ਕਰਮ (ਲੇਖ) ਕੌਣ ਲਿਖਦਾ ਹੈ ? – ਵਿਚਾਰ ਭਾਈ ਸਰਬਜੀਤ ਸਿੰਘ ਜੀ ਧੂੰਦਾ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 7 ਦਿਸੰਬਰ 2021
ਨਿਊਜ਼ ਪੰਜਾਬ
ਕਰਮ (ਲੇਖ) ਕੌਣ ਲਿਖਦਾ ਹੈ ? – ਵਿਚਾਰ ਭਾਈ ਸਰਬਜੀਤ ਸਿੰਘ ਜੀ ਧੂੰਦਾ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ,ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸਾਹਿਬ ਜੀ
🗓 07.12.20
🌹🌹🌹🌹🌹🌹🌹🌹
ਪਾਵਨ ਅੰਗ ੫੩੭-੫੩੮
🌹🌹🌹🌹🌹🌹🌹🌹
ਰਾਗੁ ਬਿਹਾਗੜਾ ਛੰਤ ਮਹਲਾ ੪ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਹਰਿ ਹਰਿ ਨਾਮੁ ਧਿਆਈਐ ਮੇਰੀ ਜਿੰਦੁੜੀਏ ਗੁਰਮੁਖਿ ਨਾਮੁ ਅਮੋਲੇ ਰਾਮ ॥ ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥ ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥ ਮਨ ਚਿੰਦਿਅੜਾ ਫਲੁ ਪਾਇਆ ਹਰਿ ਪ੍ਰਭੁ ਗੁਣ ਨਾਨਕ ਬਾਣੀ ਬੋਲੇ ਰਾਮ ॥੧॥ ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥ ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥ ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ ਗਲਿ ਮਿਲਿਆ ਸਹਜਿ ਸੁਭਾਏ ਰਾਮ ॥ ਜਨ ਨਾਨਕ ਮਨਿ ਅਨਦੁ ਭਇਆ ਹੈ ਮੇਰੀ ਜਿੰਦੁੜੀਏ ਅਨਹਤ ਸਬਦ ਵਜਾਏ ਰਾਮ ॥੨॥ ਸਖੀ ਸਹੇਲੀ ਮੇਰੀਆ ਮੇਰੀ ਜਿੰਦੁੜੀਏ ਕੋਈ ਹਰਿ ਪ੍ਰਭੁ ਆਣਿ ਮਿਲਾਵੈ ਰਾਮ ॥ ਹਉ ਮਨੁ ਦੇਵਉ ਤਿਸੁ ਆਪਣਾ ਮੇਰੀ ਜਿੰਦੁੜੀਏ ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥ ਗੁਰਮੁਖਿ ਸਦਾ ਅਰਾਧਿ ਹਰਿ ਮੇਰੀ ਜਿੰਦੁੜੀਏ ਮਨ ਚਿੰਦਿਅੜਾ ਫਲੁ ਪਾਵੈ ਰਾਮ ॥ ਨਾਨਕ ਭਜੁ ਹਰਿ ਸਰਣਾਗਤੀ ਮੇਰੀ ਜਿੰਦੁੜੀਏ ਵਡਭਾਗੀ ਨਾਮੁ ਧਿਆਵੈ ਰਾਮ ॥੩॥ ਕਰਿ ਕਿਰਪਾ ਪ੍ਰਭ ਆਇ ਮਿਲੁ ਮੇਰੀ ਜਿੰਦੁੜੀਏ ਗੁਰਮਤਿ ਨਾਮੁ ਪਰਗਾਸੇ ਰਾਮ ॥ ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ ॥ ਗੁਰਿ ਪੂਰੈ ਮੇਲਾਇਆ ਮੇਰੀ ਜਿੰਦੁੜੀਏ ਹਰਿ ਸਜਣੁ ਹਰਿ ਪ੍ਰਭੁ ਪਾਸੇ ਰਾਮ ॥ ਧਨੁ ਧਨੁ ਗੁਰੂ ਹਰਿ ਦਸਿਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਬਿਗਾਸੇ ਰਾਮ ॥੪॥੧॥*
*☬ ਵਿਆਖਿਆ ☬*
*ਰਾਗ ਬਿਹਾਗੜਾ, ਘਰ ੧ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ‘ਛੰਤ’।*
*ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।*
*ਹੇ ਮੇਰੀ ਸੋਹਣੀ ਜਿੰਦੇ! ਸਦਾ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਪਰਮਾਤਮਾ ਦਾ ਅਮੋਲਕ ਨਾਮ ਗੁਰੂ ਦੀ ਰਾਹੀਂ (ਹੀ) ਮਿਲਦਾ ਹੈ। ਜੇਹੜਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਵਿੱਝ ਜਾਂਦਾ ਹੈ, ਉਹ ਮਨ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ, ਉਹ ਮਨ ਆਨੰਦ ਨਾਲ ਪ੍ਰਭੂ ਦੇ ਨਾਮ ਵਿਚ ਚੁੱਭੀ ਲਾਈ ਰੱਖਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ। ਹੇ ਨਾਨਕ ਜੀ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ ॥੧॥ ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ ਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ। ਹੇ ਜਿੰਦੇ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਉਹ ਬਾਣੀ ਮਨ ਨਾਲ (ਧਿਆਨ ਨਾਲ) ਸੁਣਨੀ ਚਾਹੀਦੀ ਹੈ। (ਜੇਹੜਾ ਮਨੁੱਖ ਸੁਣਦਾ ਹੈ ਉਸ ਨੂੰ) ਚਿਰ ਦਾ ਵਿਛੁੜਿਆ ਹੋਇਆ ਪਰਮਾਤਮਾ ਆ ਮਿਲਦਾ ਹੈ, ਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨ ਉਸ ਦੇ ਗਲ ਆ ਲੱਗਦਾ ਹੈ। ਹੇ ਦਾਸ ਨਾਨਕ ਜੀ! ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦਾ (ਮਾਨੋ, ਵਾਜਾ) ਵਜਾਂਦਾ ਰਹਿੰਦਾ ਹੈ ॥੨॥ ਹੇ ਮੇਰੀ ਸਖੀ ਸਹੇਲੀਹੋ! ਹੇ ਮੇਰੀ ਸੋਹਣੀ ਜਿੰਦੇ! ਜੇ ਕੋਈ ਧਿਰ ਮੇਰਾ ਹਰਿ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦੇਵੇ, ਜੇ ਕੋਈ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਇਆ ਕਰੇ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ। ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜੇਹੜਾ ਕੋਈ ਸਿਮਰਦਾ ਹੈ ਉਹ) ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ। ਹੇ ਨਾਨਕ ਜੀ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਰਨ ਪਈ ਰਹੁ! ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥ ਹੇ ਮੇਰੀ ਸੋਹਣੀ ਜਿੰਦੇ! ਪ੍ਰਭੂ ਦੀ ਕਿਰਪਾ ਹੀ ਉਹ ਮੈਨੂੰ ਆ ਮਿਲਦਾ ਹੈ। (ਹੇ ਜਿੰਦੇ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਰਿ-ਨਾਮ (ਹਿਰਦੇ ਵਿਚ) ਚਮਕਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਮੈਂ ਪਰਮਾਤਮਾ ਤੋਂ ਬਿਨਾ ਕੁਮਲਾਈ ਰਹਿੰਦੀ ਹਾਂ, ਜਿਵੇਂ ਪਾਣੀ ਤੋਂ ਬਿਨਾ ਕੌਲ-ਫੁੱਲ ਕੁਮਲਾਇਆ ਰਹਿੰਦਾ ਹੈ। ਹੇ ਮੇਰੀ ਸੋਹਣੀ ਜਿੰਦੇ! ਜਿਸ ਨੂੰ ਪੂਰੇ ਗੁਰੂ ਨੇ ਸੱਜਣ-ਹਰੀ ਮਿਲਾ ਦਿੱਤਾ, ਉਸ ਨੂੰ ਹਰੀ ਪ੍ਰਭੂ ਆਪਣੇ ਅੰਗ-ਸੰਗ ਵੱਸਦਾ ਦਿੱਸ ਪੈਂਦਾ ਹੈ। ਹੇ ਦਾਸ ਨਾਨਕ ਜੀ! ਹੇ ਮੇਰੀ ਸੋਹਣੀ ਜਿੰਦੇ! ਗੁਰੂ ਸਲਾਹੁਣ-ਜੋਗ ਹੈ, ਸਦਾ ਸਲਾਹੁਣ-ਜੋਗ ਹੈ। ਗੁਰੂ ਨੇ ਜਿਸ ਨੂੰ (ਪਰਮਾਤਮਾ ਦੀ) ਦੱਸ ਪਾ ਦਿੱਤੀ (ਉਸ ਦਾ ਹਿਰਦਾ) ਨਾਮ ਦੀ ਬਰਕਤਿ ਨਾਲ ਖਿੜ ਪੈਂਦਾ ਹੈ ॥੪॥੧॥*
*रागु बिहागड़ा छंत महला ४ घरु १*
*ੴ सतिगुर प्रसादि ॥*
*हरि हरि नामु धिआईऐ मेरी जिंदुड़ीए गुरमुखि नामु अमोले राम ॥ हरि रसि बीधा हरि मनु पिआरा मनु हरि रसि नामि झकोले राम ॥ गुरमति मनु ठहराईऐ मेरी जिंदुड़ीए अनत न काहू डोले राम ॥ मन चिंदिअड़ा फलु पाइआ हरि प्रभु गुण नानक बाणी बोले राम ॥१॥ गुरमति मनि अम्रितु वुठड़ा मेरी जिंदुड़ीए मुखि अम्रित बैण अलाए राम ॥ अम्रित बाणी भगत जना की मेरी जिंदुड़ीए मनि सुणीऐ हरि लिव लाए राम ॥ चिरी विछुंना हरि प्रभु पाइआ गलि मिलिआ सहजि सुभाए राम ॥ जन नानक मनि अनदु भइआ है मेरी जिंदुड़ीए अनहत सबद वजाए राम ॥२॥ सखी सहेली मेरीआ मेरी जिंदुड़ीए कोई हरि प्रभु आणि मिलावै राम ॥ हउ मनु देवउ तिसु आपणा मेरी जिंदुड़ीए हरि प्रभ की हरि कथा सुणावै राम ॥ गुरमुखि सदा अराधि हरि मेरी जिंदुड़ीए मन चिंदिअड़ा फलु पावै राम ॥ नानक भजु हरि सरणागती मेरी जिंदुड़ीए वडभागी नामु धिआवै राम ॥३॥ करि किरपा प्रभ आइ मिलु मेरी जिंदुड़ीए गुरमति नामु परगासे राम ॥ हउ हरि बाझु उडीणीआ मेरी जिंदुड़ीए जिउ जल बिनु कमल उदासे राम ॥ गुरि पूरै मेलाइआ मेरी जिंदुड़ीए हरि सजणु हरि प्रभु पासे राम ॥ धनु धनु गुरू हरि दसिआ मेरी जिंदुड़ीए जन नानक नामि बिगासे राम ॥४॥१॥*
*☬ अर्थ ☬*
*राग बिहागड़ा, घर १ में गुरू रामदास जी की बाणी ‘छंत’।*
*अकाल पुरख एक है और सतिगुरू की कृपा द्वारा मिलता है।*
*हे मेरी सुंदर जिन्दे! सदा परमात्मा का नाम जपना चाहिए परमात्मा का अमोल्क नाम गुरू के द्वारा (ही) मिलता है। जो मन परमत्मा के नाम-रस में रम जाता है, वह मन परमात्मा को प्यारा लगता है, वह मन आनंद से प्रभू के नाम में डुबकी लगाई रखता है। हे मेरी सुंदर जिन्दे! गुरू की मत पर चल कर इस मन को (प्रभू-चरणों में) टिकाना चाहिए (गुरू की मत की बरकत से मन) किसी और तरफ़ नहीं डोलता। हे नानक जी! जो मनुष्य (गुरमति के रास्ते चल कर) प्रभू के गुणों वाली बाणी उच्चारता रहता है, वह मन-इच्छित फल पा लेता है ॥१॥ हे मेरी सुंदर जिन्दे! गुरू की मत की बरकत से जिस मनुष्य के मन में आत्मिक जीवन देने वाला नाम-जल आ वसता है वह मनुष्य अपने मुँह से आत्मिक जीवन देने वाली बाणी सदा सिमरता रहता है। हे जिन्दे! परमात्मा की भगती करने वाले मनुष्यों की बाणी आत्मिक जीवन देने वाली है परमात्मा के चरणों में सुरत जोड़ कर वह बाणी मन से (ध्यान से) सुननी चाहिए। (जो मनुष्य सुनता है उस को) वर्षों का विछुडा हुआ परमात्मा आ मिलता है, आत्मिक अडोलता और प्रेम के कारण उस के गल आ लगता है। हे दास नानक जी! हे मेरी सुंदर जिन्दे! उस मनुष्य के मन में आत्मिक आनंद बना रहता है, वह अपने अंदर एक-रस सिफ़त-सलाह की बाणी का (मानों, वाजा) वजाता रहता है ॥२॥ हे मेरी सखी सहेलियों! हे मेरी सुंदर जिन्दे! अगर कोई धिर मेरा हरी-प्रभू लिया कर मुझे मिला दे, अगर कोई मुझे परमात्मा की सिफ़त-सलाह की बातें सुनाया करे, तो मैं अपना मन उस के हवाले कर दूँ। हे मेरी सुंदर जिन्दे! गुरू की श़रण पड़ कर परमात्मा का नाम सिमरा कर, (जो कोई भी सिमरता है वह) मन-इच्छित फल प्राप्त कर लेता है। हे नानक जी! हे मेरी सुंदर जिन्दे! परमात्मा की श़रण पड़ी रहूँ! बड़े भाग्य वाला मनुष्य ही परमात्मा का नाम सिमरता है ॥३॥ हे मेरी सुंदर जिन्दे! प्रभू की कृपा ही वह मुझे आ मिलता है। (हे जिन्दे!) गुरू की मत पर चल कर ही हरी-नाम (हृदय में) चमकता है। हे मेरी सुंदर जिन्दे! मैं परमात्मा के बिना उदास रहती हूँ, जैसे पानी के बिना कमल-फुल उदास रहता है। हे मेरी सुंदर जिन्दे! जिस को पूरे गुरू ने सज्जन-हरी मिला दिया, उस को हरी प्रभू अपने अंग-संग वसता दिखता है। हे दास नानक जी! हे मेरी सुंदर जिन्दे! गुरू धन्य है, सदा धन्य है। गुरू ने जिस को (परमात्मा की) दस पा दी (उस का हृदय) नाम की बरकत से खिड़ पड़ता है ॥४॥१॥*
*Raag Bihaagrraa Shhant Mahalaa 4 Ghar 1*
*Ik Oankaar Satgur Parsaad ||*
*Har Har Naam Dhhiaaeeai Meree Jindurree_e Gurmukh Naam Amole Raam || Har Ras Beedhhaa Har Man Piaaraa Man Har Ras Naam Jhakole Raam || Gurmat Man Thehraaeeai Meree Jindurree_e Anat Na Kaahoo Ddole Raam || Man Chindearraa Fal Paaeaa Har Prabh Gun Naanak Baanee Bole Raam ||1|| Gurmat Man Amrit Vuthrraa Meree Jindurree_e Mukh Amrit Bain Alaae Raam || Amrit Baanee Bhagat Janaa Kee Meree Jindurree_e Man Suneeai Har Liv Laae Raam || Chiree Vishhunnaa Har Prabh Paaeaa Gal Mileaa Sehaj Subhaae Raam || Jan Naanak Man Anad Bhaeaa Hai Meree Jindurree_e Anhat Shabad Vajaae Raam ||2|| Sakhee Sahelee Mereeaa Meree Jindurree_e Koee Har Prabh Aan Milaavai Raam || Hau Man Devau Tis Aapnaa Meree Jindurree_e Har Prabh Kee Har Kathhaa Sunaavai Raam || Gurmukh Sadaa Araadhh Har Meree Jindurree_e Man Chindearraa Fal Paavai Raam || Naanak Bhaj Har Sarnaagtee Meree Jindurree_e Vaddbhaagee Naam Dhhiaavai Raam ||3|| Kar Kirpaa Prabh Aae Mil Meree Jindurree_e Gurmat Naam Pargaase Raam || Hau Har Baajh Uddeeneeaa Meree Jindurree_e Jiu Jal Bin Kamal Udaase Raam || Gur Poorai Melaaeaa Meree Jindurree_e Har Sajan Har Prabh Paase Raam || Dhhan Dhhan Guroo Har Daseaa Meree Jindurree_e Jan Naanak Naam Bigaase Raam ||4||1||*
*☬ Meaning ☬*
*Raag Bihaagrraa, Shhant, Fourth Mahalaa, First House:*
*One Universal Creator God. By The Grace Of The True Guru:*
*Meditate on the Name of the Lord, Har, Har, O my soul; as Gurmukh, meditate on the invaluable Name of the Lord. My mind is pierced through by the sublime essence of the Lord’s Name. The Lord is dear to my mind. With the sublime essence of the Lord’s Name, my mind is washed clean. Under Guru’s Instructions, hold your mind steady; O my soul, do not let it wander anywhere. One who utters the Bani of the Praises of the Lord God, O Nanak Ji, obtains the fruits of his heart’s desires. ||1|| Under Guru’s Instruction, the Ambrosial Name abides within the mind, O my soul; with your mouth, utter the words of ambrosia. The Words of the devotees are Ambrosial Nectar, O my soul; hearing them in the mind, embrace loving affection for the Lord. Separated for so very long, I have found the Lord God; He holds me close in His loving embrace. Daas Nanak Ji’s mind is filled with bliss, O my soul; the unstruck sound-current of the Shabad vibrates within. ||2|| If only my friends and companions would come and unite me with my Lord God, O my soul. I offer my mind to the one who recites the sermon of my Lord God, O my soul. As Gurmukh, ever worship the Lord in adoration, O my soul, and you shall obtain the fruits of your heart’s desires. O Nanak Ji, hurry to the Lord’s Sanctuary; O my soul, those who meditate on the Lord’s Name are very fortunate. ||3|| By His Mercy, God comes to meet us, O my soul; through the Guru’s Teachings, He reveals His Name. Without the Lord, I am so sad, O my soul – as sad as the lotus without water. The Perfect Guru has united me, O my soul, with the Lord, my best friend, the Lord God. Blessed, blessed is the Guru, who has shown me the Lord, O my soul; Daas Nanak Ji blossoms forth in the Name of the Lord. ||4||1||*
🌹🌹🌹🌹🌹🌹🌹🌹
*ਗੁਰੂ ਰੂਪ ਸਾਧ ਸੰਗਤ ਜੀਓ*
*ਭੁੱਲਾਂ ਚੁੱਕਾਂ ਦੀ ਮਾਫੀ ਬਕਸ਼ੋ ਜੀ🙏*
🌹🌹🌹🌹🌹🌹🌹🌹
*ਵਾਹਿਗੁਰੂ ਜੀ ਕਾ ਖਾਲਸਾ ॥*
*ਵਾਹਿਗੁਰੂ ਜੀ ਕੀ ਫਤਹਿ ॥🙏*
🙏 🙏