ਵੱਡੀ ਖਬਰ – ਇਟਲੀ ਤੋਂ ਅੰਮ੍ਰਿਤਸਰ ਪੁੱਜੇ ਇੱਕ ਜਹਾਜ਼ ਦੀਆਂ 191 ਵਿਚੋਂ 125 ਨਿਕਲੇ ਕਰੋਨਾ ਪੋਜ਼ੀਟਿਵ

ਅੰਮ੍ਰਿਤਸਰ, 5 ਜਨਵਰੀ

ਅੱਜ ਅੰਮ੍ਰਿਤਸਰ ਪਹੁੰਚੀ ਏਅਰ ਇੰਡੀਆ ਦੀ ਫਲਾਈਟ ਵਿੱਚ 125 ਯਾਤਰੀ ਕੋਰੋਨਾ ਸੰਕਰਮਿਤ ਪਾਏ ਗਏ ਹਨ। ਫਲਾਈਟ ‘ਚ ਕੁੱਲ 191 ਯਾਤਰੀ ਸਵਾਰ ਸਨ। ਇਹ ਫਲਾਈਟ ਇਟਲੀ ਤੋਂ ਪੰਜਾਬ ਦੇ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਆਈ ਸੀ। ਸਾਰੇ ਯਾਤਰੀਆਂ ਨੂੰ ਅੰਮ੍ਰਿਤਸਰ ਵਿੱਚ ਕੁਆਰੰਟੀਨ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਫਲਾਈਟ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਕੋਰੋਨਾ ਸੰਕਰਮਿਤ ਪਾਏ ਗਏ ਹਨ।

ਹਵਾਈ ਅੱਡੇ ਦੇ ਡਾਇਰੈਕਟਰ ਵੀ.ਕੇ. ਸੇਠ ਨੇ ਕਿਹਾ ਕਿ ਫਲਾਈਟ ਤੋਂ ਆਏ ਸਾਰੇ ਯਾਤਰੀਆਂ ਦਾ ਕੋਵਿਡ ਟੈਸਟ ਕੀਤਾ ਗਿਆ ਸੀ, ਜਿਸ ਵਿਚ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਸੀ।