ਪੂਰੇ ਦੇਸ਼ ਵਿੱਚ 14 ਅਪ੍ਰੈਲ ਤਕ ਰਹੇਗੀ ਤਾਲਾਬੰਦੀ – ਪ੍ਰਧਾਨ ਮੰਤਰੀ ਵਲੋਂ ਐਲਾਨ
ਨਵੀ ਦਿੱਲੀ 24 ਮਾਰਚ (ਨਿਊਜ਼ ਪੰਜਾਬ ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਦੀ ਗੰਭੀਰਤਾ ਨੂੰ ਵੇਖਦਿਆਂ ਦੇਸ਼ ਵਾਸੀਆਂ ਦੇ ਬਚਾਅ ਲਈ 21 ਦਿਨ ਦੀ ਤਾਲਾਬੰਦੀ ਕਰਦਿਆਂ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲਣ ਤੇ ਰੋਕ ਲੈ ਦਿਤੀ ਹੈ | ਦੇਸ਼ ਵਾਸੀਆਂ ਨੂੰ ਸੰਬੋਧਿਨ ਕਰਦਿਆਂ ਕਿਹਾ ਕਿ “ਜਾਨ ਹੈ ਤਾ ਜਹਾਨ ਹੈ ” ,ਉਨ੍ਹਾਂ ਕਿਹਾ ਕਿ ਕੋਰੋਨਾ ਤੋਂਬਚਾਅ ਲਈ ਥੁੜੇ ਘਰਾਂ ਅਗੇ ਲਕਸ਼ਮਣ ਰੇਖਾ ਕੀਚਈ ਗਈ ਹੈ ਅਤੇ ਤੁਸੀਂ ਆਪ ਅਤੇ ਆਪਣੇ ਪਰਿਵਾਰ ਨੂੰ ਬਚਾਉਣਾ ਹੈ ਉਨ੍ਹਾਂ ਇਸ ਲੜਾਈ ਲਈ 15000 ਕਰੋੜ ਰੁਪਏ ਦੇ ਫ਼ੰਡ ਜਾਰੀ ਕਰਨ ਦਾ ਐਲਾਨ ਵੀ ਕੀਤਾ | ਉਨ੍ਹਾਂ ਕਿਹਾ ਕਿ ਇਸ ਦਾ ਬਚਾਅ ਸਿਰਫ ਤੇ ਸਿਰਫ ਇਕਾਂਤਵਾਸ ਹੀ ਹੈ ਅਤੇ ਅੱਜ ਰਾਤ 12 ਵਜੇ ਤੋਂ 14 ਅਪ੍ਰੈਲ ਤਕ ਰੋਕ ਜਾਰੀ ਰਹੇਗੀ , ਉਨ੍ਹਾਂ ਕਿਹਾ ਕਿ ਤਾਲਾਬੰਦੀ ਨੂੰ ਕਰਫਿਊ ਹੀ ਸਮਝਿਆ ਜਾਵੇ