ਜੇਈਈ ਐਡਵਾਂਸ ਲਈ ਰਜਿਸਟਰੇਸ਼ਨ ਸ਼ੁਰੂ, 3 ਅਕਤੂਬਰ ਨੂੰ ਪ੍ਰੀਖਿਆ
ਨਵੀਂ ਦਿੱਲੀ, 15 ਸਤੰਬਰ
ਆਈਆਈਟੀ ਵਿੱਚ ਦਾਖਲੇ ਸਬੰਧੀ ਸਾਂਝੀ ਦਾਖਲਾ ਪ੍ਰੀਖਿਆ (ਜੇਈਈ)-ਐਡਵਾਂਸ ਵਿੱਚ ਲਈ ਰਜਿਸਟਰੇਸ਼ਨ ਅੱਜ ਸ਼ਾਮ ਤੋਂ ਸ਼ੁਰੂ ਹੋ ਗਈ। ਜੇਈਈ-ਮੇਨ ਨਤੀਜਿਆਂ ਦੇ ਐਲਾਨ ਵਿੱਚ ਦੇਰੀ ਕਾਰਨ ਰਜਿਸਟਰੇਸ਼ਨ ਦੋ ਵਾਰ ਮੁਲਤਵੀ ਕਰਨੀ ਪਈ। ਜੇਈਈ ਮੇਨ ਦੇਸ਼ ਦੇ ਇੰਜਨੀਅਰਿੰਗ ਕਾਲਜਾਂ ਵਿੱਚ ਦਾਖਲੇ ਲਈ ਹੁੰਦਾ ਹੈ ਅਤੇ ਇਸ ਨੂੰ ਜੇਈਈ ਐਡਵਾਂਸਡ ਪ੍ਰੀਖਿਆ ਲਈ ਯੋਗਤਾ ਮੰਨਿਆ ਜਾਂਦਾ ਹੈ। ਮੰਗਲਵਾਰ ਅੱਧੀ ਰਾਤ ਤੋਂ ਬਾਅਦ ਜੇਈਈ ਮੇਨ ਪ੍ਰੀਖਿਆ ਦਾ ਨਤੀਜਾ ਐਲਾਨਿਆਂ ਗਿਆ। ਇਸ ਵਿੱਚ ਕੁੱਲ 44 ਨੇ ਸੌ ਫੀਸਦੀ ਅੰਕ ਪ੍ਰਾਪਤ ਕੀਤੇ ਤੇ 18 ਉਮੀਦਵਾਰਾਂ ਨੂੰ ਸਿਖਰਲਾ ਰੈਂਕ ਮਿਲਿਆ। ਇਹ (ਰਜਿਸਟ੍ਰੇਸ਼ਨ) 20 ਸਤੰਬਰ ਨੂੰ ਸ਼ਾਮ 5 ਵਜੇ ਤੱਕ ਕੀਤੀ ਜਾ ਸਕੇਗੀ ਤੇ ਫੀਸ 21 ਸਤੰਬਰ ਤੱਕ ਅਦਾ ਕੀਤੀ ਜਾ ਸਕਦੀ ਹੈ। ਜੇਈਈ ਐਡਵਾਂਸਡ ਪ੍ਰੀਖਿਆ 3 ਅਕਤੂਬਰ ਹੋਵੇਗੀ।