ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋ ਸਵੀਪ ਰਥ ਨੂੰ ਮਿੰਨੀ ਸਕੱਤਰੇਤ ਵਿਖੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ
ਨਿਊਜ਼ ਪੰਜਾਬ
ਲੁਧਿਆਣਾ 13 ਦਸੰਬਰ -ਅੱਜ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋ ਮਾਨਯੋਗ ਮੁੱਖ ਚੋਣ ਅਫਸਰ ਪੰਜਾਬ, ਚੰਡੀਗੜ ਜੀ ਵਲੋ ਤਿਆਰ ਕੀਤੇ ਗਏ ਸਵੀਪ ਰਥ ਨੂੰ ਹਰੀ ਝੰਡੀ ਦੇ ਕੇ ਦਫ਼ਤਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ, ਲੁਧਿਆਣਾ, ਮਿੰਨੀ ਸਕੱਤਰੇਤ, ਫਿਰੋਜ਼ਪੁਰ ਰੋਡ, ਲੁਧਿਆਣਾ ਤੋ ਰਵਾਨਾ ਕੀਤਾ ਗਿਆ।
ਇਹ ਸਵੀਪ ਰਥ ਆਗਾਮੀ ਵਿਧਾਨ ਸਭਾ ਚੋਣਾਂ ਬਾਬਤ ਆਮ ਲੋਕਾਂ ਨੂੰ ਜਾਗਰੂਕਤਾ ਕਰਨ ਲਈ ਜਿਲ੍ਹਾਂ ਲੁਧਿਆਣਾ ਦੇ ਵਿਧਾਨ ਸਭਾ ਹਲਕੇ 57 ਤੋ 70 ਕੁੱਲ 14 ਹਲਕਿਆ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ -2022 ਨੂੰ ਮੁੱਖ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਦੀਆ ਹਦਾਇਤਾਂ ਅਨੁਸਾਰ ਅੱਜ ਮਿਤੀ 13.12.2021 ਤੋ 30 ਦਿਨਾ ਤੱਕ ਲਗਾਤਾਰ ਇਹ ਸਵੀਪ ਰਥ ਜਿਲਾ ਲੁਧਿਆਣਾ ਵਿੱਚ ਆਮ ਜਨਤਾ ਨੂੰ ਵੋਟਾ ਪਾਉਣ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਰਥ ਚਲਾਈ ਜਾ ਰਹੀ ਹੈ। ਇਸ ਸਵੀਪ ਰਥ ਰਾਹੀ ਆਮ ਜਨਤਾ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਜਿਹੜੇ ਵਿਕਲਾਂਗ ਵੋਟਰ ਹਨ। ਉਹਨਾ ਦੀ ਸਹੂਲਤ ਲਈ ਭਾਰਤ ਚੋਣ ਕਮਿਸ਼ਨ ਵਲੋ ਪੀ.ਡਬਲਿਊ.ਡੀ. ਐਪ ਡਾਊਨਲੋਡ ਕਰਕੇ ਵੱਖ ਵੱਖ ਸਹੂਲਤਾ ਪ੍ਰਾਪਤ ਕਰ ਸਕਦੇ ਹਨ। ਜਿਹਨਾ ਬਜੁਰਗ ਨਾਗਰਿਕਾ ਦੀ ਉਮਰ 80 ਸਾਲ ਤੋ ਵੱਧ ਹੈ, ਦਵਿਆਂਗ ਵੋਟਰਾ ਜੋ 40 % ਤੋ ਵੱਧ ਵਿਕਲਾਗ ਹੈ ਜਾਂ ਕੋਈ ਵੋਟਰ ਕੋਵਿਡ-19 ਕਾਰਨ ਕੁਆਰੰਟੀਨ ਮਰੀਜ ਹੈ ਉਸਨੂੰ ਇਸ ਵਾਰ ਪੋਸਟਲ ਬੈਲਟ ਪੇਪਰ ਰਾਹੀ ਖਾਸ ਸਹੂਲਤ ਦਿੱਤੀ ਜਾਵੇਗੀ। ਚੋਣਾਂ ਸਬੰਧੀ ਸਾਰੀਆ ਸਹੂਲਤਾ ਅਤੇ ਜਾਣਕਾਰੀ ਹਾਸਲ ਕਰਨ ਲਈ ਵੋਟਰ ਹੈਲਪ ਲਾਈਨ ਐਪ ਡਾਊਨਲੋਡ ਕੀਤੀ ਜਾਵੇ। ਹਰੇਕ cVIGIL ਮੋਬਾਇਲ ਐਪ ਰਾਹੀ ਕੀਤੀ ਗਈ ਸਿਕਾਇਤ ਦਾ ਨਿਪਟਾਰਾ 100 ਮਿੰਟਾ ਦੇ ਅੰਦਰ –ਅੰਦਰ ਕੀਤਾ ਜਾਵੇਗਾ। ਵੋਟਾਂ ਪ੍ਰਤੀ ਕੋਈ ਵੀ ਜਾਣਕਾਰੀ ਪ੍ਰਾਪਤ ਕਰਨ ਲਈ Tolfree number 1950 ਤੇ ਸੰਪਰਕ ਕੀਤਾ ਜਾ ਸਕਦਾ ਹੈ।