ਸਿਹਤ ਵਿਭਾਗ ਦੀ ਮਾਸ ਮੀਡੀਆਂ ਟੀਮ ਵਲੋ ਗਿੱਲ ਪਿੰਡ ਦੇ ਸਰਕਾਰੀ ਹਾਈ ਸਕੂਲ ‘ਚ ਡੇਂਗੂ ਤੇ ਕੋਰੋਨਾ ਤੋਂ ਬਚਾਅ ਸਬੰਧੀ ਕੀਤਾ ਜਾਗਰੂਕ
ਨਿਊਜ਼ ਪੰਜਾਬ
ਲੁਧਿਆਣਾ, 12 ਨਵੰਬਰ – ਸਿਵਲ ਸਰਜਨ ਡਾ.ਐਸ.ਪੀ. ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੀ ਮਾਸ ਮੀਡੀਆਂ ਟੀਮ ਵਲੋ ਅੱਜ ਗਿੱਲ ਪਿੰਡ ਦੇ ਸਰਕਾਰੀ ਹਾਈ ਸਕੂਲ ਵਿਚ ਡੇਂਗੂ ਜਾਗਰੂਕਤਾ ਅਤੇ ਕਰੋਨਾ ਦੀ ਦੂਸਰੀ ਖੁਰਾਕ ਸਬੰਧੀ ਅਧਿਆਪਕਾਂ ਅਤੇ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।
ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਇਸ ਸਬੰਧੀ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਸਕੂਲਾਂ ਵਿਚ ਅਧਿਆਪਕਾਂ ਅਤੇ ਬੱਚਿਆਂ ਨੂੰ ਡੇਂਗੂ ਦੇ ਨਾਲ-ਨਾਲ ਕਰੋਨਾ ਦੀ ਦੂਸਰੀ ਖੁਰਾਕ ਲਗਵਾਉਣ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਡੇਂਗੂ ਦੇ ਵੱਧ ਰਹੇ ਕੇਸਾਂ ਨੂੰ ਠੱਲ ਪਾਉਣ ਲਈ ਲੋਕਾਂ ਨੂੰ ਜਾਗਰੂਕ ਕਰਨਾ ਬੇਹੱਦ ਜਰੂਰੀ ਹੈ। ਉਨ੍ਹਾ ਕਿਹਾ ਕਿ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਲਈ ਘਰਾਂ ਵਿਚ ਪਏ ਗਮਲਿਆਂ ਅਤੇ ਕੂਲਰਾਂ ਆਦਿ ਵਿਚ ਪਾਣੀ ਖੜਾ ਨਾ ਹੋਣ ਦਿੱਤਾ ਜਾਵੇ ਅਤੇ ਆਪਣਾ ਆਲਾ ਦੁਆਲਾ ਸਾਫ ਰੱਖਣ ਨਾਲ ਅਜਿਹੀ ਬਿਮਾਰੀਆਂ ਤੋ ਬਚਿਆ ਜਾ ਸਕਦਾ ਹੈ।
ਇਸ ਮੌਕੇ ਮਾਸ ਮੀਡੀਆ ਵਿੰਗ ਦੀ ਟੀਮ ਵਲੋ ਸਕੂਲ ਵਿਚ ਅਧਿਆਪਕਾਂ ਅਤੇ ਬੱਚਿਆਂ ਨੂੰ ਡੇਂਗੂ ਦੇ ਬਚਾਅ ਦੇ ਨਾਲ-ਨਾਲ ਕਰੋਨਾ ਦੇ ਬਚਾਅ ਲਈ ਆਪਣੀ ਦੂਸਰੀ ਖੁਰਾਕ ਲਵਾਉਣ ਸਬੰਧੀ ਜਾਗਰਕੂ ਕਰਦਿਆਂ ਦੱਸਿਆ ਕਿ ਵਿਅਕਤੀਆਂ ਨੇ ਕਰੋਨਾ ਦੀ ਪਹਿਲੀ ਖੁਰਾਕ ਤੋ ਬਾਅਦ ਆਪਣੀ ਦੂਸਰੀ ਖੁਰਾਕ ਨਹੀ ਲਗਵਾਈ, ਉਹ ਆਪਣੀ ਦੂਸਰੀ ਖੁਰਾਕ ਜਰੂਰ ਲਵਾਉਣ ਤਾ ਜੋ ਕਰੋਨਾ ਦੀ ਬਿਮਾਰੀ ਤੋ ਬਚਿਆ ਜਾ ਸਕੇ।