ਭਾਰਤੀ ਮਹਿਲਾ ਹਾਕੀ ਟੀਮ ਨੂੰ ਓਲੰਪਿਕ ਦੇ ਸੈਮੀਫਾਈਨਲ ਵਿੱਚ ਪੁਹੰਚਾਉਣ ਲਈ ਪੰਜਾਬ ਨੂੰ ਪ੍ਰਾਪਤ ਹੋਇਆ ਮਾਨ – ਅੰਮ੍ਰਿਤਸਰ ਦੀ ਗੁਰਜੀਤ ਕੌਰ ਨੇ ਕੀਤਾ ਗੋਲ-ਮੁੱਖ ਮੰਤਰੀ ਨੇ ਦਿੱਤੀ ਵਧਾਈ
ਨਿਊਜ਼ ਪੰਜਾਬ
ਭਾਰਤੀ ਮਹਿਲਾ ਹਾਕੀ ਟੀਮ ਨੂੰ ਓਲੰਪਿਕ ਦੇ ਸੈਮੀਫਾਈਨਲ ਵਿੱਚ ਪੁਹੰਚਾਉਣ ਲਈ ਪੰਜਾਬ ਨੂੰ ਮਾਨ ਪ੍ਰਾਪਤ ਹੋਇਆ ਹੈ l ਪੂਰੇ ਪੰਜਾਬ ਵਿੱਚ ਜੋਸ਼ ਵਾਲਾ ਮਹੌਲ ਬਣ ਗਿਆ ਹੈ। ਇਸ ਮੈਚ ਵਿੱਚ ਇਕਲੌਤਾ ਗੋਲ ਕਰਨ ਵਾਲੀ ਅੰਮ੍ਰਿਤਸਰ ਦੇ ਪਿੰਡ ਮਨਿਆਦੀ ਕਲਾਂ ਦੀ ਗੁਰਜੀਤ ਕੌਰ ਹੈ ਜੋ ਇਸ ਜਿੱਤ ਦੀ ਹੀਰੋ ਬਣੀ ਹੈ। ਗੁਰਜੀਤ ਕੌਰ ਦੇ ਪਿਤਾ ਸਤਨਾਮ ਸਿੰਘ ਦਾ ਕਹਿਣਾ ਹੈ ਕਿ ਉਹ ਓਲੰਪਿਕਸ ਵਿੱਚ ਗਏ ਬੱਚਿਆਂ ਲਈ ਹਰ ਰੋਜ਼ ਵਾਹਿਗੁਰੂ ਅੱਗੇ ਅਰਦਾਸ ਕਰ ਰਹੇ ਸਨ , ਕਿ ਗੁਰੂ ਉਹਨਾਂ ਨੂੰ ਫਤਹਿ ਬਖਸ਼ੇ ਤਾਂ ਜੋ ਉਹ ਆਪਣੇ ਦੇਸ਼ ਦੇ ਬੈਗ ਵਿੱਚ ਤਮਗਾ ਪਾ ਸਕਣ।ਆਸਟਰੇਲੀਆ ਦੇ ਖਿਲਾਫ ਖੇਡੇ ਗਏ ਕੁਆਰਟਰ ਫਾਈਨਲ ਮੈਚ ‘ਚ ਟੀਮ ਇੰਡੀਆ ਨੇ 1-0 ਨਾਲ ਜਿੱਤ ਦਰਜ ਕੀਤੀ ਅਤੇ ਸੈਮੀਫਾਈਨਲ’ ਚ ਜਗ੍ਹਾ ਬਣਾਈ। ਓਲੰਪਿਕ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਟੀਮ ਇੰਡੀਆ ਦੀ ਮਹਿਲਾ ਹਾਕੀ ਟੀਮ ਸੈਮੀਫਾਈਨਲ ਵਿੱਚ ਪਹੁੰਚੀ ਹੈ। ਟੀਮ ਇੰਡੀਆ ਹੁਣ ਸੈਮੀਫਾਈਨਲ ਵਿੱਚ ਅਰਜਨਟੀਨਾ ਨਾਲ ਮੁਕਾਬਲਾ ਕਰੇਗੀ ।
Emotions running high ! 🇮🇳
Bleeding Blue 💙Super proud of you girls. 👏👏@imranirampal @savitahockey and Team. What a control , beating world No 2 in QF. India, is cheering for you. #ChakDe 🏑👏👏👏🥳🥳 pic.twitter.com/p0dCHfhv72
— Dept of Sports MYAS (@IndiaSports) August 2, 2021