵੱਲੋਂ ਜ਼ਖ਼ਮੀ ਸ਼ਰਧਾਲੂਆਂ ਦਾ ਸਥਾਨਕ ਸੀਐਚਸੀ ਵਿਖੇ ਇਲਾਜ ਕੀਤਾ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੀਰੋ ਦੇ ਡੀਐਸਪੀ ਰਾਹੁਲ ਕੁਮਾਰ ਸਿੰਘ ਵੀ ਮੌਕੇ ’ਤੇ ਪੁੱਜੇ ਅਤੇ ਜ਼ਖ਼ਮੀ ਸ਼ਰਧਾਲੂਆਂ ਤੋਂ ਘਟਨਾ ਸਬੰਧੀ ਜਾਣਕਾਰੀ ਲਈ। ਪੀੜਤਾਂ ਦੀ ਤਰਫੋਂ ਘਟਨਾ ਦੀ ਐਫਆਈਆਰ ਦਰਜ ਕੀਤੀ ਗਈ ਹੈ, ਜਿਸ ਵਿੱਚ 11 ਨਾਮਜ਼ਦ ਵਿਅਕਤੀਆਂ ਸਮੇਤ 10-15 ਅਣਪਛਾਤੇ ਵਿਅਕਤੀਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲੀਸ ਚਾਰਪੋਖਰੀ, ਪੀਰੋ, ਚੌਰੀ ਸਮੇਤ ਕਈ ਥਾਣਿਆਂ ਵਿੱਚ ਛਾਪੇਮਾਰੀ ਕਰ ਰਹੀ ਹੈ।