ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਚੋਣ ਲੜਣ ਲਈ ਮੈਂ ਤਿਆਰ – ਬਿਕਰਮ ਸਿੰਘ ਮਜੀਠੀਆ

ਨਿਊਜ਼ ਪੰਜਾਬ

ਇਕ ਡੀ. ਜੀ. ਪੀ. ਨੇ ਮੇਰੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਪਾਸੇ ਕੀਤੇ ਗਿਆ। ਇਸ ਤੋਂ ਬਾਅਦ ਅਫਸਰਾਂ ਨੂੰ ਡਰਾ-ਧਮਕਾ ਕੇ ਮੇਰੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ। ਮਜੀਠੀਆ ਨੇ ਕਿਹਾ ਕਿ ਮੈਂ ਕਾਨੂੰਨ ਦਾ ਸਦਾ ਸਤਿਕਾਰ ਕਰਦਾ ਹਾਂ

ਨਿਊਜ਼ ਪੰਜਾਬ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅਗਾਊਂ ਜ਼ਮਾਨਤ ਮਿਲਣ ਮਗਰੋਂ ਪਹਿਲੀ ਵਾਰ ਪੱਤਰਕਾਰਾਂ ਸਾਹਮਣੇ ਆਏ। ਇਸ ਦੌਰਾਨ ਮਜੀਠੀਆ ਨੇ ਕਿਹਾ ਕਿ ਸੰਗਤਾਂ ਦੀ ਅਸ਼ੀਰਵਾਦ ਅਤੇ ਪਾਰਟੀ ਦੇ ਹੁਕਮ ਤੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਮੁਕਾਬਲੇ ਚੋਣ ਲੜ ਸਕਦਾ ਹਾਂ , ਸ੍ਰ.ਮਜੀਠੀਆ ਨੇ ਇਹ ਜਵਾਬ ਉਸ ਵੇਲੇ ਦਿੱਤਾ ਜਦੋ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਿੱਧੂ ਦੇ ਵਿਰੁੱਧ ਚੋਣ ਲੜੋਗੇ ? ਸ੍ਰ.ਮਜੀਠੀਆ ਦਾ ਕਹਿਣਾ ਸੀ ਕਿ ਉਹ ਗੁਰੂ ਸਾਹਿਬ ਦੀ ਕਿਰਪਾ ਸਦਕਾ ਹਰ ਧੱਕੇਸ਼ਾਹੀ ਦਾ ਮੁਕਾਬਲਾ ਕਰਨ ਲਈ ਹਰ ਸਮੇ ਤਿਆਰ ਹਾਂ।

ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਮੇਰੇ ਖਿਲਾਫ ਸਾਜ਼ਿਸ਼ ਰਚਣ ਲਈ ਕਾਨੂੰਨ ਨੂੰ ਛਿੱਕੇ ਟੰਗ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚੰਨੀ। ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਨਵਜੋਤ ਸਿੰਘ ਸਿੱਧੂ ਨੇ ਹਰ ਮੀਟਿੰਗ ’ਚ ਮੇਰੇ ਖ਼ਿਲਾਫ ਸਾਜ਼ਿਸ਼ ਰਚੀ। ਇਤਿਹਾਸ ’ਚ ਕਦੇ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਤਿੰਨ ਮਹੀਨਿਆਂ ’ਚ ਚਾਰ ਵਾਰ ਡੀ. ਜੀ. ਪੀ. ਹੀ ਬਦਲ ਦਿੱਤੇ ਗਏ। ਉਨ੍ਹਾਂ ਕਿਹਾ ਕਿ ਇਕ ਡੀ. ਜੀ. ਪੀ. ਨੇ ਮੇਰੇ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਉਨ੍ਹਾਂ ਨੂੰ ਅਹੁਦੇ ਤੋਂ ਪਾਸੇ ਕੀਤੇ ਗਿਆ।
ਇਸ ਤੋਂ ਬਾਅਦ ਅਫਸਰਾਂ ਨੂੰ ਡਰਾ-ਧਮਕਾ ਕੇ ਮੇਰੇ ਖਿਲਾਫ ਪਰਚਾ ਦਰਜ ਕਰਵਾਇਆ ਗਿਆ। ਮਜੀਠੀਆ ਨੇ ਕਿਹਾ ਕਿ ਮੈਂ ਕਾਨੂੰਨ ਦਾ ਸਦਾ ਸਤਿਕਾਰ ਕਰਦਾ ਹਾਂ। ਉਨ੍ਹਾਂ ਕਿਹਾ ਕਿ ਮੈਂ ਕਿਤੇ ਨਹੀਂ ਗਿਆ ਸੀ, ਇਥੇ ਹੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੇਰੇ ਲਈ ਦੁਆਵਾਂ ਕਰਨ ਵਾਲੇ ਲੱਖਾਂ ਲੋਕਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਦੌਰਾਨ ਮਜੀਠੀਆ ਨੇ ਸਿੱਧੂ ’ਤੇ ਤੰਜ ਕੱਸਦਿਆਂ ਕਿਹਾ ਕਿ ਉਸ ਨੂੰ ਬਹੁਤ ਵੱਡਾ ਝਟਕਾ ਲੱਗਾ ਹੈ, ਕੋਈ ਨਾ ਇਲਾਜ ਕਰਵਾਵਾਂਗੇ। ਇਸ ਦੌਰਾਨ ਉਨ੍ਹਾਂ ਸੁਰਜੇਵਾਲਾ ਦੇ ਕਾਂਗਰਸ ਦੇ ਤਿੰਨ ਮੁੱਖ ਮੰਤਰੀ ਵਾਲੇ ਬਿਆਨ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਸੁਰਜੇਵਾਲਾ ਸਾਬ ਪੰਜਾਬ ਦੇ ਲੋਕਾਂ ਨੂੰ ਟ੍ਰਾਇਲ ਤਾਂ ਦਿਖਾਓ ਕਿ ਇਕ ਕੁਰਸੀ ’ਤੇ ਤਿੰਨ ਮੁੱਖ ਮੰਤਰੀ ਕਿਸ ਤਰ੍ਹਾਂ ਬਿਠਾਉਣੇ ਹਨ।
ਇਸ ਦੌਰਾਨ ਉਨ੍ਹਾਂ ਕਿਹਾ ਕਿ ਇਹ ਤਾਂ ਅਜੇ ਟ੍ਰੇਲਰ ਹੈ, ਪੂਰੀ ਫਿਲਮ ਵੀ ਅਸੀਂ ਦਿਖਾਵਾਂਗੇ। ਉਨ੍ਹਾਂ ਸਿੱਧੂ ਦੇ ਪੰਜਾਬ ਮਾਡਲ ਬਾਰੇ ਬੋਲਦਿਆਂ ਕਿਹਾ ਕਿ ਇਹ ਠੋਕੋ ਤਾਲੀ ਦਾ ਮਾਡਲ ਫਲਾਪ ਹੈ ਤੇ ਉਸ ਦਾ ਕੋਈ ਸਿਰ ਪੈਰ ਨਹੀਂ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਇਲਜ਼ਾਮ ’ਤੇ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਜੇ ਮੈਂ ਕਾਂਗਰਸ ਨਾਲ ਰਲਿਆ ਹੋਇਆ ਹਾਂ ਤਾਂ ਕੇਜਰੀਵਾਲ ਨਾਲ ਵੀ ਰਲਿਆ ਹੋਇਆ ਹਾਂ। ਜ਼ਿਕਰਯੋਗ ਹੈ ਕਿ ਮਜੀਠੀਆ ਨੂੰ ਬੀਤੇ ਦਿਨੀਂ ਹਾਈਕੋਰਟ ਤੋਂ ਅਗਾਊਂ ਜ਼ਮਾਨਤ ਮਿਲ ਗਈ ਸੀ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ ’ਤੇ ਰੋਕ ਲੱਗ ਗਈ ਸੀ।