ਲੜਕੀਆਂ ਦਾ ਰਾਜ ਪੱਧਰੀ ਗੱਤਕਾ ਰੈਫਰੀ ਕੈਂਪ ਮੁਲਤਵੀ : ਗਰੇਵਾਲ
ਨਿਊਜ਼ ਪੰਜਾਬ
ਚੰਡੀਗੜ੍ਹ 13 ਅਕਤੂਬਰ ਵੱਖ-ਵੱਖ ਸਟੇਟ ਗੱਤਕਾ ਐਸੋਸੀਏਸ਼ਨਾਂ ਦੀ ਨਿਰੰਤਰ ਮੰਗ ’ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ (ਐਨ.ਜੀ.ਏ.ਆਈ) ਨੇ ਪਹਿਲਾਂ ਰਾਜ ਪੱਧਰੀ ਕੈਂਪ ਲਾਉਣ ਦੀ ਉਲੀਕੀ ਯੋਜਨਾ ਦੀ ਬਜਾਏ ਹੁਣ ਲੜਕੀਆਂ ਲਈ ਨੈਸ਼ਨਲ ਰੈਫਰੀ ਗੱਤਕਾ ਕੈਂਪ-ਕਮ-ਸੈਮੀਨਾਰ ਆਯੋਜਿਤ ਕਰਨ ਦਾ ਫੈਸਲਾ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦੇ ਹੋਏ ਐਨ.ਜੀ.ਏ.ਆਈ. ਦੇ ਰਾਸ਼ਟਰੀ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਸਟੇਟ ਐਵਾਰਡੀ ਨੇ ਦੱਸਿਆ ਕਿ ਇਸ ਤਾਜ਼ਾ ਫ਼ੈਸਲੇ ਦੇ ਮੱਦੇਨਜਰ ਹੁਣ 16 ਅਕਤੂਬਰ ਤੋਂ 18 ਅਕਤੂਬਰ ਤੱਕ ਲੱਗਣ ਵਾਲਾ ਲੜਕੀਆਂ ਦਾ ਰਾਜ ਪੱਧਰੀ ਰੈਫਰੀ ਕੈਂਪ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਸ. ਗਰੇਵਾਲ ਨੇ ਦੱਸਿਆ ਕਿ ਨੈਸ਼ਨਲ ਰੈਫਰੀ ਗੱਤਕਾ ਕੈਂਪ-ਕਮ-ਸੈਮੀਨਾਰ ਦੀਆਂ ਨਵੀਆਂ ਤਾਰੀਖਾਂ ਦਾ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ ਜਿਸ ਲਈ ਸਥਾਨਾਂ ਦੀ ਚੋਣ ਕੀਤੀ ਜਾ ਰਹੀ ਹੈ। ਇਸ ਨੈਸ਼ਨਲ ਰੈਫਰੀ ਗੱਤਕਾ ਵਿੱਚ ਵੱਖ-ਵੱਖ ਰਾਜਾਂ ਤੋਂ 100 ਲੜਕੀਆਂ ਸ਼ਾਮਲ ਹੋਣਗੀਆਂ ਅਤੇ ਪਹਿਲਾਂ ਵਾਂਗ ਹੀ ਇਸ ਨੈਸ਼ਨਲ ਕੈਂਪ ਵਿੱਚ ਵੀ ਲੜਕੀਆਂ ਲਈ ਲੰਗਰ, ਰਿਹਾਇਸ਼ ਆਦਿ ਬਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ।