ਨਿਊ ਯਾਰਕ ਦੇ ਮੇਅਰ ਨੇ ਦਸਤਾਰ ਸਜਾਈ – ਕਿਹਾ ਅਮਰੀਕਾ ਵੰਨ-ਸੁਵੰਨੇ ਸਭਿਆਚਾਰ ਵਾਲਾ ਮੁਲਕ
ਨਿਊਜ਼ ਪੰਜਾਬ
ਨਿਊ ਯਾਰਕ ਦੇ ਮੇਅਰ ਬਿਲ ਦਾ ਬਲੈਸਿਓ ਨੇ ਐਤਵਾਰ ਨੂੰ ਦਸਤਾਰ ਸਜਾ ਕੇ ਸਾਂਝੀ ਵਾਲਤਾ ਦੇ ਰਾਹ ਚੱਲਣ ਦੀ ਅਪੀਲ ਕੀਤੀ , ਇਸ ਦੌਰਾਨ ਕੁਈਨਜ਼ ਦੇ ਰਿਚਮੰਡ ਹਿਲ ਵਿਖੇ ਸਥਿਤ ਸਿੱਖ ਕਲਚਰਲ ਸੋਸਾਇਟੀ ਦਾ ਹਾਲ ਬੋਲੇ-ਸੋ-ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਨਾਲ ਗੂੰਜ ਉਠਿਆ। ਨਿਊ ਯਾਰਕ ਦੇ ਮੇਅਰ ਦਾ ਸੁਨੇਹਾ ਬਿਲਕੁਲ ਸਪੱਸ਼ਟ ਸੀ ਕਿ ਅਮਰੀਕਾ ਵੰਨ-ਸੁਵੰਨੇ ਸਭਿਆਚਾਰ ਵਾਲਾ ਮੁਲਕ ਹੈ ਅਤੇ ਇਥੇ ਆਉਣ ਵਾਲੇ ਹਰ ਪ੍ਰਵਾਸੀ ਨੂੰ ਆਪਣੇ ਧਰਮ ਮੁਤਾਬਕ ਵਿਚਰਨ ਦਾ ਹੱਕ ਹੈ। ਕਿਸੇ ਦੇ ਪਹਿਰਾਵੇ ਤੋਂ ਗ਼ਲਤ ਧਾਰਨਾ ਕਾਇਮ ਨਹੀਂ ਕੀਤੀ ਜਾ ਸਕਦੀ ਜਿਵੇਂ ਕਿ 9/11 ਦੇ ਹਮਲਿਆਂ ਤੋਂ ਬਾਅਦ ਸਿੱਖ ਉਪਰ ਜਾਨਲੇਵਾ ਹਮਲੇ ਹੋਏ।
New York City is fortunate enough to be home to one of the largest Sikh populations anywhere. It was my honor to join the Sikh Cultural Society and participate in the Dastar Bandhi turban tying ceremony with the community today. pic.twitter.com/03F97ooGND
— Mayor Bill de Blasio (@NYCMayor) August 29, 2021