ਜ਼ਿਲ੍ਹੇ ਦੀਆਂ ਸਮੂਹ ਸਿਹਤ ਸੰਸਥਾਵਾਂ ਵਿਖੇ ਵਿਸ਼ਵ ਹੈਪੇਟਾਈਟਸ ਦਿਵਸ ਮਨਾਇਆ ਗਿਆ

ਨਿਊਜ਼ ਪੰਜਾਬ 

ਲੁਧਿਆਣਾ, 28 ਜੁਲਾਈ  ਸਿਵਲ ਸਰਜਨ ਡਾ ਕਿਰਨ ਆਹਲੂਵਾਲੀਆ ਦੇ ਦਿਸਾ ਨਿਰਦੇਸ਼ਾਂ ਤਹਿਤ ਅੱਜ ਜਿਲ੍ਹੇ ਅਧੀਨ ਸਮੂਹ ਸਿਹਤ ਸੰਸਥਾਂਵਾਂ ਵਿਖੇ ਵਿਸਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਜਿੱਥੇ ਹਾਜ਼ਰ ਲੋਕਾਂ ਨੂੰ ਹੈਪੇਟਾਈਟਸ ਤੋ ਬਚਣ ਦੇ ਉਪਾਅ, ਇਹ ਕਿਸ ਤਰ੍ਹਾਂ ਫੈਲਦਾ ਹੈ ਅਤੇ ਇਸ ਦੇ ਕੀ ਲੱਛਣ ਹਨ ਅਤੇ ਕੀ ਇਲਾਜ ਹੈ ਬਾਰੇ ਵਿਸਥਾਰ ਵਿਚ ਦੱਸਿਆ ਗਿਆ, ਇਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਸਿਵਲ ਸਰਜਨ ਦਫਤਰ ਲੁਧਿਆਣਾ ਅਤੇ ਕੇਦਰੀ ਜੇਲ੍ਹ ਵਿਖੇ ਕੀਤਾ ਗਿਆ।
ਇਸ ਮੌਕੇ ਸਿਹਤ ਵਿਭਾਗ ਦੇ ਮਾਹਿਰਾਂ ਵਲੋ ਦਿੱਤੀਆਂ ਜਾਂਦੀਆ ਸਿਹਤ ਸਹੂਲਤਾਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ।ਵਿਭਾਗੀ ਸਕੀਮਾਂ ਅਨੁਸਾਰ ਹੈਪੇਟਾਈਟਸ ਸੀ ਅਤੇ ਬੀ ਦਾ ਜਿਲ੍ਹਾ ਪੱਧਰੀ ਹਸਪਤਾਲਾਂ ਵਿਚ ਮੁਫਤ ਇਲਾਜ ਕੀਤਾ ਜਾਂਦਾ ਹੈ ਅਤੇ ਟੈਸਟ ਵੀ ਫਰੀ ਕੀਤੇ ਜਾਂਦੇ ਹਨ, ਹੈਪੇਟਾਈਟਸ ਬੀ ਦਾ ਟੀਕਾਕਰਨ ਕਰਵਾਉਣਾ ਚਾਹੀਦਾ ਹੈ। ਸਮੇ ਸਮੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਹੈਪੇਟਾਈਟਸ ਸੀ ਜਾਂ ਬੀ ਹੋਣ ਦੀ ਸੂਰਤ ਵਿਚ ਨੇੜੇ ਦੇ ਸਿਹਤ ਕੇਦਰ ਵਿਚ ਜਾ ਕਿ ਜਾਣਕਾਰੀ ਲੈਣ ਉਪਰੰਤ ਇਲਾਜ ਕਰਵਾਉਣਾ ਜਰੂਰੀ ਹੈ। ਇਲਾਜ ਵਿਚ ਦੇਰੀ ਜਿਗਰ ਦੀ ਤਕਲੀਫ ਨੂੰ ਵਧਾਅ ਦਿੰਦੀ ਹੈ।
ਸਿਵਲ ਸਰਜਨ ਡਾ ਕਿਰਨ ਆਹਲੂਵਾਲੀਆ ਨੇ ਦੱਸਿਆ ਕਿ ਇਸ ਬਿਮਾਰੀ ਤੋ ਬਚਾੳ ਲਈ ਸਰਜਰੀ ਤੋ ਪਹਿਲਾ, ਡਾਇਲਸੈਸ ਤੋ ਪਹਿਲਾ, ਦੰਦਾਂ ਦੇ ਇਲਾਜ ਤੋ ਪਹਿਲਾ , ਖੂਨਦਾਨ ਤੋ ਪਹਿਲਾ ਹਮੇਸਾ ਆਪਣੇ ਖੂਨ ਦੀ ਜਾਂਚ ਕਰਵਾ ਲੈਣੀ ਚਾਹੀਦੀ ਹੈ ਅਤੇ ਹਮੇਸਾ ਜਾਂਚ ਖੂਨ ਹੀ ਚੜਾਉਣਾ ਚਾਹੀਦਾ ਹੈ ਅਤੇ ਪ੍ਰਵਾਨਿਤ ਬਲੱਡ ਬੈਕ ਤੋ ਖੂਨ ਲੈਣਾ ਚਾਹੀਦਾ ਹੈ। ਉਨਾਂ ਅਨੁਸਾਰ ਜਿਲ੍ਹੇ ਅੰਦਰ ਜੂਨ 2021 ਤੱਕ 7671 ਹੈਪੇਟਾਈਟਸ ਕੇਸ ਇਲਾਜ ਲਈ ਆਏ ਸਨ ਅਤੇ 5067 ਲੋਕ ਆਪਣਾ ਇਲਾਜ ਪੂਰਾ ਕਰਵਾ ਕਿ ਸਿਹਤਮੰਦ ਹੋ ਚੁੱਕੇ ਹਨ। ਇਸ ਸਬੰਧੀ ਉਨਾਂ ਨੇ ਕਿਹਾ ਕਿ ਇਸ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਹੈ ਜੇਕਰ ਸਮੇ ਸਿਰ ਇਲਾਜ ਕਰਵਾਇਆ ਤਾਂ ਪੀੜਤ ਵਿਅਕਤੀ ਤੰਦਰੁਸਤ ਹੋ ਜਾਂਦਾ ਹੈ।