ਅਰਬਨ ਅਸਟੇਟ ਫੇਜ਼-2 ਵਿਖੇ 40 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜ਼ਾਂ ਦਾ ਉਦਘਾਟਨ

ਨਿਊਜ਼ ਪੰਜਾਬ

ਲੁਧਿਆਣਾ, 26 ਅਗਸਤ – ਸੀਨੀਅਰ ਕਾਂਗਰਸੀ ਆਗੂ ਸ.ਕਮਲਜੀਤ ਸਿੰਘ ਕੜਵਲ ਅਤੇ ਨਗਰ ਨਿਗਮ ਕੌਂਸਲਰ ਸ. ਹਰਕਰਨ ਸਿੰਘ ਵੈਦ ਵੱਲੋਂ ਅੱਜ ਅਰਬਨ ਅਸਟੇਟ ਫੇਜ਼-2 ਇਲਾਕੇ ਵਿੱਚ 40 ਲੱਖ ਰੁਪਏ ਦੇ ਲਾਗਤ ਵਾਲੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।

ਇਨ੍ਹਾਂ ਕਾਰਜਾਂ ਵਿੱਚ ਫੁਟਪਾਥ, ਵਾਕਿੰਗ ਟ੍ਰੈਕ ਅਤੇ ਸੁੰਦਰੀਕਰਨ ਅਤੇ ਦੋ ਪਾਰਕਾਂ ਵਿੱਚ ਛਤਰੀਆਂ ਦਾ ਨਿਰਮਾਣ ਸ਼ਾਮਲ ਹੈ।

ਸਮਾਗਮ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਸ.ਕਮਲਜੀਤ ਸਿੰਘ ਕੜਵਲ ਅਤੇ ਸ.ਹਰਕਰਨ ਸਿੰਘ ਵੈਦ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰਅੰਦੇਸ਼ੀ ਅਤੇ ਗਤੀਸ਼ੀਲ ਅਗਵਾਈ ਹੇਠ ਸੂਬਾ ਸਰਕਾਰ ਲੁਧਿਆਣਾ ਦੇ ਵਿਕਾਸ ਪ੍ਰੋਜੈਕਟਾਂ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਹ ਕੰਮ ਆਧੁਨਿਕ ਲੀਹਾਂ ‘ਤੇ ਸ਼ਹਿਰ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਉਣਗੇ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸ਼ਹਿਰੀ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ ਅਤੇ ਕਿਹਾ ਕਿ ਨਗਰ ਨਿਗਮ ਲੁਧਿਆਣਾ ਪਹਿਲਾਂ ਹੀ ਸ਼ਹਿਰ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਕਰਵਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਉੱਚ ਪੱਧਰੀ ਵਿਕਾਸ ਪੰਜਾਬ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ ਅਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਦੇ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਪ੍ਰਮੁੱਖ ਤੌਰ ਤੇ ਪ੍ਰਧਾਨ ਸੁਖਮਨੀ ਸਾਹਿਬ ਗੁਰਦੁਆਰਾ ਕਮੇਟੀ ਸ.ਅਰਵਿੰਦਰ ਸਿੰਘ ਸੰਧੂ, ਸ੍ਰੀ ਕਮਲ ਸ਼ਰਮਾ, ਸ.ਹਰਪ੍ਰੀਤ ਸਿੰਘ ਸਵੱਦੀ, ਸ੍ਰੀ ਅਕਸ਼ੇ ਢਾਂਡਾ, ਸ੍ਰੀ ਰਾਕੇਸ਼ ਗੁਲਾਟੀ, ਸ੍ਰੀ ਗੋਵਰਧਨ ਸ਼ਰਮਾ, ਸ੍ਰੀ ਸਚਿਨ ਮਨਚੰਦਾ, ਸ.ਇੰਦਰਜੀਤ ਸਿੰਘ ਚਾਵਲਾ, ਸ.ਅਮਰ ਸਿੰਘ ਚਾਵਲਾ, ਸ.ਗੁਰਮੀਤ ਸਿੰਘ, ਸ.ਪ੍ਰੀਤਮ ਸਿੰਘ, ਸ੍ਰੀ ਜਵਾਹਰ ਲਾਲ, ਸ.ਹਰਕੀਰਤ ਸਿੰਘ, ਸ.ਜਸਵੰਤ ਸਿੰਘ, ਸ੍ਰੀ ਭਾਰਤ ਭੂਸ਼ਣ ਮਹਾਜਨ, ਪ੍ਰੋਫੈਸਰ ਬਲਦੇਵ ਸਿੰਘ ਅਤੇ ਹੋਰ ਹਾਜ਼ਰ ਸਨ।