15 ਕੈਬਨਿਟ ਮੰਤਰੀਆਂ ਸਣੇ ਕੁੱਲ 43 ਜਣੇ ਚੁੱਕਣਗੇ ਸਹੁੰ
ਨਵੀਂ ਦਿੱਲੀ, 6 ਜੁਲਾਈ
ਕੇਂਦਰੀ ਮੰਤਰੀ ਪਰਿਸ਼ਦ ਵਿੱਚ ਫੇਰਬਦਲ ਤੇ ਵਿਸਥਾਰ ਤੋਂ ਪਹਿਲਾਂ ਅੱਜ ਸੰਭਾਵਿਤ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰੀ ਰਿਹਾਇਸ਼ ’ਤੇ ਪਹੁੰਚੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਜੇਪੀ ਨੱਢਾ ਵੀ ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਮੌਜੂਦ ਸਨ। ਸੂਤਰਾਂ ਅਨੁਸਾਰ ਮੰਤਰੀ ਮੰਡਲ ਵਿੱਚ 15 ਕੈਬਨਿਟ ਮੰਤਰੀਆਂ ਸਣੇ ਕੁੱਲ 43 ਮੰਤਰੀ ਸਹੁੰ ਚੁੱਕਣਗੇ। ਭਾਜਪਾ ਦੇ ਜਨਰਲ ਸੱਕਤਰ ਭੁਪਿੰਦਰ ਯਾਦਵ, ਮੱਧ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਜੋਤੀਰਾਦਿੱਤਿਆ ਸਿੰਧੀਆ, ਮਹਾਰਾਸ਼ਟਰ ਤੋਂ ਰਾਜ ਸਭਾ ਮੈਂਬਰ ਨਰਾਇਣ ਰਾਣੇ, ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਹਰਿਆਣਾ ਦੇ ਸਿਰਸਾ ਤੋਂ ਸੰਸਦ ਮੈਂਬਰ ਸੁਨੀਤਾ ਦੁੱਗਲ, ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਮੀਨਾਕਸ਼ੀ ਲੇਖੀ, ਉੱਤਰਾਖੰਡ ਤੋਂ ਸੰਸਦ ਮੈਂਬਰ ਅਜੈ ਭੱਟ, ਕਰਨਾਟਕ ਤੋਂ ਸੰਸਦ ਮੈਂਬਰ ਸ਼ੋਭਾ ਕਰੰਦਲਾਜੇ, ਮਹਾਰਾਸ਼ਟਰ ਤੋਂ ਸੰਸਦ ਮੈਂਬਰ ਪ੍ਰੀਤਮ ਮੁੰਡੇ, ਆਪਣਾ ਦਲ (ਐੱਸ) ਦੀ ਅਨੁਪ੍ਰਿਆ ਪਟੇਲ, ਲੋਕ ਜਨਸ਼ਕਤੀ ਪਾਰਟੀ ਦੇ ਪਾਰਸ ਧੜੇ ਦੇ ਪਸ਼ੂਪਤੀ ਪਾਰਸ ਅਤੇ ਜਨਤਾ ਦਲ (ਯੂਨਾਈਟਿਡ) ਦੇ ਆਰਸੀਪੀ ਸਿੰਘ ਕੁਝ ਹੋਰ ਨੇਤਾ ਹਨ।