ਰਾਜਨ ਮਹਿਰਾ ਨੇ ਪੇਡਾ ਦੇ ਬੋਰਡ ਆਫ਼ ਗਵਰਨੈਂਸ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ
ਨਿਊਜ਼ ਪੰਜਾਬ
ਚੰਡੀਗੜ੍ਹ, 15 ਦਸੰਬਰ:
ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਅਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੀ ਦੂਰਅੰਦੇਸ਼ੀ ਅਗਵਾਈ ਹੇਠ ਸ੍ਰੀ ਰਾਜਨ ਮਹਿਰਾ ਨੇ ਅੱਜ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਦਫ਼ਤਰ ਵਿੱਚ ਬੋਰਡ ਆਫ਼ ਗਵਰਨੈਂਸ (ਬੀ.ਓ.ਜੀ.) ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ, ਜੋ ਕਿ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰਾਲੇ ਦੇ ਅਧੀਨ ਹੈ।
ਸ੍ਰੀ ਮਹਿਰਾ ਨੇ ਬੋਰਡ ਆਫ਼ ਗਵਰਨੈਂਸ ਦੇ ਡਾਇਰੈਕਟਰ ਦੀ ਜਿੰਮੇਵਾਰੀ ਪੇਡਾ ਦੇ ਚੇਅਰਮੈਨ ਸ੍ਰੀ ਐਚ.ਐਸ. ਹੰਸਪਾਲ, ਪੇਡਾ ਦੇ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਰਵੀ ਮੋਹਨ ਕਪੂਰ, ਪੇਡਾ ਦੇ ਮੁੱਖ ਕਾਰਜਕਾਰੀ ਅਫਸਰ ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਅਤੇ ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਦੀ ਹਾਜ਼ਰੀ ਵਿੱਚ ਸੰਭਾਲੀ।
ਸ੍ਰੀ ਨਵਜੋਤ ਪਾਲ ਸਿੰਘ ਰੰਧਾਵਾ ਨੇ ਸ੍ਰੀ ਰਾਜਨ ਮਹਿਰਾ ਨੂੰ ਪੇਡਾ ਵੱਲੋਂ ਚਲਾਏ ਜਾ ਰਹੇ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ/ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।
ਬੋਰਡ ਆਫ਼ ਗਵਰਨੈਂਸ ਦੇ ਡਾਇਰੈਕਟਰ ਸ੍ਰੀ ਮਹਿਰਾ ਨੇ ਇਸ ਸੈਕਟਰ ਨੂੰ ਅੱਗੇ ਵਧਾਉਣ ਅਤੇ ਪੰਜਾਬ ਅੰਦਰ ਹੋਰ ਨਵਿਆਉਣਯੋਗ ਊਰਜਾ ਪ੍ਰਾਜੈਕਟਾਂ ਵਿੱਚ ਸੰਭਾਵਨਾਵਾਂ ਤਲਾਸ਼ਣ ‘ਤੇ ਜ਼ੋਰ ਦਿੱਤਾ। ਉਹਨਾਂ ਪੰਜਾਬ ਦੇ ਸ਼ਹਿਰਾਂ ਵਿੱਚ ਸੌਰ ਊਰਜਾ ਪ੍ਰਾਜੈਕਟਾਂ, ਬਾਇਓਮਾਸ-ਸੀਐਨਜੀ ਪ੍ਰਾਜੈਕਟਾਂ, ਐਸਪੀਵੀ ਪੰਪਿੰਗ ਸਕੀਮਾਂ ਆਦਿ ਵਿੱਚ ਡੂੰਘੀ ਦਿਲਚਸਪੀ ਦਿਖਾਈ। ਉਹਨਾਂ ਪੰਜਾਬ ਰਾਜ ਵਿੱਚ ਊਰਜਾ ਦੇ ਗੈਰ-ਰਵਾਇਤੀ ਗ੍ਰੀਨ ਸਰੋਤਾਂ ਦੇ ਵਿਕਾਸ ਅਤੇ ਪ੍ਰਸਾਰ ਲਈ ਅਣਥੱਕ ਕੰਮ ਕਰਨ ਦਾ ਅਹਿਦ ਲਿਆ।