ਕੱਚੇ ਅਧਿਆਪਕ ਬੇਰਿਕੇਡ ਤੋੜਦੇ, ਪਾਣੀ ਦੀਆਂ ਬੁਛਾੜਾਂ ਸਹਿੰਦੇ ਚੰਡੀਗੜ੍ਹ ਪੁੱਜੇ ਪਰ ਸਰਕਾਰ ਨੇ ਮਾਮਲਾ ਫਿਰ ਇੱਕ ਹਫ਼ਤੇ ਲਈ ਲਟਕਾਇਆ

ਚੰਡੀਗੜ੍ਹ, 29 ਜੂਨ

ਪਿਛਲੇ ਕਾਫ਼ੀ ਦਿਨਾਂ ਤੋਂ ਸਿੱਖਿਆ ਵਿਭਾਗ ਦੇ ਦਫਤਰ ਮੋਹਾਲੀ ਵਿਖੇ ਧਰਨਾ ਲਗਾਈ ਬੈਠੇ ਕੱਚੇ ਅਧਿਆਪਕ ਮੀਟਿੰਗ ਦੀ ਮੰਗ ਕਰਦੇ ਮੁੱਖ ਮੰਤਰੀ ਦੀ ਚੰਡੀਗਡ਼੍ਹ ਰਿਹਾਇਸ਼ ਵੱਲ ਵਧ ਪਏ । ਪੁਲੀਸ ਵੱਲੋਂ ਲਗਾਏ ਬੈਰੀਕੇਡ ਅਧਿਅਾਪਕਾਂ ਨੇ ਤੋੜ ਦਿੱਤੇ  , ਇਸ ਤੋਂ ਬਾਅਦ ਪੁਲਸ ਵਲੋਂ ਅਧਿਆਪਕਾਂ ਨੂੰ ਪਾਣੀ ਦੀ ਬੁਛਾੜ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਗਈ  । ਇਸ ਝਡ਼ਪ ਵਿੱਚ ਕਈ ਅਧਿਆਪਕਾਂ ਦੇ ਮਾਮੂਲੀ ਸੱਟਾਂ ਲੱਗੀਆਂ ਅਤੇ ਕਈਆਂ ਦੀਆਂ ਪੱਗਾਂ ਉਤਰ ਗਈਆਂ  । ਅਧਿਆਪਕਾਂ ਦੇ ਵੱਡੇ ਇਕੱਠ ਨੂੰ ਦੇਖਦਿਆਂ ਉਨ੍ਹਾਂ ਨੂੰ ਮੀਟਿੰਗ ਲਈ ਬੁਲਾ ਲਿਆ ਗਿਆ, ਮੀਟਿੰਗ ਵਿੱਚ ਹੋਰਨਾਂ ਅਫ਼ਸਰਾਂ ਤੋਂ ਇਲਾਵਾ ਮੁੱਖ ਮੰਤਰੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਸ਼ਾਮਲ ਹੋਏ  ।   ਪਰ ਅੱਜ ਦੀ ਮੀਟਿੰਗ ਵਿਚ ਕੋਈ ਸਿੱਟਾ ਨਹੀਂ ਨਿਕਲਿਆ  , ਅਧਿਕਾਰੀਆਂ ਨੇ ਕੋਈ ਹੱਲ ਕੱਢਣ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ  ਅਤੇ ਮੀਟਿੰਗ ਇਕ ਹਫ਼ਤੇ ਲਈ ਬਰਖਾਸਤ ਕਰ ਦਿੱਤੀ  ।