ਮਜੀਠੀਆ ਖਿਲਾਫ ਵੱਡੀ ਕਾਰਵਾਈ – ਅੱਧੀ ਰਾਤ ਨੂੰ ਕੇਸ ਦਰਜ਼ ਹੋਣ ਦੀ ਸੂਚਨਾ
ਚੋਣ ਜਾਬਤਾ ਲਗਨ ਤੋਂ ਪਹਿਲਾਂ ਪੰਜਾਬ ਸਰਕਾਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖਿਲਾਫ ਵੱਡੀ ਕਾਰਵਾਈ ਕਰਨ ਵੱਲ ਤੇਜ਼ੀ ਨਾਲ ਅਗੇ ਵਧਣ ਲੱਗੀ ਹੈ। ਬੀਤੀ ਅੱਧੀ ਰਾਤ ਨੂੰ ਮੁਹਾਲੀ ਵਿਚ ਬਿਊਰੋ ਆਫ ਇਨਵੇਸਟੀਗੇਸ਼ਨ ਥਾਣੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਖਿਲਾਫ ਧਾਰਾ 25/27/29 (NDPS )ਅਧੀਨ ਕੇਸ ਦਰਜ਼ ਹੋਣ ਦੀ ਚਰਚਾ ਹੈ।ਭਾਵੇ ਵੱਖ ਵੱਖ ਮੀਡੀਆ ਗਰੁਪਾਂ ਵਲੋਂ ਇੱਹ ਦਾਹਵਾ ਕੀਤਾ ਜਾ ਰਿਹਾ ਪਰ ਪੁਲਿਸ ਵਲੋਂ ਹੋਈ ਇਸ ਕਾਰਵਾਈ ਦਾ ਹਾਲੇ ਕਿਸੇ ਸਰਕਾਰੀ ਅਧਿਕਾਰੀ ਨੇ ਕੋਈ ਵੀ ਵੇਰਵਾ ਜਾਰੀ ਨਹੀਂ ਕੀਤਾ।