ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਨੇ ਆਗਾਮੀ ਯੂਸੀਪੀਐਮਏ ਚੋਣਾਂ ਵਿੱਚ ਭੋਗਲ, ਕੁਲਾਰ, ਸੇਠ, ਵਿਸ਼ਵਕਰਮਾ ਗਰੁੱਪ ਦਾ ਖੁਲ ਕੇ ਕੀਤਾ ਸਮਰਥਨ

ਲੁਧਿਆਣਾ, 2 ਅਗਸਤ

ਅੱਜ ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਫੇਜ਼ ਸੱਤ, ਫੋਕਲ ਪੁਆਇੰਟ, ਲੁਧਿਆਣਾ ਵਿਖੇ ਸ਼੍ਰੀ ਅੰਮ੍ਰਿਤ ਪਾਲ ਗਰਗ ਸੀਨੀਅਰ ਉਪ ਪ੍ਰਧਾਨ (ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ) ਦੀ ਅਗਵਾਈ ਹੇਠ ਹੋਈ, ਜਿਸ ਵਿਚ ਯੂਨਾਈਟਿਡ ਸਾਈਕਲਜ਼ ਐਂਡ ਪਾਰਟਸ ਮੈਨੂਫੈਕਚਰਰ ਐਸੋਸੀਏਸ਼ਨ ਦੀਆਂ ਆਗਾਮੀ ਚੋਣਾਂ ਲਈ ਜਿੱਥੇ ਉਨ੍ਹਾਂ ਨੇ ਭੋਗਲ, ਕੁਲਾਰ, ਸੇਠ, ਵਿਸ਼ਵਕਰਮਾ ਸਮੂਹ ਦਾ ਸਮਰਥਨ ਕੀਤਾ; ਓਥੇ ਹੀ ਓਹਨਾ ਨੇ ਕਿਹਾ ਕਿ ਆਉਣ ਵਾਲਿਆਂ ਚੋਣਾਂ ਵਿੱਚ ਸੰਸਥਾ ਦੇ 62 ਮੈਂਬਰਾਂ ਦੇ ਨਾਲ ਪੂਰੀ ਸਪੋਰਟ ਕੀਤੀ ਜਾਵੇਗੀ |

ਸ਼੍ਰੀ ਅੰਮ੍ਰਿਤ ਪਾਲ ਗਰਗ ਸੀਨੀਅਰ ਮੀਤ ਪ੍ਰਧਾਨ ਅਤੇ ਸ. ਨਵਲ ਜੈਨ ਜਨਰਲ ਸਕੱਤਰ (ਫੋਕਲ ਪੁਆਇੰਟ ਵੈਲਫੇਅਰ ਐਸੋਸੀਏਸ਼ਨ) ਨੇ ਕਿਹਾ ਕਿ ਸਾਡੇ 62 ਮੈਂਬਰਾਂ ਦੀ ਹਰ ਇੱਕ ਵੋਟ ਆਉਣ ਵਾਲੀਆਂ ਚੋਣਾਂ ਲਈ ਭੋਗਲ, ਕੁਲਾਰ, ਸੇਠ, ਵਿਸ਼ਵਕਰਮਾ ਸਮੂਹ ਦੇ ਹੱਕ ਵਿੱਚ ਪਾਈ ਜਾਵੇਗੀ।

ਮੌਜੂਦ ਯੂਸੀਪੀਐਮਏ ਮੈਂਬਰਾਂ ਵਿੱਚ ਸ਼੍ਰੀ ਅਜੀਤ ਸਿੰਗਲਾ ਕੇ ਸਟੀਲ ਇੰਡਸਟਰੀਜ਼, ਸ਼੍ਰੀ ਰਮੇਸ਼ ਸਿੰਗਲਾ ਰਘਬੀਰ ਸਟੀਲਸ, ਸ਼੍ਰੀ ਨਵਲ ਜੈਨ ਯੂਨਾਈਟਿਡ ਪਾਊਡਰ ਕੋਟਿੰਗ ਇੰਡਸਟਰੀ, ਸ਼੍ਰੀ ਬ੍ਰਿਜ ਮੋਹਨ ਗਰਗ ਸੱਤਿਆਮ ਸਟੀਲਸ, ਸ਼੍ਰੀ ਕਪਿਲ ਗੁਪਤਾ ਕਪਿਲ ਸਟੀਲ ਇੰਡਸਟਰੀ, ਸ਼੍ਰੀ. ਅੰਮ੍ਰਿਤਪਾਲ ਗਰਗ ਅਜੈ ਫੋਰਜਿੰਗ, ਸ਼੍ਰੀ ਵਿਕਾਸ ਹਾਂਡਾ ਨੀਟਾ ਪੈਕਰਸ, ਸ਼੍ਰੀ ਜਸਵਿੰਦਰ ਸਿੰਘ ਬੀ.ਐਸ. ਇੰਡਸਟਰੀਜ਼, ਸ. ਸੁਰਜੀਤ ਸਿੰਘ ਖਾਲਸਾ ਗੁਰਸੇਵਕ ਇੰਡਸਟਰੀਜ਼, ਸ.ਅਮਰੀਕ ਸਿੰਘ ਮਾਰਸ਼ਲ ਫੌਰਿੰਗਸ, ਸ.ਗੁਰਪ੍ਰੀਤ ਸਿੰਘ ਜੀ.ਪੀ.ਐਸ. ਇੰਡਸਟਰੀਜ਼, ਸ: ਸਤਿੰਦਰ ਸਿੰਘ, ਸ਼੍ਰੀ ਰਾਜੀਵ ਗਰਗ ਗਰਗ ਸਾਈਕਲ ਇੰਡਸਟਰੀਜ਼, ਸ: ਅਵਤਾਰ ਸਿੰਘ ਭੋਗਲ, ਸ: ਚਰਨਜੀਤ ਸਿੰਘ ਵਿਸ਼ਵਕਰਮਾ ਸਾਬਕਾ ਪ੍ਰਧਾਨ ਯੂਸੀਪੀਐਮਏ, ਇੰਦਰਜੀਤ ਸਿੰਘ ਨਵਯੁਗ ਸਾਬਕਾ ਪ੍ਰਧਾਨ ,ਸ: ਮਨਜਿੰਦਰ ਸਿੰਘ ਸਚਦੇਵਾ ਜਨਰਲ ਸੱਕਤਰ ਯੂਸੀਪੀਐਮਏ ,ਵਲੈਤੀਰਾਮ ਦੁਰਗਾ,ਰਜਿੰਦਰ ਸਿੰਘ ਸਰਹਾਲੀ,ਸਰਿੰਦਰਪਾਲ ਸਿੰਘ ਮਕੜ ਸ਼ਾਮਿਲ ਹੋਏ |