27 ਨਵੰਬਰ ਨੂੰ ਕਿਸਾਨ ਫਿਰ ਟਰੈਕਟਰਾਂ ਨਾਲ ਦਿੱਲੀ ਨੂੰ ਘੇਰਨਗੇ – ਟਿਕੈਤ
ਚੰਡੀਗੜ੍ਹ: ਝੋਨੇ ਦੀ ਵਾਢੀ ਤੇ ਕਣਕ ਦੀ ਬਿਜਾਈ ਮਗਰੋਂ ਇੱਕ ਵਾਰ ਮੁੜ ਕਿਸਾਨ ਅੰਦੋਲਨ ਤੇਜ਼ ਹੋਣ ਜਾ ਰਿਹਾ ਹੈ। ਕਿਸਾਨਾਂ ਨੇ ਅੰਦੋਲਨ ਬਾਰੇ ਨਵੀਂ ਰਣਨੀਤੀ ਘੜ ਲਈ ਹੈ। ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਚੁਣੌਤੀ ਭਰਪੂਰ ਟਵੀਟ ਕੀਤਾ ਹੈ ਜਿਸ ਤੋਂ ਸਪਸ਼ਟ ਹੈ ਕਿ ਕਿਸਾਨ ਹੁਣ ਸਰਕਾਰ ਨੂੰ ਮੁੜ ਵਖਤ ਪਾਉਣਗੇ।
ਟਿਕੈਤ ਨੇ ਟਵੀਟ ਕਰਕੇ ਕੇਂਦਰ ਸਰਕਾਰ ਨੂੰ 26 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ। ਟਿਕੈਤ ਨੇ ਕਿਹਾ ਹੈ ਕਿ 26 ਨਵੰਬਰ ਤੱਕ ਮੰਗਾਂ ਨਾ ਮੰਨੀਆਂ ਤਾਂ 27 ਨਵੰਬਰ ਨੂੰ ਪਿੰਡਾਂ ਤੋਂ ਟਰੈਕਟਰਾਂ ਨਾਲ ਦਿੱਲੀ ਨੂੰ ਚਾਰ ਪਾਸਿਆਂ ਤੋਂ ਘੇਰਿਆ ਜਾਵੇਗਾ। ਉਨ੍ਹਾਂ ਨੇ 26 ਨਵੰਬਰ ਤੋਂ ਬਾਅਦ ਮੁੜ ਦਿੱਲੀ ਬਾਰਡਰ ‘ਤੇ ਵੱਡੀ ਗਿਣਤੀ ਟਰੈਕਟਰ ਲਿਆਉਣ ਦੀ ਗੱਲ ਕਹੀ ਹੈ।