ਬਸਪਾ ਵੱਲੋਂ ਲੁਧਿਆਣਾ ਉੱਤਰੀ ਚ ਚੋਣ ਮੀਟਿੰਗਾਂ ਸ਼ੁਰੂ

ਲੁਧਿਆਣਾ, 29ਜੂਨ
ਵਿਧਾਨ ਸਭਾ ਹਲਕਾ ਉੱਤਰੀ ਲੁਧਿਆਣਾ ਵਾਰਡ ਨੰਬਰ 91 ਵਿੱਚ ਬਸਪਾ ਵਾ ਵਰਕਰਾਂ ਵੱਲੋਂ ਇਕ ਮੀਟਿੰਗ ਕੀਤੀ ਗਈ ਜਿਸ ਵਿਚ ਸੈਕਟਰ ਕਮੇਟੀ ਬਣਾ ਕੇ ਅਹੁਦੇਦਾਰਾਂ ਨੂੰ ਬੂਥ ਕਮੇਟੀਆਂ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਹਲਕਾ ਉੱਤਰੀ ਤੋ ਬਹੁਜਨ ਸਮਾਜ ਪਾਰਟੀ ਦੇ ਕੈਂਡੀਡੇਟ ਨੂੰ ਲੀਡ ਨਾਲ ਜਿੱਤਾਉਣ ਲਈ ਪੁਰ ਜੋਰ ਅਪੀਲ ਕੀਤੀ ਗਈ। ਮੀਟਿੰਗ ਵਿੱਚ ਮੁੱਖ ਮਹਿਮਾਨ ਸਰਦਾਰ ਗੁਰਮੇਲ ਸਿੰਘ ਜੀ ਕੇ , ਬਹੁਜਨ ਸਮਾਜ ਪਾਰਟੀ ਸੱਕਤਰ ਪੰਜਾਬ, ਜੋਨ ਇੰਚਾਰਜ ਸਰਦਾਰ ਭੁਪਿੰਦਰ ਸਿੰਘ ਜੋੜਾ ,ਜ਼ਿਲ੍ਹਾ ਵਾਈਸ ਪ੍ਰਧਾਨ ਬਲਵਿੰਦਰ ਜੱਸੀ, ਜਿਲਾ ਲੇਡੀਜ਼ ਇੰਚਾਰਜ ਮੈਡਮ ਸੁਖਵਿੰਦਰ ਬੱਧਣ , ਜ਼ਿਲ੍ਹਾ ਸਕੱਤਰ ਕਰਮਪਾਲ ਮੋਰੀਆ , ਹਲਕਾ ਪ੍ਰਧਾਨ ਸ੍ਰੀ ਜਸਵੀਰ ਪੋਲ , ਹਲਕਾ ਕੈਸ਼ੀਅਰ ਸ੍ਰੀ ਬਲਵਿੰਦਰ ਬੱਧਣ ਜੀ, ਸਕੱਤਰ ਸ੍ਰੀ ਜਸਵੰਤ ਸਿੰਘ , ਹਲਕਾ ਸਕੱਤਰ ਸ੍ਰੀ ਸੁਖਦੇਵ ਚਢਾ , ਹਲਕਾ ਯੂਥ ਪ੍ਰਧਾਨ ਸ੍ਰੀ ਪ੍ਰਿਤਪਾਲ ਸਿੰਿੰ ਪਹੁੰਚੇ।ਅੱਜ ਦੀ ਮੀਟਿੰਗ ਸ੍ਰ ਪਦਮ ਸਿੰਘ, ਸ੍ਰੀ ਰਾਮ ਸਿੰਘ ਅਤੇ ਸ੍ਰੀ ਸੁਮਨ ਸੁਪਰਡੈਂਟ ਵਲੋ ਕਰਵਾਈ ਗਈ ਸੀ ਜਿਸ ਵਿੱਚ ਹੋਰ ਬਹੁਤ ਸਾਰੇ ਸਾਥੀ ਸ਼ਾਮਲ ਹੋਏ ਸਨ।