ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ, ਬੋਰਸਟਲ ਤੇ ਜਨਾਨਾ ਜੇਲ੍ਹਾਂ ਸਮੇਤ ਅਬਜ਼ਰਵੇਸ਼ਨ ਹੋਮ ‘ਚ ਲੜੀਵਾਰ ਮੈਡੀਕਲ ਕੈਂਪਾਂ ਦਾ ਕੀਤਾ ਜਾ ਰਿਹਾ ਆਯੋਜਨ
ਨਿਊਜ਼ ਪੰਜਾਬ
ਲੁਧਿਆਣਾ, 11 ਅਗਸਤ – ਮਾਣਯੋਗ ਜਸਟਿਸ ਰਾਜਨ ਗੁਪਤਾ, ਜੱਜ, ਪੰਜਾਬ ਅਤੇ ਹਰਿਆਣਾ ਹਾਈਕੋਰਟ-ਕਮ-ਪ੍ਰਬੰਧਕੀ ਜੱਜ, ਸੈਸ਼ਨਜ਼ ਡਵੀਜਨ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਨਯੋਗ ਮੈਂਬਰ ਸਕੱਤਰ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੇ ਦਫਤਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਪ੍ਰਧਾਨਗੀ ਅਤੇ ਸ੍ਰੀ ਪੀ.ਐਸ. ਕਾਲੇਕਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਸਿਵਲ ਸਰਜਨ, ਲੁਧਿਆਣਾ ਦੇ ਸਹਿਯੋਗ ਨਾਲ ਕੇਂਦਰੀ ਜੇਲ੍ਹ, ਬੋਰਸਟਲ ਜੇਲ੍ਹ, ਜਨਾਨਾ ਜੇਲ੍ਹ ਅਤੇ ਅਬਜ਼ਰਵੇਸ਼ਨ ਹੋਮ, ਲੁਧਿਆਣਾ ਵਿੱਚ ਲੜੀਵਾਰ ਮੈਡੀਕਲ ਕੈਂਪਾਂ ਦਾ ਆਯੋਜਨ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ।
ਇਸ ਲੜੀ ਵਿੱਚ 10 ਅਗਸਤ ਨੂੰ ਕੇਂਦਰੀ ਜੇਲ੍ਹ, 11 ਅਗਸਤ ਨੂੰ ਬੋਰਸਟਲ ਜੇਲ੍ਹ, 12 ਅਗਸਤ ਨੂੰ ਜਨਾਨਾ ਜੇਲ੍ਹ ਅਤੇ 13 ਅਗਸਤ ਨੂੰ ਅਬਜ਼ਰਵੇਸ਼ਨ ਹੋਮ, ਲੁਧਿਆਣਾ ਵਿੱਚ ਮੈਡੀਕਲ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ 10 ਅਗਸਤ ਨੂੰ ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਕੈਂਪ ਵਿੱਚ ਸਿਵਲ ਸਰਜਨ, ਲੁਧਿਆਣਾ ਵੱਲੋਂ ਭੇਜੀ ਗਈ ਡਾਕਟਰਾਂ ਦੀ ਟੀਮ ਜਿਸ ਵਿੱਚ ਡਾ. ਅਦਿਤਿਆ ਪ੍ਰਕਾਸ਼ ਸਿੰਗਲਾ (ਆਰਥੋ), ਡਾ. ਰੋਹਿਤ ਰਾਮਪਾਲ (ਸਕਿਨ), ਡਾ. ਹਰਪ੍ਰੀਤ ਸਿੰਘ (ਟੀ.ਬੀ. ਐਂਡ ਚੈਸਟ), ਡਾ. ਗਿੰਨੀ ਅਗਰਵਾਲ (ਅੱਖਾਂ), ਡਾ. ਅਮ੍ਰਿਤਰਾਜ ਬਹਿਲ (ਡੈਂਟਲ) ਅਤੇ ਡਾ. ਸ਼ਿਵਾਨੀ, ਮੈਡੀਕਲ ਅਫਸਰ (ਮੈਡੀਸ਼ਨ) ਸ਼ਾਮਲ ਸਨ, ਵੱਲੋਂ ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਦਾ ਮੈਡੀਕਲ ਚੈਕੱਅਪ ਕੀਤਾ ਗਿਆ।
ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ਆਯੋਜਿਤ ਕੀਤੇ ਗਏ ਅੱਜ ਦੇ ਇਸ ਮੈਡੀਕਲ ਕੈਂਪ ਵਿੱਚ 288 ਬੰਦੀਆਂ ਦਾ ਮੈਡੀਕਲ ਚੈਕੱਅਪ ਕੀਤਾ ਗਿਆ।
ਇਸ ਮੌਕੇ ਤੇ ਸ੍ਰੀ ਪੀ.ਐਸ. ਕਾਲੇਕਾ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ, ਸ੍ਰੀ ਬਲਕਾਰ ਸਿੰਘ ਭੁੱਲਰ, ਸੁਪਰਡੈਂਟ, ਕੇਂਦਰੀ ਜੇਲ੍ਹ, ਲੁਧਿਆਣਾ ਅਤੇ ਸ੍ਰੀ ਸਤਨਾਮ ਸਿੰਘ, ਡਿਪਟੀ ਸੁਪਰਡੈਂਟ, ਕੇਂਦਰੀ ਜੇਲ੍ਹ, ਲੁਧਿਆਣਾ ਵਿਸ਼ੇਸ਼ ਤੌਰ ‘ਤੇ ਮੌਜ਼ੂਦ ਸਨ ।