ਸਾਬਕਾ ਡੀ ਜੀ ਪੀ ਸੁਮੇਧ ਸੈਣੀ ਨੂੰ ਆਖਰ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ
ਚੰਡੀਗੜ੍ਹ, 18 ਅਗਸਤ
ਲੰਬੇ ਸਮੇਂ ਤੋਂ ਵਿਵਾਦਾਂ ਚ ਘਿਰੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਅੱਜ ਦੇਰ ਸ਼ਾਮ ਨੂੰ ਵਿਜੀਲੈਂਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਕੁਝ ਦਿਨ ਪਹਿਲਾਂ ਸੁਮੇਧ ਸੈਣੀ ਦੇ ਘਰ ਵਿਜੀਲੈਂਸ ਨੇ ਸੈਣੀ ਦੇ ਘਰ ਛਾਪਾ ਮਾਰਿਆ ਸੀ ਪਰ ਗ੍ਰਿਫਤਾਰੀ ਨਹੀਂ ਹੋ ਸਕੀ।
ਸੂਤਰਾਂ ਅਨੁਸਾਰ ਸੁਮੇਧ ਸੈਣੀ ਅੱਜ ਆਪਣੇ ਵਕੀਲਾਂ ਨਾਲ ਪੜਤਾਲਿਆ ਟੀਮ ਕੋਲ ਪੇਸ਼ ਹੋਏ ਅਤੇ ਉਹਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਬੇਸ਼ਕ ਸੈਣੀ ਨੇ ਕੋਰਟ ਦੇ ਰਾਹਤ ਆਰਡਰ ਦਿਖਾਏ ਪਰ ਸੈਣੀ ਦੀ ਗ੍ਰਿਫ਼ਤਾਰੀ ਪਾਈ ਗਈ।
ਫਿਲਹਾਲ ਕਿਸੇ ਅਫ਼ਸਰ ਜਾਂ ਸਰਕਾਰੀ ਬੁਲਾਰੇ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ।