ਸ਼ਹਿਰ ਦੀ ਸੁੰਦਰਤਾ ਲ਼ਈ 1.5 ਕਰੋੜ ਦੀ ਵਿਸ਼ੇਸ਼ ਗਰਾਂਟ – ਕੈਪਟਨ ਸੰਧੂ

ਨਿਊਜ਼ ਪੰਜਾਬ 

ਮੁੱਲਾਂਪੁਰ ਦਾਖਾ ਸ਼ਹਿਰ ਅੰਦਰ ਸੁੰਦਰੀਕਰਨ ਤੇ ਡੇਢ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।ਇਹ ਜਾਣਕਾਰੀ ਕੈਪਟਨ ਸੰਦੀਪ ਸੰਧੂ ਇੰਚਾਰਜ ਹਲਕਾ ਦਾਖਾ ਕਾਂਗਰਸ ਨੇ ਅੱਜ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਦਿੱਤੀ ।ਕੈਪਟਨ ਸੰਧੂ ਨੇ ਦੱਸਿਆ ਕਿ
ਮੁੱਲਾਂਪੁਰ ਸ਼ਹਿਰ ਚ ਵਿਕਾਸ ਕਾਰਜ ਵੱਡੀ ਪੱਧਰ ਤੇ ਜਾਰੀ ਹਨ । ਮੁਲਾਂਪੁਰ ਸ਼ਹਿਰ ਚੋਂ ਲੰਘਦੇ ਹਾਈਵੇਅ ਦੇ ਨਾਲ ਸਰਵਿਸ ਲੇਨ ਤਦੀ ਦਿੱਖ ਬਦਲਣ ਲ਼ਈ ਕੈਪਟਨ ਸੰਧੂ ਵੱਲੋਂ ਖਜਾਨਾ ਮੰਤਰੀ ਸ.ਮਨਪ੍ਰੀਤ ਸਿੰਘ ਬਾਦਲ ਵੱਲੋਂ ਡੇਢ ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਦਾ ਚੈੱਕ ਮੰਡੀ ਬੋਰਡ ਮੁੱਲਾਂਪੁਰ ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।
ਕੈਪਟਨ ਸੰਧੂ ਨੇ ਦੱਸਿਆ ਕਿ ਮੁੱਲਾਪੁਰ
ਸ਼ਹਿਰ ਦੀ ਸੁੰਦਰਤਾ ਨੂੰ ਇੱਕ ਨਵੀਂ ਦਿੱਖ ਦੇਣ ਲ਼ਈ ਇਹ ਪ੍ਰਾਜੈਕਟ ਮੰਡੀ ਬੋਰਡ ਦੀ ਨਿਗਰਾਨੀ ਹੇਠ ਚੱਲੇਗਾ ਅਤੇ ਇੱਕ ਨਿਰਧਾਰਿਤ ਸਮੇਂ ਚ ਇਸ ਪ੍ਰਾਜੈਕਟ ਨੂੰ ਖਤਮ ਕਰਕੇ ਸ਼ਹਿਰ ਵਾਸੀਆਂ ਨੂੰ ਸਮਰਪਿਤ ਕੀਤਾ ਜਾਵੇਗਾ । ਜਿਸ ਨਾਲ ਸਰਵਿਸ ਲਾਇਨ ਨੂੰ ਕਿਸੇ ਵੱਡੇ ਸ਼ਹਿਰ ਦੀ ਦਿੱਖ ਮਿਲੇਗੀ ਅਤੇ ਸਰਵਿਸ ਲੈਨ ਤੇ ਲੱਗਦੇ ਵੱਡੇ ਜਾਮ ਤੋਂ ਪਬਲਿਕ ਨੂੰ ਨਿਜਾਤ ਮਿਲੇਗੀ । ਇਸ ਦੇ ਨਾਲ ਨਾਲ ਇਹ ਪ੍ਰਾਜੈਕਟ ਸ਼ਹਿਰ ਦੀ ਸੂੰਦਰਤਾ ਨੂੰ ਚਾਰ ਚੰਨ ਲਾਵੇਗਾ । ਇਸੇ ਤਰ੍ਹਾਂ ਮੁੱਲਾਂਪੁਰ ਸ਼ਹਿਰ ਦੀ ਪਿਛਲੇ ਲੰਮੇ ਤੋਂ ਲਟਕੀ ਆ ਰਹੀ ਮੰਗ ਬੱਸ ਅੱਡਾ ਤਕਰੀਬਨ 9 ਕਰੋੜ ਦੀ ਲਾਗਤ ਨਾਲ ਬਣਕੇ ਅਗਲੇ ਇੱਕ ਮਹੀਨੇ ਚ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ । ਕੈਪਟਨ ਸੰਧੂ ਨੇ ਕਿਹਾ ਕਿ ਕੰਮ ਕੋਈ ਵੀ ਹੋਵੇ ਪਹਿਲ ਦੇ ਅਧਾਰ ਤੇ ਉਸ ਪ੍ਰਾਜੈਕਟ ਦੀ ਦੇਖ-ਰੇਖ ਦਾ ਖ਼ਾਸ ਖਿਆਲ ਰੱਖਿਆ ਜਾਣਾ ਚਾਹੀਦਾ ਹੈ ਤਾਂ ਜੋ ਇਹਨਾਂ ਪ੍ਰਾਜੈਕਟਾਂ ਚ ਭਵਿੱਖ ਚ ਕੋਈ ਸਮੱਸਿਆ ਨਾ ਆਵੇ ਅਤੇ ਪਬਲਿਕ ਲੰਮੇਂ ਸਮੇਂ ਇਹਨਾਂ ਸਹੂਲਤਾਂ ਦਾ ਲਾਭ ਲੈ ਸਕਣ ।

ਇਸ ਮੌਕੇ ਤੇ ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੌਂਸਲ ਮੁੱਲਾਂਪੁਰ ਦਾਖਾ ,ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਈਸੇਵਾਲ, ਚੇਅਰਮੈਨ ਮਨਜੀਤ ਸਿੰਘ ਭਰੋਵਾਲ, ਵਾਈਸ ਚੇਅਰਮੈਨ ਸ਼ਾਮ ਲਾਲ ਜਿੰਦਲ ,
ਸੁਖਵਿੰਦਰ ਸਿੰਘ ਢੋਲਣ ,
ਪ੍ਰਧਾਨ ਚਰਨਜੀਤ ਅਰੋਡ਼ਾ, ਸਰਪੰਚ ਹਰਮਨ ਵੜੈਚ, ਗੁਰਮੇਲ ਸਿੰਘ ਮੋਰਕਰੀਮਾ ,ਬਲਵੰਤ ਸਿੰਘ ਧਨੋਆ, ਡਾਇਰੈਕਟਰ ਕਰਨੈਲ ਸਿੰਘ ਗਿੱਲ ,ਜਤਿੰਦਰ ਸਿੰਘ ਮੱਕਡ਼, ਸ਼ੈਂਪੀ ਭਨੋਹਡ਼ ,ਅਨਿਲ ਜੈਨ,ਮਹਿੰਦਰਪਾਲ ਸਿੰਘ ਲਾਲੀ, ਜਸਵਿੰਦਰ ਸਿੰਘ ਹੈਪੀ ,ਹਰਦੇਵ ਸਿੰਘ ਧਾਲੀਵਾਲ ਤੇ ਮੁੱਲਾਂਪੁਰ ਸ਼ਹਿਰ ਦੇ ਪਤਵੰਤੇ ਵਿਅਕਤੀ ਹਾਜ਼ਰ ਸਨ