ਬੈਕਫਿੰਕੋ ਦੇ 4702 ਕਰਜਦਾਰਾਂ ਦਾ ਕਰਜ਼ਾ ਮੁਆਫ਼ ਕਰਕੇ ਸੁੱਬਾ ਸਰਕਾਰ ਨੇ ਦਿੱਤਾ ਗਰੀਬ ਵਰਗ ਨੂੰ ਵੱਢਮੁੱਲਾ ਉਪਹਾਰ : ਮੁਹੱਮਦ ਗੁਲਾਬ

ਨਿਊਜ਼ ਪੰਜਾਬ 

ਲੁਧਿਆਣਾ 27 ਅਗਸਤ – ਪੰਜਾਬ ਕੈਬਿਨੇਟ ਵਲੋਂ ਪੰਜਾਬ ਪਛੜੀਆਂ ਸ਼੍ਰੇਣੀਆਂ ਦੇ ਭੋ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ (ਬੈਕਫਿੰਕੋ)ਤੋਂ ਕਰਜ਼ਾ ਲੈਣ ਵਾਲੇ ਅਨੁਸੂਚਿਤ ਜਾਤੀ,ਦਿਵਿਆਂਗ ਪਛੜੀਆਂ ਸ਼੍ਰੇਣੀਆਂ,ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਅਤੇ ਘੱਟ ਗਿਣਤੀ ਵਰਗਾਂ ਦਾ 50000 ਰੁਪਏ ਪ੍ਰਤੀ ਕਰਜ਼ਾ ਮੁਆਫ਼ੀ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸਦਾ ਮੁਹੱਮਦ ਗੁਲਾਬ (ਵਾਈਸ ਚੇਅਰਮੈਨ ਪੰਜਾਬ ਪੱਛੜੀਆਂ ਸ਼੍ਰੇਣੀਆਂ ਭੌ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ) ਵਲੋਂ ਨਿੱਘਾ ਸਵਾਗਤ ਕੀਤਾ ਗਿਆ।

ਪੱਤਰਕਾਰਾਂ ਨੂੰ ਜਾਣਕਾਰੀ ਸਾਂਝਾ ਕਰਦਿਆਂ ਮੁਹੱਮਦ ਗੁਲਾਬ ਨੇ ਕਿਹਾ ਕਿ ਸੁੱਬਾ ਸਰਕਾਰ ਦੇ ਇਸ ਐਲਾਨ ਨਾਲ 4702 ਕਰਜਦਾਰਾਂ ਨੂੰ ਲਾਭ ਮਿਲੇਗਾ ਜਿਸਦੀ ਕੁਲ ਰਕਮ 20.98 ਕਰੋੜ ਰੁਪਏ ਹੈ। ਮੁਹੱਮਦ ਗੁਲਾਬ ਨੇ ਕਿਹਾ ਕਿ ਪਿੱਛੜੀ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾਂ ਦਾ ਜੀਵਨ ਸੱਤਰ ਉੱਚਾ ਚੁੱਕਣ ਲਈ ਬੈਕਫਿੰਕੋ ਵਲੋਂ ਮਾਮੂਲੀ ਵਿਆਜ ਦਰ ਤੇ ਉਹਨਾਂ ਨੂੰ ਸਵੈ-ਰੋਜਗਾਰ ਲਈ ਕਰਜਾ ਮੁਹਈਆ ਕਰਵਾਉਂਦੀ ਹੈ ਤਾਂ ਜੋ ਉਹਨਾਂ ਦਾ ਜੀਵਨ ਸੱਤਰ ਬੇਹਤਰ ਹੋ ਸਕੇ ਅਤੇ ਸਮਾਜ ਵਿਚ ਆਪਣੀ ਇਕ ਪਹਿਚਾਣ ਬਣਾ ਸਕਣ, ਪਰ ਕੋਵਿਡ ਵਾਇਰਸ ਦੇ ਚਲਦਿਆਂ ਉਹਨਾਂ ਨੂੰ ਰੋਜਗਾਰ ਵਿਚ ਬਹੁਤਾ ਘਾਟਾ ਪਿਆ ਹੈ ਅਤੇ ਕਈ ਕਰਜਦਾਰਾਂ ਦੀ ਮੌਤ ਵੀ ਹੋਈ ਹੈ ਜਿਸਦੇ ਚਲਦਿਆਂ ਉਹਨਾਂ ਨੂੰ ਰਾਹਤ ਦੇਣ ਲਈ ਸੁੱਬਾ ਸਰਕਾਰ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਹਮਣੇ ਕਰਜਾ ਮੁਆਫ਼ੀ ਦਾ ਪ੍ਰਸਤਾਵ ਰੱਖਿਆ ਗਿਆ ਸੀ ਜਿਸਨੂੰ ਪੰਜਾਬ ਕੈਬਿਨੇਟ ਨੇ ਗੰਭੀਰਤਾ ਨਾਲ ਲੈਂਦਿਆਂ ਹੋਇਆ ਪਾਸ ਕੀਤਾ।

ਮੁਹੱਮਦ ਗੁਲਾਬ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਅੱਜ ਇਹ ਸਿੱਧ ਕੀਤਾ ਹੈ ਕਿ ਉਹ ਹਰ ਵਰਗ ਦੇ ਲੋਕਾਂ ਨਾਲ ਦੁੱਖ ਸੁੱਖ ਵਿਚ ਖੜੀ ਹੈ ਅਤੇ ਉਹਨਾਂ ਦੀਆਂ ਔਕੜਾਂ ਪ੍ਰੇਸ਼ਾਨੀਆਂ ਦਾ ਅਹਿਸਾਸ ਹੈ ਜਿਸ ਨੂੰ ਮਹਿਸੂਸ ਕੀਤਾ ਹੈ ਅਤੇ ਕਰਜਦਾਰਾਂ ਦੇ ਕਰਜੇ ਮਾਫ਼ ਕੀਤੇ ਹੁਣ ਸੁੱਬਾ ਸਰਕਾਰ ਖੁੱਦ ਮੁਆਫ ਕੀਤੀ ਰਕਮ ਦਾ ਭਰ ਸਹਿਣ ਕਰੇਗੀ। ਮੁਹੱਮਦ ਗੁਲਾਬ ਨੇ ਕਿਹਾ ਕਿ ਸੁੱਬਾ ਸਰਕਾਰ ਵਲੋਂ ਜੋ ਜਿੱਮੇਦਾਰੀ ਉਹਨਾਂ ਨੂੰ ਸੋਂਪੀ ਗਈ ਹੈ ਉਹ ਪੂਰੀ ਤਨਦੇਹੀ ਨਾਲ ਉਸਨੂੰ ਨਿਭਾਉਂਦੇ ਰਹਿਣਗੇ ਅਤੇ ਭਵਿੱਖ ਵਿਚ ਵੀ ਪਿੱਛਦੀ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗਾਂ ਦੇ ਵਿਕਾਸ ਲਈ ਕੋਸ਼ਿਸ਼ਾਂ ਕਰਦੇ ਰਹਿਣਗੇ।