ਵਿਧਾਇਕ ਸੰਜੇ ਤਲਵਾੜ ਵੱਲੋਂ ਹਲਕਾ ਪੂਰਬੀ ‘ਚ ਨਵੀਂ ਪੁਲਿਸ ਚੌਂਕੀ ਵਸਨੀਕਾਂ ਨੂੰ ਸਮਰਪਿਤ

ਨਿਊਜ਼ ਪੰਜਾਬ 

ਲੁਧਿਆਣਾ, 07 ਜਨਵਰੀ – ਲੁਧਿਆਣਾ ਪੂਰਬੀ ਦੇ ਵਿਧਾਇਕ ਸ੍ਰੀ ਸੰਜੇ ਤਲਵਾੜ ਵੱਲੋਂ ਲੋਕਾ ਨੂੰ ਸਾਫ-ਸੁਥਰਾ ਸੁਰੱਖਿਅਤ ਮਾਹੌਲ ਦੇਣ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆ ਜਾਂਦੀਆ ਵੱਖ-ਵੱਖ ਵਾਰਦਾਤਾ ਨੂੰ ਰੋਕਣ ਲਈ ਕੀਤੇ ਜਾ ਰਹੇ ਉੱਪਰਾਲਿਆ ਦੇ ਤਹਿਤ ਅੱਜ ਹਲਕਾ ਪੂਰਬੀ ਵਿੱਚ ਪੈਂਦੇ ਸੁਭਾਸ਼ ਨਗਰ ਮੁੱਹਲੇ ਵਿੱਚ ਸਥਾਪਤ ਸ਼ਮਸਾਨ ਘਾਟ ਦੇ ਕੋਲ ਟਿੱਬਾ ਥਾਣੇ ਦੇ ਅਧੀਨ ਇੱਕ ਨਵੀ ਪੁਲਿਸ ਚੌਂਕੀ ਬਣਾਕੇ ਜਨਤਾ ਨੂੰ ਸਮਰਪਿਤ ਕੀਤੀ ਅਤੇ ਟਿੱਬਾ ਥਾਣੇ ਦੀ ਬਣੀ ਹੋਈ ਪੁਰਾਣੀ ਅਤੇ ਛੋਟੀ ਬਿਲਡਿੰਗ ਵਿੱਚ ਸੁਧਾਰ ਕਰਕੇ ਇਸ ਦੇ ਨਾਲ ਨਵੀ ਬਿਲਡਿੰਗ ਬਨਾਉਣ ਦਾ ਨੀਹ ਪੱਥਰ ਰੱਖਿਆ ਗਿਆ।
ਇਹ ਨੀਹ ਪੱਥਰ ਵਿਧਾਇਕ ਸ੍ਰੀ ਸੰਜੇ ਤਲਵਾੜ, ਪੁਲਿਸ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ., ਸੰਯੁਕਤ ਪੁਲਿਸ ਕਮਿਸ਼ਨਰ ਸ.ਰਵਚਰਨ ਸਿੰਘ ਬਰਾੜ ਪੀ.ਪੀ.ਐਸ ਵੱਲੋਂ ਆਪਣੇ ਕਰ ਕਮਲਾ ਨਾਲ ਰੱਖਿਆ ਗਿਆ। ਇਸ ਤੋਂ ਇਲਾਵਾ ਹਲਕਾ ਪੂਰਬੀ ਵਿੱਚ ਪੈਂਦੇ ਵੱਖ-ਵੱਖ ਵਾਰਡਾ ਦੇ ਮੁੱਖ ਚੌਕਾਂ ਅਤੇ ਸੜਕਾਂ ਤੇ ਲੱਗਣ ਵਾਲੇ ਕੈਮਰਿਆ ਦਾ ਉਦਘਾਟਨ ਵੀ ਕੀਤਾ ਗਿਆ।
ਇਸ ਮੌਕੇ ਵਿਧਾਇਕ ਸ੍ਰੀ ਸੰਜੇ ਤਲਵਾੜ ਨੇ ਦੱਸਿਆ ਕਿ ਟਿੱਬਾ ਥਾਣੇ ਅਧੀਨ ਕਾਫੀ ਜਿਆਦਾ ਮੁੱਹਲੇ ਪੈਂਦੇ ਹਨ ਜਿਸ ਕਰਕੇ ਇਸ ਇਲਾਕੇ ਵਿੱਚ ਸ਼ਰਾਰਤੀ ਅਨਸਰ ਵੱਖ-ਵੱਖ ਤਰਾਂ੍ਹ ਦੀਆ ਵਾਰਦਾਤਾਂ ਕਰਨ ਵਿੱਚ ਕਾਫੀ ਸਰਗਰਮ ਰਹਿੰਦੇ ਸਨ ਅਤੇ ਇਲਾਕੇ ਦਾ ਵਿਸਥਾਰ ਜ਼ਿਆਦਾ ਹੋਣ ਕਰਕੇ ਪੁਲਿਸ ਦੇ ਅੱਕਸ ਨੂੰ ਵੀ ਢਾਹ ਲੱਗਦੀ ਸੀ ਕਿਉਕਿ ਅਪਰਾਧੀ ਇਸ ਗੱਲ ਤੋਂ ਜਾਣੂੰ ਸਨ ਕਿ ਪੁਲਿਸ ਨੂੰ ਉਨ੍ਹਾਂ ਕੋਲ ਪਹੁੰਚਣ ਵਿੱਚ ਸਮਾਂ ਲੱਗੇਗਾ, ਜਿਸ ਕਰਕੇ ਉਹ ਵਾਰਦਾਤ ਨੂੰ ਬੜੀ ਅਸਾਨੀ ਨਾਲ ਅੰਜਾਮ ਦੇ ਕੇ ਭੱਜ ਜਾਂਦੇ ਸਨ ਅਤੇ ਜਨਤਾ ਵਿੱਚ ਕਾਫੀ ਡਰ ਦਾ ਮਾਹੌਲ ਬਣਿਆ ਰਹਿੰਦਾ ਸੀ। ਪੁਲਿਸ ਵਿਭਾਗ ਵੱਲੋਂ ਕਾਫੀ ਦੇਰ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਜੇਕਰ ਟਿੱਬਾ ਥਾਣੇ ਦੇ ਅਧੀਨ ਨਵੀਂ ਚੌਂਕੀ ਬਣਾ ਦਿੱਤੀ ਜਾਵੇ, ਤਾਂ ਸ਼ਰਾਰਤੀ ਅਨਸਰਾ ਤੇ ਕਾਬੂ ਪਾਉਣਾ ਪੁਲਿਸ ਵਿਭਾਗ ਲਈ ਸੋਖਾ ਹੋ ਜਾਵੇਗਾ। ਪੁਲਿਸ ਵਿਭਾਗ ਦੀ ਮੰਗ ਨੂੰ ਪੁਰਾ ਕਰਦੇ ਹੋਏ ਅੱਜ ਸੁਭਾਸ਼ ਨਗਰ ਮੁੱਹਲੇ ਵਿੱਚ ਬਣੇ ਹੋਏ ਸ਼ਮਸਾਨ ਘਾਟ ਅਤੇ ਸਰਕਾਰੀ ਹਸਪਤਾਲ ਦੇ ਨਾਲ ਨਵੀ ਪੁਲਿਸ ਚੋਕੀ ਬਣਾ ਕੇ ਜਨਤਾ ਨੂੰ ਸਮਰਪਿਤ ਕੀਤੀ ਗਈ ਹੈ।
ਵਿਧਾਇਕ ਤਲਵਾੜ ਨੇ ਦੱਸਿਆ ਕਿ ਹਲਕਾ ਪੂਰਬੀ ਦੇ ਟਿੱਬਾ ਥਾਣੇ ਦੀ ਇਮਾਰਤ ਕਾਫੀ ਛੋਟੀ ਅਤੇ ਪੁਰਾਣੀ ਬਣੀ ਹੋਈ ਸੀ ਅਤੇ ਇਸ ਥਾਣੇ ਵਿੱਚ ਆਉਣ ਵਾਲੇ ਲੋਕਾਂ ਨੂੰ ਅਤੇ ਸਟਾਫ ਨੂੰ ਕਾਫੀ ਸਹੂਲਤਾ ਦੀ ਜਰੂਰਤ ਸੀ। ਕੁੱਝ ਮਹੀਨੇ ਪਹਿਲਾ ਉਨ੍ਹਾ ਇਸ ਥਾਣੇ ਦਾ ਦੌਰਾ ਕੀਤਾ ਤਾਂ ਉਨ੍ਹਾ ਮਹਿਸੂਸ ਕੀਤਾ ਕਿ ਇਹ ਬਿਲਡਿੰਗ ਨਵੀ ਬਣਨੀ ਚਾਹੀਦੀ ਹੈ ਤਾਂ ਹੀ ਇਸ ਥਾਣੇ ਵਿੱਚ ਕੰਮ ਕਰਵਾਉਣ ਲਈ ਆਉਣ ਵਾਲੇ ਲੋਕਾਂ ਨੂੰ ਵਧੀਆ ਸਹੂਲਤਾ ਦਿੱਤੀਆ ਜਾ ਸੱਕਣਗੀਆ। ਉਨ੍ਹਾਂ ਥਾਣੇ ਦੀ ਬਿਲਡਿੰਗ ਦਾ ਕੰਮ ਸੁਰੂ ਕਰਵਾਉਣ ਮੌਕੇ ਦੱਸਿਆ ਕਿ ਇਸ ‘ਤੇ ਲੱਗਭਗ 50 ਲੱਖ ਰੁੱਪਏ ਦੀ ਲਾਗਤ ਅਤੇ ਇਸ ਨੂੰ ਆਉਂਦੇ 4-5 ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਹਲਕਾ ਪੂਰਬੀ ਵਿੱਚ ਅੱਜ ਲੱਗਭਗ 75 ਲੱਖ ਰੁੱਪਏ ਦੀ ਲਾਗਤ ਨਾਲ ਨਵੇਂ ਕੈਮਰੇ ਲਗਾਉਣ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾ ਵੀ ਸ਼ਰਾਰਤੀ ਅਨਸਰਾ ‘ਤੇ ਕਾਬੂ ਪਾਉਣ ਲਈ ਹਲਕਾ ਪੂਰਬੀ ਵਿੱਚ ਲੱਗਭਗ 400 ਨਵੇਂ ਕੈਮਰੇ ਲਗਵਾਏ ਜਾ ਰਹੇ ਹਨ, ਜਿਨਾਂ੍ਹ ਦਾ ਕੰਮ ਵੀ ਛੇਤੀ ਹੀ ਪੂਰਾ ਹੋ ਜਾਵੇਗਾ. ਹਲਕਾ ਪੂਰਬੀ ਵਿੱਚ ਲੱਗ ਰਹੇ ਇਨਾਂ੍ਹ 400 ਕੈਮਰਿਆ ਦਾ ਕੰਟਰੋਲ ਵੀ ਪੁਲਿਸ ਵਿਭਾਗ ਕੋਲ ਹੀ ਰਹੇਗਾ। ਪੁਲਿਸ ਇਨਾਂ੍ਹ ਕੈਮਰਿਆ ਦੇ ਰਾਹੀ ਸ਼ਰਾਰਤੀ ਅਨਸਰਾ ਤੇ ਪੂਰੀ ਨਜ਼ਰ ਰੱਖੇਗੀ। ਅੱਜ ਜਿਹੜੇ ਨਵੇਂ ਕੈਮਰੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ, ਇਹ ਕੈਮਰੇ ਵਧੀਆ ਕਵਾਲਟੀ ਦੇ ਹੋਣ ਕਰਕੇ ਜ਼ਿਆਦਾ ਦੂਰੀ ਤੱਕ ਅਪਰਾਧੀਆ ਦੀ ਪਹਿਚਾਣ ਕਰਨਗੇ।
ਇਸ ਮੋਕੇ ਤੇ ਏ.ਸੀ.ਪੀ. ਈਸਟ ਸ੍ਰੀ ਸੁਰਿੰਦਰ ਪਾਲ ਧੋਗੜੀ, ਕੌਸ਼ਲਰ ਨਰੇਸ਼ ਉੱਪਲ, ਕੌਂਸਲਰ ਹਰਜਿੰਦਰ ਪਾਲ ਲਾਲੀ, ਕੌਂਸਲਰ ਕੁਲਦੀਪ ਜੰਡਾ, ਕੌਂਸਲਰ ਪਤੀ ਮੋਨੂੰ ਖਿੰਡਾ, ਕੌਂਸਲਰ ਪਤੀ ਸਰਬਜੀਤ ਸਿੰਘ, ਕੌਂਸਲਰ ਪਤੀ ਹੈਪੀ ਰੰਧਾਵਾ, ਕੌਸ਼ਲਰ ਪਤੀ ਸਤੀਸ਼ ਮਲਹੋਤਰਾ, ਸਾਬਕਾ ਕੌਂਸਲਰ ਵਰਿੰਦਰ ਸਹਿਗਲ, ਐਸ.ਐਚ.ਓ ਨਰਦੇਵ ਸਿੰਘ ਟਿੱਬਾ ਥਾਣਾ, ਚੌਕੀ ਇੰਚਾਰਜ ਜਸਪਾਲ ਸਿੰਘ, ਸਤਨਾਮ ਸਿੰਘ ਸੱਤਾ, ਰਜਿੰਦਰ ਸਿੰਘ ਧਾਰੀਵਾਰ, ਗੁਰਜੋਤ ਸਿੰਘ, ਅੰਕਿਤ ਮਲਹੋਤਰਾ, ਕੰਵਲਜੀਤ ਸਿੰਘ ਬੋਬੀ, ਕਪਿਲ ਮਹਿਤਾ, ਸਾਗਰ ਉੱਪਲ, ਜਸਵਿੰਦਰ ਸਿੰਘ, ਅਮਨਦੀਪ ਸਿੰਘ, ਸਾਹਿਲ ਮਹਿਰਾ, ਕੁੰਵਰ ਤਲਵਾੜ, ਰੀਨਾ ਰਾਣੀ, ਨਿਪੁਨ ਸ਼ਰਮਾ, ਪ੍ਰਿਸ਼ ਬਡਵਾਲ, ਮੰਗਤ ਰਾਮ, ਸੁਨੀਲ ਠਾਕੁਰ, ਪਾਲ ਸ਼ਰਮਾ, ਦਿਨੇਸ਼ ਸ਼ਰਮਾ, ਤਨੀਸ਼ ਅਹੁਜਾ, ਨਿਤੀਨ ਤਲਵਾੜ, ਨਰਿੰਦਰ ਗਰੇਵਾਲ, ਮਹਿੰਦਰ ਸਿੰਘ ਲਸਾੜਾ, ਪ੍ਰਵੀਨ ਕੁਮਾਰ, ਰਿੱਕੀ ਮਲਹੋਤਰਾ, ਲਵਲੀ ਮਨੋਚਾ, ਨਸੀਮ ਅਹਿਮਦ, ਮੋਬੀਨ ਅਹਿਮਦ ਅਤੇ ਹੋਰ ਕਈ ਇਲਾਕਾ ਨਿਵਾਸੀ ਹਾਜਰ ਸਨ।