ਦੇਸ਼ ਦੇ ਹਰੇਕ ਪੇਂਡੂ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਖੁੱਲ੍ਹਣਗੇ – ਹਰੇਕ ਕੇਂਦਰ ਵਿੱਚ ਹੋਵੇਗਾ 16 ਮੈਂਬਰਾਂ ਦਾ ਸਟਾਫ਼
ਨਿਊਜ਼ ਪੰਜਾਬ
ਹਰੇਕ ਕੇਵੀਕੇ ਦੀ ਮਨਜ਼ੂਰਸ਼ੁਦਾ ਸਟਾਫ ਗਿਣਤੀ 16 ਹੈ, ਜਿਸ ਵਿੱਚ ਇੱਕ ਸੀਨੀਅਰ ਵਿਗਿਆਨੀ-ਕਮ-ਮੁਖੀ, ਛੇ ਵਿਸ਼ਾ ਵਸਤੂ ਮਾਹਰ, ਇੱਕ ਫਾਰਮ ਮੈਨੇਜਰ, ਦੋ ਪ੍ਰੋਗਰਾਮ ਸਹਾਇਕ, ਦੋ ਪ੍ਰਬੰਧਕੀ ਸਟਾਫ, ਇੱਕ ਟਰੈਕਟਰ ਡਰਾਈਵਰ, ਇੱਕ ਜੀਪ ਡਰਾਈਵਰ ਅਤੇ 2 ਹੁਨਰਮੰਦ ਸਹਾਇਤਾ ਸਟਾਫ ਸ਼ਾਮਲ ਹੈ। ਵਰਤਮਾਨ ਵਿੱਚ, ਕੇਵੀਕੇ ਵਿੱਚ 68.44% ਅਸਾਮੀਆਂ ਭਰੀਆਂ ਹੋਈਆਂ ਹਨ
ਨਿਊਜ਼ ਪੰਜਾਬ
ਸਰਕਾਰ ਨੇ ਦੇਸ਼ ਭਰ ਦੇ ਹਰੇਕ ਪੇਂਡੂ ਜ਼ਿਲ੍ਹੇ ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ (ਕੇਵੀਕੇ) ਖੋਲ੍ਹਣ ਦੀ ਵਿਵਸਥਾ ਕੀਤੀ ਹੈ। ਦੇਸ਼ ਭਰ ਵਿੱਚ ਹੁਣ ਤੱਕ ਕੁੱਲ 725 ਕੇਵੀਕੇ ਸਥਾਪਤ ਕੀਤੇ ਗਏ ਹਨ।
ਕੇਵੀਕੇ ਨੂੰ ਅਗਲੇਰੀ ਕਤਾਰ ਦੇ ਵਿਸਥਾਰ ਲਈ ਲਾਜ਼ਮੀ ਕੀਤਾ ਗਿਆ ਹੈ, ਜੋ ਖੋਜ ਸੰਸਥਾਵਾਂ ਅਤੇ ਰਾਜ ਸਰਕਾਰਾਂ ਦੇ ਵੱਖ -ਵੱਖ ਵਿਕਾਸ ਵਿਭਾਗਾਂ ਵਲੋਂ ਸੰਚਾਲਿਤ ਮੁੱਖ ਵਿਸਥਾਰ ਪ੍ਰਣਾਲੀ ਦੇ ਵਿਚਕਾਰ ਇੱਕ ਪੁਲ ਦਾ ਕੰਮ ਕਰਦਾ ਹੈ। ਕੇਵੀਕੇ ਦੀ ਭੂਮਿਕਾ ਅਤੇ ਸਰੋਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਇਹ ਜ਼ਿਲ੍ਹੇ ਦੇ ਚੁਣੇ ਹੋਏ ਕਿਸਾਨਾਂ ਦੀ ਲੋੜ ਨੂੰ ਪੂਰਾ ਕਰਦਾ ਹੈ ਅਤੇ ਰਾਜ ਵਿਕਾਸ ਵਿਭਾਗਾਂ ਨੂੰ ਸਮਰੱਥਾ ਵਿਕਾਸ ਸਹਾਇਤਾ ਪ੍ਰਦਾਨ ਕਰਦਾ ਹੈ। ਪੂਰੇ ਜ਼ਿਲ੍ਹੇ ਦੀ ਕਵਰੇਜ ਰਾਜ ਸਰਕਾਰਾਂ ਦੇ ਵਿਕਾਸ ਵਿਭਾਗਾਂ ਦੀ ਜ਼ਿੰਮੇਵਾਰੀ ਹੈ।
ਹਰੇਕ ਕੇਵੀਕੇ ਦੀ ਮਨਜ਼ੂਰਸ਼ੁਦਾ ਸਟਾਫ ਗਿਣਤੀ 16 ਹੈ, ਜਿਸ ਵਿੱਚ ਇੱਕ ਸੀਨੀਅਰ ਵਿਗਿਆਨੀ-ਕਮ-ਮੁਖੀ, ਛੇ ਵਿਸ਼ਾ ਵਸਤੂ ਮਾਹਰ, ਇੱਕ ਫਾਰਮ ਮੈਨੇਜਰ, ਦੋ ਪ੍ਰੋਗਰਾਮ ਸਹਾਇਕ, ਦੋ ਪ੍ਰਬੰਧਕੀ ਸਟਾਫ, ਇੱਕ ਟਰੈਕਟਰ ਡਰਾਈਵਰ, ਇੱਕ ਜੀਪ ਡਰਾਈਵਰ ਅਤੇ 2 ਹੁਨਰਮੰਦ ਸਹਾਇਤਾ ਸਟਾਫ ਸ਼ਾਮਲ ਹੈ। ਵਰਤਮਾਨ ਵਿੱਚ, ਕੇਵੀਕੇ ਵਿੱਚ 68.44% ਅਸਾਮੀਆਂ ਭਰੀਆਂ ਹੋਈਆਂ ਹਨ।
657 ਕੇਵੀਕੇ ਕੋਲ ਪ੍ਰਸ਼ਾਸਕੀ ਇਮਾਰਤ ਹੈ ਅਤੇ 521 ਕੇਵੀਕੇ ਕੋਲ ਕਿਸਾਨ ਹੋਸਟਲ ਹੈ। ਸਰਕਾਰ ਦਾ ਟੀਚਾ ਬਾਕੀ ਕੇਵੀਕੇ ਨੂੰ ਲੋੜੀਂਦਾ ਬੁਨਿਆਦੀ ਢਾਂਚਾ ਜਲਦੀ ਪ੍ਰਦਾਨ ਕਰਨਾ ਹੈ।
ਲੋੜ ਅਨੁਸਾਰ, ਪੰਜ ਸਾਲ ਦੌਰਾਨ ਵੱਡੀ ਗਿਣਤੀ ਵਿੱਚ ਕੇਵੀਕੇ ਨੂੰ ਹੋਰ ਬੁਨਿਆਦੀ ਢਾਂਚਾ ਸਹੂਲਤਾਂ ਜਿਵੇਂ ਕਿ ਦਾਲਾਂ ਦੇ ਬੀਜ ਕੇਂਦਰਾਂ, ਮਿੱਟੀ ਪਰਖ ਕਿੱਟਾਂ, ਸੂਖਮ ਸਿੰਚਾਈ ਪ੍ਰਣਾਲੀਆਂ, ਏਕੀਕ੍ਰਿਤ ਖੇਤੀ ਪ੍ਰਣਾਲੀਆਂ ਯੂਨਿਟਾਂ, ਖੇਤੀ ਮਸ਼ੀਨਰੀ ਅਤੇ ਉਪਕਰਣ, ਜ਼ਿਲ੍ਹਾ ਐਗਰੋ-ਮੀਟ ਯੂਨਿਟਾਂ, ਆਦਿ ਦੇ ਨਾਲ ਮਜ਼ਬੂਤ ਕੀਤਾ ਗਿਆ ਹੈ।
ਇਹ ਜਾਣਕਾਰੀ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।