ਗੁਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਵਲੋ ਪੌਦੇ ਲਾਉਣ ਅਤੇ ਵੰਡਣ ਮੁਹਿੰਮ ਦੀ ਸ਼ੁਰੂਆਤ
ਲੁਧਿਆਣਾ, 3 ਅਗਸਤ ( ਕੰਵਰ ਅੰਮ੍ਰਿਤਪਾਲ ਸਿੰਘ)
ਗੁਰੂ ਨਾਨਕ ਪਬਲਿਕ ਸਕੂਲ,ਸਰਾਭਾ ਨਗਰ, ਲੁਧਿਆਣਾ ਵਲੋਂ ਸਕੂਲ ਵਿਖੇ 2 ਅਗਸਤ ਨੂੰ ਪੌਦੇ ਲਾਉਣ ਅਤੇ ਵੰਡਣ ਦੀ ਮੁਹਿੰਮ ‘ ਕੁਦਰਤ ਦਾ ਪਾਲਣ ਪੋਸ਼ਣ’ (nature nurture) ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਤੇ ਕੌਂਸਲਰ ਮਮਤਾ ਆਸ਼ੂ ਜੀ, ਡੀ.ਐਫ.ਓ. ਹਰਭਜਨ ਸਿੰਘ ਜੀ, ਡਾਕਟਰ ਹਰਜਿੰਦਰ ਸਿੰਘ ਆਈ.ਏ.ਐਸ., ਟੈ੍ਗ ਅਤੇ ਸ਼ਹਿਰੀ ਸਹੂਲਤਾਂ ਦੇ ਡਾਇਰੈਕਟਰ ਮਨੀਤ ਦੀਵਾਨ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਸੁਰਿੰਦਰ ਸਿੰਘ ਜਨਰਲ ਸਕੱਤਰ ਗੂਰੂ ਨਾਨਕ ਪਬਲਿਕ ਸਕੂਲ ਸਰਾਭਾ ਨਗਰ ਕਮੇਟੀ, ਸ੍ਰੀ ਮਤੀ ਅਮਰਜੀਤ ਕੌਰ ਕਮੇਟੀ ਮੈਂਬਰ, ਸ੍ਰੀ ਮਤੀ ਜਸਦੀਪ ਕੌਰ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਜੀ. ਐਸ. ਨਾਗੀ ਵਲੋਂ ਆਏ ਮਹਿਮਾਨਾਂ ਦਾ ਸੁਆਗਤ ਕੀਤਾ ਗਿਆ। ਪਤਵੰਤੇ ਸੱਜਣਾਂ ਨੇ ਸਕੂਲ ਵਿੱਚ ਰੁੱਖ ਅਤੇ ਬੂਟੇ ਲਗਾਏ ਅਤੇ ਵਿਦਿਆਰਥੀਆਂ ਨੂੰ ਵੀ ਬੂਟੇ ਵੰਡ ਕੇ ਇਸ ਮੁਹਿੰਮ ਦਾ ਅਗਾਜ਼ ਕੀਤਾ।
ਇਸ ਮੌਕੇ ਤੇ ਕੌਂਸਲਰ ਮਮਤਾ ਆਸ਼ੂ ਜੀ ਨੇ ਬੋਲਦਿਆਂ ਰੁੱਖਾਂ ਦੀ ਅਹਿਮੀਅਤ ਅਤੇ ਸੰਭਾਲ ਬਾਰੇ ਚਾਨਣਾ ਪਾਇਆ ਅਤੇ ਕੁਦਰਤੀ ਵਾਤਾਵਰਣ ਨੂੰ ਬਚਾਉਣ ਦੀ ਲੋੜ ਬਾਰੇ ਗੱਲ ਕੀਤੀ। ਪ੍ਰਿੰਸੀਪਲ ਜਸਦੀਪ ਕੌਰ ਜੀ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਛੋਟਾ ਜਿਹਾ ਉਪਰਾਲਾ ਵਿਦਿਆਰਥੀਆਂ ਵਿੱਚ ਵਾਤਾਵਰਣ ਸੰਭਾਲ ਸਬੰਧੀ ਪਿਆਰ ਅਤੇ ਉਤਸ਼ਾਹ ਪੈਦਾ ਕਰੇਗਾ।