ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਲੈਣ ਲਈ ਕਰੋਨਾ ਵੈਕਸੀਨਂ ਦੀਆਂ ਦੋਵੇਂ ਡੋਜ਼ ਲਾਜ਼ਮੀ ਕੀਤੀ

ਚੰਡੀਗੜ੍ਹ, 22 ਦਸੰਬਰ

ਦੇਸ਼ ਵਿੱਚ ਓਮੀਕਰੋਨ ਤੇ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਆਪਣੇ ਮੁਲਾਜ਼ਮਾਂ ਨੂੰ ਕਿਹਾ ਹੈ ਕਿ ਤਨਖਾਹਾਂ ਲੈਣ ਲਈ ਉਹ ਕਰੋਨਾ ਰੋਕੂ ਟੀਕਾਕਰਨ ਸਰਟੀਫਿਕੇਟ ਪੇਸ਼ ਕਰਨ। ਸਰਕਾਰੀ ਮੁਲਾਜ਼ਮਾਂ ਦੇ ਦੋਵੇਂ ਡੋਜ ਲਗੀਆ ਹੋਣੀਆ ਜਰੂਰੀ ਹੋਣਗੀਆਂ। ਪੰਜਾਬ ਵਿੱਚ ਭਾਵੇਂ ਹਾਲ ਦੀ ਘੜੀ ਓਮੀਕਰੋਨ ਤੇ ਕੋਵਿਡ ਦੇ ਕੇਸਾਂ ਵਿੱਚ ਕੋਈ ਵਾਧਾ ਨਹੀਂ ਹੋਇਆ ਹੈ ਪਰ ਕ੍ਰਿਸਮਸ ਤੇ ਨਵੇਂ ਵਰ੍ਹੇ ਮੌਕੇ ਸਿਹਤ ਮਾਹਿਰਾਂ ਨੇ ਚੌਕਸ ਰਹਿਣ ਦੀ ਸਲਾਹ ਦਿੱਤੀ ਹੈ।

ਇਹ ਐਲਾਨ ਚੋਣ ਕਮਿਸ਼ਨ ਵੱਲੋਂ ਸਖ਼ਤੀ ਕਰਨ ਤੋਂ ਬਾਅਦ ਕੀਤਾ ਗਿਆ ਹੈ।