ਖੇਤੀ ਕਾਨੂੰਨ ਵਾਪਸੀ – ਵਿਵਾਦਾਂ ਵਿਚ ਰਹਿਣ ਵਾਲੀ ਫਿਲਮ ਐਕਟਰਸ ਕੰਗਨਾ ਰਣੌਤ ਨੇ ਕਿਹਾ ‘ਦੁੱਖ, ਸ਼ਰਮਨਾਕ ਅਤੇ ਸਰਾਸਰ ਗਲਤ…
ਫਿਲਮ ਐਕਟਰਸ ਕੰਗਨਾ ਰਣੌਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਤੋਂ ਔਖੀ ਹੋ ਗਈ ਹੈ , ਵਿਵਾਦਾਂ ਵਿਚ ਰਹਿਣ ਵਾਲੀ ਕੰਗਨਾ ਹੁਣ ਵੀ ਨਹੀਂ ਖੁੰਝੀ ਉਹਨੇ ਕਿਹਾ ‘ਦੁੱਖ, ਸ਼ਰਮਨਾਕ ਅਤੇ ਸਰਾਸਰ ਗਲਤ…
ਕੰਗਨਾ ਨੇ ਇਹ ਗੱਲ ਲਿਖੀ ਹੈ
ਟਵਿਟਰ ‘ਤੇ ਬੈਨ ਹੋਈ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ, ‘ਦੁੱਖ, ਸ਼ਰਮਨਾਕ ਅਤੇ ਸਰਾਸਰ ਗਲਤ… ਜੇਕਰ ਸੰਸਦ ‘ਚ ਬੈਠੀ ਸਰਕਾਰ ਦੀ ਬਜਾਏ ਸੜਕਾਂ ‘ਤੇ ਬੈਠੇ ਲੋਕ ਕਾਨੂੰਨ ਬਣਾਉਣ ਲੱਗ ਜਾਣ ਤਾਂ ਇਹ ਵੀ ਜੇਹਾਦੀ ਦੇਸ਼ ਹੈ। .. ਉਨ੍ਹਾਂ ਸਾਰਿਆਂ ਨੂੰ ਵਧਾਈਆਂ ਜੋ ਇਹ ਚਾਹੁੰਦੇ ਹਨ।’