ਦੁਨਿਆਵੀ ਸਮਸਿਆਵਾਂ ਦਾ ਹੱਲ – ਵਿਚਾਰ ਭਾਈ ਸਰਬਜੀਤ ਸਿੰਘ ਜੀ ਧੂੰਦਾ ਅਤੇ ਹੁਕਮਨਾਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 5 ਅਕਤੂਬਰ 2021
ਨਿਊਜ਼ ਪੰਜਾਬ
ਦੁਨਿਆਵੀ ਸਮਸਿਆਵਾਂ ਦਾ ਹੱਲ – ਵਿਚਾਰ ਭਾਈ ਸਰਬਜੀਤ ਸਿੰਘ ਜੀ ਧੂੰਦਾ
AMRITVELE DA HUKAMNAMA,
SRI DARBAR SAHIB SRI AMRITSAR,
ANG-557,05-OCT-2021
*ਵਡਹੰਸੁ ਮਹਲਾ ੧ ਘਰੁ ੨ ॥*
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥ ਤੇਰੇ ਮੁੰਧ ਕਟਾਰੇ ਜੇਵਡਾ ਤਿਨਿ ਲੋਭੀ ਲੋਭ ਲੁਭਾਇਆ ॥ ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥ ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥
*वडहंसु महला १ घरु २ ॥*
मोरी रुण झुण लाइआ भैणे सावणु आइआ ॥ तेरे मुंध कटारे जेवडा तिनि लोभी लोभ लुभाइआ ॥ तेरे दरसन विटहु खंनीऐ वंञा तेरे नाम विटहु कुरबाणो ॥ जा तू ता मै माणु कीआ है तुधु बिनु केहा मेरा माणो ॥
Wadahans, First Mehl, Second House: The peacocks are singing so sweetly, O sister; the rainy season of Saawan has come. Your beauteous eyes are like a string of charms, fascinating and enticing the soul-bride. I would cut myself into pieces for the Blessed Vision of Your Darshan; I am a sacrifice to Your Name. I take pride in You; without You, what could I be proud of?
ਹੇ ਭੈਣ! ਸਾਵਨ (ਦਾ ਮਹੀਨਾ) ਆ ਗਿਆ ਹੈ (ਸਾਵਨ ਦੀਆਂ ਕਾਲੀਆਂ ਘਟਾਂ ਵੇਖ ਕੇ ਸੋਹਣੇ) ਮੋਰਾਂ ਨੇ ਮਿੱਠੇ ਗੀਤ ਸ਼ੁਰੂ ਕਰ ਦਿੱਤੇ ਹਨ (ਤੇ ਪੈਲਾਂ ਪਾਣੀਆਂ ਸ਼ੁਰੂ ਕਰ ਦਿੱਤੀਆਂ ਹਨ)। (ਹੇ ਪ੍ਰਭੂ!) ਤੇਰੀ ਇਹ ਸੋਹਣੀ ਕੁਦਰਤਿ ਮੈਂ ਜੀਵ-ਇਸਤ੍ਰੀ ਵਾਸਤੇ, ਮਾਨੋ, ਕਟਾਰ ਹੈ (ਜੋ ਮੇਰੇ ਅੰਦਰ ਬਿਰਹੋਂ ਦੀ ਚੋਟ ਲਾ ਰਹੀ ਹੈ) ਫਾਹੀ ਹੈ, ਇਸ ਨੇ ਮੈਨੂੰ ਤੇਰੇ
ਦੀਦਾਰ ਦੀ ਪ੍ਰੇਮਣ ਨੂੰ ਮੋਹ ਲਿਆ ਹੈ (ਤੇ ਮੈਨੂੰ ਤੇਰੇ ਚਰਨਾਂ ਵਿਚ ਖਿੱਚੀ ਜਾ ਰਹੀ
ਹੈ)। (ਹੇ ਪ੍ਰਭੂ!) ਤੇਰੇ ਇਸ ਸੋਹਣੇ ਸਰੂਪ ਤੋਂ ਜੋ ਹੁਣ ਦਿੱਸ ਰਿਹਾ ਹੈ ਮੈਂ ਸਦਕੇ ਹਾਂ ਸਦਕੇ ਹਾਂ (ਤੇਰਾ ਇਹ ਸਰੂਪ ਮੈਨੂੰ ਤੇਰਾ ਨਾਮ ਚੇਤੇ ਕਰਾ ਰਿਹਾ ਹੈ, ਤੇ) ਮੈਂ ਤੇਰੇ ਨਾਮ ਤੋਂ ਕੁਰਬਾਨ ਹਾਂ। (ਹੇ ਪ੍ਰਭੂ!) ਚੂੰਕਿ ਤੂੰ (ਇਸ ਕੁਦਰਤਿ ਵਿਚ ਮੈਨੂੰ
ਦਿੱਸ ਰਿਹਾ ਹੈਂ) ਮੈਂ ਇਹ ਆਖਣ ਦਾ ਹੌਸਲਾ ਕੀਤਾ ਹੈ (ਕਿ ਤੇਰੀ ਇਹ ਕੁਦਰਤਿ ਸੁਹਾਵਣੀ ਹੈ)। ਜੇ ਕੁਦਰਤਿ ਵਿਚ ਤੂੰ ਨ ਦਿੱਸੇਂ ਤਾਂ ਇਹ ਆਖਣ ਵਿਚ ਕੀਹ ਸਵਾਦ ਰਹਿ ਜਾਏ ਕਿ
ਕੁਦਰਤਿ ਸੋਹਣੀ ਹੈ?
हे बहिन! सावन (का महिना) आ गया है (सावन की काली घटा देख के सुंदर) मोरों ने मीठे गीत गाने शुरू कर दिए हैं(और पैलें डालनी(नाचना) शुरू कर दी हैं। (हे प्रभु!) तुम्हारी यह सुंदर कुदरत मेरे जैसे जिव-इस्त्री के लिए मनो कटार है (जो मेरे अंदर बिरहा की चोट लगा रही है) फंदा है, इस ने मुझे तेरे दीदार की प्यारी को मोह लिया है (और मुझे तेरे चरणों में खींचे जा रही है)। (हे प्रभु!) तेरे इस सुंदर सरूप से जो अब दिख रहा है मैं सदके हूँ (तुम्हारा यह रूप मुझे तुम्हारा नाम याद करवा रहा है, और) मैं तेरे नाम से कुर्बान हूँ। (हे प्रभु!) क्योंकि तूँ(इस कुदरत में मुझे दिख रहा है) मैंने यह कहने का साहस किया है (की तेरी यह कुदरत सुहावनी है)। अगर कुदरत में तू न दिखे तो यह कहने में क्या स्वाद रह जाये की तेरी कुदरत सुन्दर है?॥
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!