ਜੀ.ਐਨ.ਈ. ਨੇ 2021-22 ਦੇ ਦਾਖਲੇ ਲਈ ਆਨਲਾਈਨ ਇਨਕੁਆਇਰੀ ਅਤੇ ਰਜਿਸਟ੍ਰੇਸ਼ਨ ਮੌਡਿਊਲ ਦੀ ਕੀਤੀ ਸ਼ੁਰੂਆਤ

 ਲੁਧਿਆਣਾ

ਕੋਵੀਡ -19 ਦੇ ਕਾਲ ਦੌਰਾਨ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ (ਜੀ.ਐਨ.ਈ.) ,ਲੁਧਿਆਣਾ ਨੇ ਵਿਦਿਆਰਥੀਆਂ ਨੂੰ ਘਰ ਬੈਠੇ ਹੀ ਆਸਾਨੀ ਨਾਲ ਦਾਖਲੇ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਆਪਣੇ ਵੱਖ-ਵੱਖ ਕੋਰਸਾਂ ਜਿਵੇਂ:- ਬੀ.ਟੈਕ, ਐਮ.ਟੈਕ., ਐਮ.ਬੀ.ਏ., ਐਮ.ਸੀ.ਏ., ਬੀ.ਸੀ.ਏ., ਬੀ.ਬੀ.ਏ., ਪੀ.ਜੀ. ਡਿਪਲੋਮਾ ਅਤੇ ਆਰਟੀਟੇਕਚਰ ਸੈਸ਼ਨ 2021-22 ਲਈ ਆਨਲਾਈਨ ਰਜਿਸਟ੍ਰੇਸ਼ਨ ਦੀ ਸ਼ੁਰੂਆਤ ਕੀਤੀ ਗਈ ਹੈ। ਕਾਲਜ ਵੱਲੋਂ ਵਿਦਿਆਰਥੀਆਂ ਦੀ ਦਾਖਲੇ ਬਾਰੇ ਕਾਉਂਸਲਿੰਗ ਕਰਨ ਲਈ ਲਗਾਤਾਰ ਅਲੱਗ ਅਲੱਗ ਅਤੇ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਨਿਰੰਤਰ ਯਤਨ ਕੀਤੇ ਜਾ ਰਹੇ ਹਨ।

ਦਾਖਲਾ ਲੈਣ ਵਾਲਿਆਂ ਨੂੰ ਕਾਲਜ ਦੀ ਅਧਿਕਾਰਤ ਵੈਬਸਾਈਟ www.gndec.ac.in ਤੇ ਜਾਣਾ ਪਵੇਗਾ ਅਤੇ ਓਥੇ ਮੌਜੂਦ ਰਜਿਸਟ੍ਰੇਸ਼ਨ ਫਾਰਮ ਵਿਚ ਸਾਈਨ ਇਨ ਕਰ ਜ਼ਰੂਰੀ ਵੇਰਵਾ ਭਰਨਾ ਪਵੇਗਾ। ਇਕ ਵਾਰ ਰਜਿਸਟਰ ਹੋ ਜਾਣ ਤੋਂ ਬਾਅਦ, ਵਿਦਿਆਰਥੀ ਪੋਰਟਲ ਰਾਹੀਂ ਆਨਲਾਈਨ ਹੀ ਦਾਖਲੇ ਸੰਬੰਧੀ ਪ੍ਰਸ਼ਨ ਪੁੱਛ ਸਕਦਾ ਹੈ।

ਕਾਲਜ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਜਲਦ ਤੋਂ ਜਲਦ ਦੇਣ ਲਈ ਮਹੱਤਵਪੂਰਨ ਉਪਾਅ ਕੀਤੇ ਗਏ ਹਨ।ਕਾਲਜ ਕਾਉਂਸਲਰ ਨਾਲ ਗੱਲਬਾਤ ਅਤੇ ਪੁੱਛਗਿੱਛ ਸੈਸ਼ਨ ਲਈ ਵਟਸਐਪ ਹੈਲਪਲਾਈਨ ਅਤੇ ਵੀਡੀਓ ਕਾਨਫਰੰਸਿੰਗ ਸੇਵਾ ਨੂੰ ਵੀ ਪੋਰਟਲ ਵਿੱਚ ਸ਼ਾਮਲ ਕੀਤਾ ਗਿਆ ਹੈ।ਵਿਦਿਆਰਥੀਆਂ ਦੀ ਕੋਰਸ ਦੇ ਹਿਸਾਬ ਨਾਲ ਯੋਗਤਾ ਅਤੇ ਦਸਤਾਵੇਜ਼ਾਂ ਦੀ ਜਾਂਚ ਲਈ ਇੱਕ ਹੈਲਪ ਡੈਸਕ ਵੀ ਸਥਾਪਤ ਕੀਤਾ ਗਿਆ ਹੈ।

ਡਾ.ਅਕਸ਼ੈ ਗਿਰਧਰ, ਡੀਨ ਅਕੈਡਮਿਕ, ਜੀ.ਐਨ.ਈ., ਨੇ ਇਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਇਸ ਮਹਾਂਮਾਰੀ ਦੀ ਸਥਿਤੀ ਦੌਰਾਨ ਸੰਸਥਾ ਵਿਦਿਆਰਥੀਆਂ ਨੂੰ ਦਾਖਲੇ ਸੰਬੰਧੀ ਸਹੀ ਸੇਧ ਪ੍ਰਦਾਨ ਕਰ ਓਹਨਾਂ ਦੇ ਭਵਿੱਖ ਨੂੰ ਉਜਵੱਲ ਕਰਨ ਲਈ ਵਚਨਬੱਧ ਹੈ। ਓਹਨਾਂ ਹੋਰ ਜਾਣਕਾਰੀ ਦਿੰਦੇ ਹੋਏ ਇਹ ਵੀ ਦੱਸਿਆ ਕਿ ਜੀ.ਐਨ.ਈ. ਟੈਕਨੋਲੋਜੀ ਦੇ ਖੇਤਰ ਵਿੱਚ ਵਿਦਿਆਰਥੀਆਂ ਨੂੰ ਹੋਰ ਨਿਪੁੰਨ ਬਣਾਉਣ ਲਈ ਕਈ ਮਹੱਤਵਪੂਰਨ ਕੋਰਸ ਵੀ ਲੈ ਕੇ ਆਇਆ ਹੈ ਜਿਨ੍ਹਾਂ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ, ਡੇਟਾ ਸਾਇੰਸ, ਆਈਓਟੀ, ਬਲਾਕ ਚੇਨ, ਕਲਾਉਡ ਕੰਪਿਊਟਿੰਗ, 3-ਡੀ ਪ੍ਰਿੰਟਿੰਗ, ਆਟੋਮੇਸ਼ਨ ਆਦਿ ਸ਼ਾਮਲ ਹਨ।ਇਹ ਕੋਰਸ ਗ੍ਰੈਜੂਏਟਾਂ ਦੇ ਭਵਿੱਖ ਨੂੰ ਚਮਕਾਉਣ ਵਿਚ ਕਾਰਗਰ ਸਾਬਿਤ ਹੋਣਗੇ।ਏਥੇ ਇਹ ਵਰਨਣਯੋਗ ਹੈ ਕਿ ਜੀ.ਐਨ.ਈ. ਕਾਲਜ ਵਿਚ ਪੇਂਡੂ ਖੇਤਰਾਂ ਤੋਂ ਪੜ੍ਹੇ ਵਿਦਿਆਰਥੀਆਂ ਨੂੰ ਪਹਿਲ ਦੇ ਅਧਾਰ ਤੇ ਦਾਖਲਾ ਮਿਲ ਸਕਦਾ ਹੈ। ਲੋੜਬੰਦ ਅਤੇ ਮੈਰਿਟ ਵਾਲੇ ਵਿਦਿਆਰਥੀਆਂ ਲਈ ਸਾਰੇ ਸਰਕਾਰੀ ਅਤੇ ਹੋਰ ਕਈ ਕਿਸਮ ਦੇ ਵਜੀਫੇ ਵੀ ਉਪਲਬਧ ਹਨ।