ਸੀਨੀਅਰ ਕਾਂਗਰਸੀ ਆਗੂ ਅਤੇ ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਨਹੀਂ ਰਹੇ – ਪਿਛਲੇ ਢਾਈ ਮਹੀਨਿਆਂ ਤੋਂ ਦਾਖਲ ਸਨ ਹਸਪਤਾਲ
News Punjab
ਵੀਰਭੱਦਰ ਸਿੰਘ ਪਹਿਲੀ ਵਾਰ 1983 ਤੋਂ 1985 ਤੱਕ ਮੁੱਖ ਮੰਤਰੀ ਬਣੇ, ਫਿਰ 1985 ਤੋਂ 1990 ਤੱਕ ਦੂਜੀ ਵਾਰ 1993 ਤੋਂ 1998 ਤੱਕ ਤੀਜੀ ਵਾਰ, 1998 ਵਿੱਚ ਚੌਥੀ ਵਾਰ 2003 ਤੋਂ 2007 ਤੱਕ ਪੰਜਵੀਂ ਵਾਰ ਅਤੇ ਇਸ ਲਈ 2012 ਤੋਂ 2017 ਤਕ ਛੇਵੀਂ ਵਾਰ. ਉਹ ਪਹਿਲੀ ਵਾਰ 1962 ਵਿਚ ਲੋਕ ਸਭਾ ਲਈ ਚੁਣੇ ਗਏ ਸਨ , ਵੀਰਭੱਦਰ ਸਿੰਘ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਵਿੱਚ 28 ਮਈ 2009 ਤੋਂ 18 ਜਨਵਰੀ 2011 ਤੱਕ ਕੈਬਨਿਟ ਮੰਤਰੀ ਰਹੇ। ਇਸ ਤੋਂ ਪਹਿਲਾਂ ਉਹ ਸਟੀਲ ਮੰਤਰਾਲੇ ਦਾ ਅਹੁਦਾ ਸੰਭਾਲਿਆ ਸੀ। ਉਸਤੋਂ ਬਾਅਦ ਉਹਨਾਂ ਨੂੰ ਮਾਈਕਰੋ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰਾਲੇ ਦੀ ਜ਼ਿੰਮੇਵਾਰੀ ਦਿੱਤੀ ਗਈ
ਨਿਊਜ਼ ਪੰਜਾਬ
ਹਿਮਾਚਲ ਪ੍ਰਦੇਸ਼ ਦੇ ਛੇ ਵਾਰ ਦੇ ਮੁੱਖ ਮੰਤਰੀ ਅਤੇ ਸਾਬਕਾ ਕੇਂਦਰੀ ਮੰਤਰੀ ਵੀਰਭੱਦਰ ਸਿੰਘ ( 87 ਸਾਲਾਂ ਦੇ ) ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਕੋਰੋਨਾ ਪਾਜ਼ੀਟਿਵ ਆਉਣ ‘ਤੇ ਉਨ੍ਹਾਂ ਦਾ ਆਈਜੀਐਮਸੀ, ਸ਼ਿਮਲਾ ਵਿਖੇ ਇਲਾਜ ਚੱਲ ਰਿਹਾ ਸੀ। ਸੀਨੀਅਰ ਕਾਂਗਰਸੀ ਆਗੂ ਦੀ ਮੌਤ ਕਾਰਨ ਰਾਜ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਉਹ ਤਕਰੀਬਨ ਢਾਈ ਮਹੀਨਿਆਂ ਤੋਂ ਆਈਜੀਐਮਸੀ ਵਿੱਚ ਦਾਖਲ ਸਨ । ਸੋਮਵਾਰ ਨੂੰ ਡਾਕਟਰਾਂ ਨੇ ਸਿਹਤ ਅਚਾਨਕ ਵਿਗੜਨ ਤੋਂ ਬਾਅਦ ਵੈਂਟੀਲੇਟਰ ‘ਤੇ ਉਹਨਾਂ ਨੂੰ ਰਖਿਆ ਹੋਇਆ ਸੀ। ਉਦੋਂ ਤੋਂ ਉਹ ਬੇਹੋਸ਼ੀ ਦੀ ਹਾਲਤ ਵਿੱਚ ਸਨ ।