ਪੰਜਾਬੀ ਸੱਥ ਫਤਿਹਗੜ੍ਹ ਸਾਹਿਬ ਵੱਲੋਂ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਘੁਲਾਲ ਦਾ ਸਨਮਾਨ – ਬੂਟੇ ਲਾਉਣ ਦੀ ਮੁਹਿੰਮ ਕੀਤੀ ਆਰੰਭ

ਨਿਊਜ਼ ਪੰਜਾਬ

ਲੁਧਿਆਣਾ – ਪੰਜਾਬੀ ਸੱਥ ਫਤਿਹਗੜ੍ਹ ਸਾਹਿਬ ਵੱਲੋਂ ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਘੁਲਾਲ ਦਾ ਸਨਮਾਨ ਕੀਤਾ ਗਿਆ । ਵਾਤਾਵਰਣ ਪ੍ਰੇਮੀ ਜਸਬੀਰ ਸਿੰਘ ਘੁਲਾਲ ਨੇ ਦੱਸਿਆ ਹੈ ਕਿ ਪਿਛਲੇ ਦਿਨ ਪੰਜਾਬੀ ਸੱਥ ਅਤੇ ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਸਹਿਯੋਗ ਨਾਲ ਰੁੱਖ ਲਗਾਓ ਤੇ ਵਾਤਾਵਰਨ ਬਚਾਓ ਦੀ ਵਿਸ਼ੇਸ਼ ਮੁਹਿੰਮ ਆਰੰਭ ਕੀਤੀ ਗਈ । ਪ੍ਰਾਇਮਰੀ ਸਰਕਾਰੀ ਸਕੂਲ ਮਹਾਦੀਆਂ ਵਿਖੇ ਛਾਂਦਾਰ ਫ਼ਲਦਾਰ ਅਤੇ ਫੁੱਲਦਾਰ ਬੂਟੇ ਲਾਏ ਗਏ । ਬੂਟਿਆਂ ਦੀ ਵੀ ਸੇਵਾ ਜਸਬੀਰ ਸਿੰਘ ਘੁਲਾਲ ਵੱਲੋਂ ਕੀਤੀ ਗਈ । ਸਕੂਲ ਦੀ ਗਰਾਊਂਡ ਕਾਫੀ ਵੱਡੀ ਖਾਲੀ ਹੋਣ ਕਰਕੇ ਕਈ ਤਰ੍ਹਾਂ ਦੇ ਬੂਟੇ ਲਗਾਏ ਗਏ | ਪ੍ਰਿੰਸੀਪਲ ਸਤਿਦਰਜੀਤ ਕੌਰ ਮਾਂਗਟ ਤੇ ਸਟਾਫ ਦੇ ਸਹਿਯੋਗ ਨਾਲ ਸਕੂਲ ਵਿਚ ਬੂਟਿਆਂ ਦੀ ਵਿਉਂਤਬੰਦੀ ਕੀਤੀ ਗਈ । ਬੂਟੇ ਲਾਉਣ ਦੀ ਰਸਮ ਵਿੱਚ ਡੀ.ਐਸ.ਪੀ ( ਹੈਡ.ਕ ) ਪ੍ਰਿਥੀਪਾਲ ਸਿੰਘ ਚਾਹਲ,  ਇੰਸਪੈਕਟਰ ਰਾਜੀਵ ਕੁਮਾਰ , ਜਸਤੇਜਪਾਲ ਸਿੰਘ ( ਏ.ਐਸ.ਆਈ ) ਇੰਨਚਾਰਜ , ਕੁਲਦੀਪ ਸਿੰਘ , ਕੁਲਵਿੰਦਰ ਸਿੰਘ ਏ.ਐਸ.ਆਈ ਜਸਪ੍ਰੀਤ ਕੌਰ , ਬਲਵਿੰਦਰ ਕੌਰ , ਪਰਮਜੀਤ ਕੌਰ ਲੇਡੀ ਕਾਂਸਟੇਬਲ ਤੇ ਬੀਬੀ ਸੁਰਿੰਦਰ ਕੌਰ ਬਾੜਾ , ਸੰਤ ਸਿੰਘ ਸੋਹਲ ਪ੍ਰਧਾਨ ਗੁਰਜੀਤ ਸਿੰਘ ਬਾਠ ਗੁਰਵੰਤ ਸਿੰਘ ਤੇ ਸਵਰਨ ਸਿੰਘ ਚੰਨਾ ਇਸ ਮੌਕੇ ਤੇ ਹਾਜ਼ਰ ਸਨ । ਰੁੱਖ ਲਗਾਓ ਅਤੇ ਵਾਤਾਵਰਣ ਸੰਭਾਲ ਵਿਸ਼ੇ ਤੇ ਇੱਕ ਛੋਟਾ ਜਿਹਾ ਕਵੀ ਦਰਬਾਰ ਵੀ ਕੀਤਾ ਗਿਆ । ਜਿਸ ਵਿਚ ਬੀਬੀ ਬਾੜਾ ਜੀ ਨੇ ਧੀਆਂ ਦੀ ਕਵਿਤਾ ਸੁਣਾਈ । ਸ੍ਰ. ਘੁਲਾਲ ਨੇ ਪ੍ਰਦੂਸ਼ਣ ਬਾਰੇ ਅਤੇ  ਸ੍ਰ. ਚੰਨੇ ਨੇ ਕੁਦਰਤ ਦੇ ਨੇੜੇ ਰਹਿਣ ਲਈ ਕਵਿਤਾ ਸੁਣਾਈਆਂ ਇਸ    ਮੌਕੇ ਸ੍ਰ. ਚਾਹਲ ਅਤੇ ਸ੍ਰ. ਬਾਠ ਨੇ ਵੀ ਕਵਿਤਾ ਰਾਹੀਂ ਆਪਣੇ ਵਿਚਾਰ ਸਾਂਝੇ ਕੀਤੇ l

ਵਾਤਾਵਰਣ ਪ੍ਰੇਮੀ ਸ੍ਰ.ਜਸਬੀਰ ਸਿੰਘ ਘੁਲਾਲ ਦਾ ਬੂਟਿਆਂ ਦੀ ਸੇਵਾ ਕਰਨ ਤੇ ਧੰਨਵਾਦ ਕੀਤਾ ਗਿਆ ਅਤੇ ਪ੍ਰਧਾਨ ਸ੍ਰ.ਸੰਤ ਸਿੰਘ ਸੋਹਲ ਪੰਜਾਬੀ ਸੱਥ ਵੱਲੋਂ ਜਸਬੀਰ ਸਿੰਘ ਘੁਲਾਲ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ । ਸ੍ਰ. ਘੁਲਾਲ ਨੇ ਪੰਜਾਬੀ ਸੱਥ ਤੇ ਸਕੂਲ ਦੇ ਪ੍ਰਿੰਸਿਪਲ ਸਾਰਿਆਂ ਨੂੰ ਕਿਹਾ ਇਸ ਧਰਤੀ ਤੇ ਰੁੱਖ ਲਾਉਣ ਦੀ ਸੇਵਾ ਜੋ ਉਹਨਾਂ ਆਰੰਭ ਕੀਤੀ ਹੈ ਉਹ ਬੜੀ ਵੱਡੀ ਸੇਵਾ ਹੈ । ਇਸ ਤਰ੍ਹਾਂ ਦੇ ਉਪਰਾਲੇ ਕਰਨ ਮੋਜ਼ੂਦਾ ਸਮੇਂ ਵਿੱਚ ਲੋੜ ਹੈ। ਸ੍ਰ. ਘੁਲਾਲ ਨੇ ਕਿਹਾ ਕਿ ਜਿੱਥੇ ਵੀ ਬੂਟਿਆਂ ਦੀ ਲੋੜ ਹੋਵੇ ਮੈਂ ਉਥੇ ਫਰੀ ਬੂਟਿਆਂ ਦੀ ਸੇਵਾ ਕਰਾਂਗਾ ।ਮੈਨੂੰ ਆਸ ਹੈ ਕਿ ਤੁਸੀਂ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਗੇ।ਤੇ ਹੋਰ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕਰਕੇ ਬੂਟੇ ਲਾਉਣ ਲਈ ਜਾਗ੍ਰਿਤੀ ਪੈਦਾ ਕਰੋਗੇ ਤਾਂ ਜੋ ਅਸੀਂ ਸਾਰੇ ਰਲ ਕੇ ਇਸ ਵਾਤਾਵਰਨ ਨੂੰ ਬਚਾ ਸਕੀਏ ।