ਟੀਕਾਕਰਨ ਤੋਂ ਬਾਅਦ 488 ਮੌਤਾਂ – ਕਾਰਣ ਟੀਕਾਕਰਨ ਨੂੰ ਨਹੀਂ ਮੰਨਿਆ ਜਾ ਸਕਦਾ -ਸਰਕਾਰ ਨੇ ਕਿਹਾ 23.5 ਕਰੋੜ ਕੋਵਿਡ ਦੇ ਟੀਕੇ ਲੱਗ ਚੁੱਕੇ ਹਨ Any death or hospitalization following vaccination cannot be automatically assumed to be due to vaccination

ਨਿਊਜ਼ ਪੰਜਾਬ

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ ਨੇ ਸਪਸ਼ਟ ਕੀਤਾ ਕਿ ਕੋਵਿਡ-19 ਟੀਕਾਕਰਨ ਤੋਂ ਬਾਅਦ ਕੋਈ ਵੀ ਮੌਤ ਜਾਂ ਹਸਪਤਾਲ ਵਿਚ ਦਾਖਲ ਹੋਣ ਦਾ ਕਾਰਣ ਟੀਕਾਕਰਨ ਨੂੰ ਨਹੀਂ ਮੰਨਿਆ ਜਾ ਸਕਦਾ , ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਰਿਪੋਰਟਾਂ ਮਾਮਲੇ ਦੀ ਅਧੂਰੀ ਅਤੇ ਸੀਮਤ ਸਮਝ ‘ਤੇ ਅਧਾਰਤ ਹਨ.

ਕੁਝ ਮੀਡੀਆ ਰਿਪੋਰਟਾਂ ਵਿਚ ਗੰਭੀਰ ਏਈਐਫਆਈ ਦੇ ਮਾਮਲਿਆਂ ਵਿਚ ਵਾਧੇ ਦੀ ਗੱਲ ਕਹੀ ਗਈ ਹੈ, ਜਿਸ ਅਨੁਸਾਰ ਟੀਕਾਕਰਨ ਤੋਂ ਬਾਅਦ “ਮਰੀਜ਼ਾਂ ਦੀ ਮੌਤ” ਵੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਟੀਕਾਕਰਨ ਤੋਂ ਬਾਅਦ ਹੋਣ ਵਾਲੀਆਂ 488 ਮੌਤਾਂ 16 ਜਨਵਰੀ 2021 ਅਤੇ 7 ਜੂਨ 2021 ਦੌਰਾਨ ਕੋਵਿਡ ਦੀਆਂ ਪੇਚੀਦਗੀਆਂ ਨਾਲ ਜੁੜੀਆਂ ਹਨ। ਇਸ ਦੌਰਾਨ ਕੁਲ 23.5 ਕਰੋੜ ਕੋਵਿਡ ਦੇ ਟੀਕੇ ਲੱਗ ਚੁੱਕੇ ਹਨ।

ਇਹ ਸਪਸ਼ਟ ਕੀਤਾ ਜਾਂਦਾ ਹੈ ਕਿ ਇਹ ਰਿਪੋਰਟਾਂ ਮਾਮਲਿਆਂ ਦੀ ਅਧੂਰੀ ਅਤੇ ਸੀਮਿਤ ਸਮਝ ਤੇ ਆਧਾਰਤ ਹਨ। ਇਹ ਸਮਝਿਆ ਜਾ ਸਕਦਾ ਹੈ ਕਿ ਦਮ ਤੋੜਨਾ ਦੀ ਟਰਮ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਮੌਤਾਂ ਟੀਕਾਕਰਨ ਦੇ ਕਾਰਣ ਹੋਈਆਂ ਹਨ ।

ਦੇਸ਼ ਵਿਚ ਕੋਵਿਡ-19 ਟੀਕਾਕਰਨ ਤੋਂ ਬਾਅਦ ਰਿਪੋਰਟ ਕੀਤੀਆਂ ਗਈਆਂ ਮੌਤਾਂ ਦੀ ਸੰਖਿਆ 23.5 ਕਰੋੜ ਖੁਰਾਕਾਂ ਵਿਚੋਂ ਸਿਰਫ 0.0002 ਪ੍ਰਤੀਸ਼ਤ ਹੈ ਜੋ ਕਿ ਆਬਾਦੀ ਵਿਚ ਅਨੁਮਾਨਤ ਮੌਤ ਦਰ ਦੇ ਦਾਇਰੇ ਵਿਚ ਹੈ। ਐਸਆਰਐਸ ਡੇਟਾ ਅਨੁਸਾਰ 2017 ਵਿਚ ਮੌਤ ਦਰ 6.3 ਪ੍ਰਤੀ 1000 ਵਿਅਕਤੀ (ਐਸਆਰਐਸ, ਰਜਿਸਟ੍ਰਾਰ ਜਨਰਲ ਅਤੇ ਜਨਗਣਨਾ ਕਮਿਸ਼ਨਰ, ਭਾਰਤ) ਸੀ।
https://main.mohfw.gov.in/sites/default/files/HealthandFamilyWelfarestatisticsinIndia201920.pdf)

ਇਹ ਵੀ ਮਹੱਤਵਪੂਰਨ ਅਤੇ ਪ੍ਰਸੰਗਕ ਹੈ ਕਿ ਕੋਵਿਡ-19 ਰੋਗ ਲਈ ਸਕਾਰਾਤਮਕ ਜਾਂਚ ਕਰਨ ਵਾਲਿਆਂ ਦੀ ਮੌਤ ਦਰ 1 ਪ੍ਰਤੀਸ਼ਤ ਤੋਂ ਵੱਧ ਹੈ ਅਤੇ ਕੋਵਿਡ-19 ਟੀਕਾਕਰਨ ਇਨ੍ਹਾਂ ਮੌਤਾਂ ਨੂੰ ਰੋਕ ਸਕਦਾ ਹੈ। ਇਸ ਲਈ ਕੋਵਿਡ-19 ਬੀਮਾਰੀ ਕਾਰਣ ਮਰਨ ਦੇ ਜੋਖਿਮ ਦੇ ਮੁਕਾਬਲੇ ਟੀਕਾਕਰਨ ਤੋਂ ਬਾਅਦ ਮਰਨ ਦਾ ਜੋਖਿਮ ਤਕਰੀਬਨ ਨਾ ਦੇ ਬਰਾਬਰ ਹੈ।

ਟੀਕਾਕਰਨ ਤੋਂ ਬਾਅਦ ਮਾੜੀ ਘਟਨਾ (ਏਈਐਫਆਈ) ਨੂੰ ਕਿਸੇ ਵੀ ਮਾੜੀ ਚਿਕਿਤਸਕ ਘਟਨਾ ਦੇ ਰੂਪ ਵਿਚ ਪਰਿਭਾਸ਼ਤ ਕੀਤਾ ਗਿਆ ਹੈ ਜੋ ਟੀਕਾਕਰਨ ਤੋਂ ਬਾਅਦ ਹੁੰਦੀ ਹੈ ਅਤੇ ਜਿਸਦਾ ਟੀਕੇ ਦੇ ਉਪਯੋਗ ਨਾਲ ਕੋਈ ਸੰਬੰਧ ਨਹੀਂ ਹੁੰਦਾ ਹੈ। ਇਹ ਕੋਈ ਮਾੜੀ ਜਾਂ ਬੇਲੋੜੇ ਦਾਗ, ਅਸਾਧਾਰਨ ਪ੍ਰਯੋਗਸ਼ਾਲਾ ਖੋਜ, ਲੱਛਣ ਜਾਂ ਰੋਗ ਹੋ ਸਕਦਾ ਹੈ। ਭਾਰਤ ਸਰਕਾਰ ਦੇ ਨਾਲ ਨਾਲ ਰਾਜ ਸਰਕਾਰਾਂ ਵਲੋਂ ਸਿਹਤ ਕਰਮੀਆਂ, ਡਾਕਟਰਾਂ ਅਤੇ ਵੈਕਸਿਨ ਲਗਵਾਉਣ ਵਾਲਿਆਂ ਨੂੰ ਟੀਕਾਕਰਨ ਤੋਂ ਬਾਅਦ ਕਿਸੇ ਵੀ ਸਮੇਂ ਟੀਕਾਕਰਨ ਤੋਂ ਹੋਣ ਵਾਲੀਆਂ ਸਾਰੀਆਂ ਮੌਤਾਂ ਹਸਪਤਾਲ ਵਿਚ ਭਰਤੀ ਹੋਣ ਅਤੇ ਵਿਕਲਾਂਗਤਾ ਦੇ ਨਾਲ-ਨਾਲ ਕਿਸੇ ਵੀ ਛੋਟੀ ਮਾਡ਼ੀ ਘਟਨਾ ਦੀ ਰਿਪੋਰਟ ਦਰਜ ਕਰਵਾਉਣ ਲਈ ਉਤਸ਼ਾਹਤ ਕੀਤਾ ਗਿਆ ਹੈ।

ਕਿਸੇ ਵੀ ਟੀਕਾਕਰਨ ਤੋਂ ਬਾਅਦ ਹੋਣ ਵਾਲੀਆਂ ਮੌਤਾਂ, ਹਸਪਤਾਲ ਵਿਚ ਭਰਤੀ ਹੋਣਾ ਜਾਂ ਅਪੰਗ ਜਾਂ ਚਿੰਤਾ ਦਾ ਕਾਰਣ ਬਣਨ ਵਾਲੀਆਂ ਘਟਨਾਵਾਂ ਨੂੰ ਗੰਭੀਰ ਜਾਂ ਗੰਭੀਰ ਮਾਮਲਿਆਂ ਦੇ ਰੂਪ ਵਿਚ ਵਰਗੀਕ੍ਰਿਤ ਕੀਤਾ ਜਾਂਦਾ ਹੈ ਅਤੇ ਇਸ ਦੀ ਜ਼ਿਲ੍ਹਾ ਪੱਧਰ ਤੇ ਜਾਂਚ ਕੀਤੀ ਜਾਣੀ ਚਾਹੀਦੀ ਹੈ। ਘਟਨਾ ਦੀ ਜਾਂਚ ਇਹ ਸਮਝਣ ਵਿਚ ਮਦਦ ਕਰਦੀ ਹੈ ਕਿ ਕੀ ਘਟਨਾ ਟੀਕੇ ਕਾਰਣ ਹੋਈ ਸੀ ਅਤੇ ਰਾਜ ਅਤੇ ਇਸ ਦੀ ਜਾਂਚ ਰਾਸ਼ਟਰੀ ਪੱਧਰ ਤੇ ਆਯੋਜਿਤ ਕੀਤੀ ਜਾਂਦੀ ਹੈ। ਇਸ ਲਈ ਟੀਕਾਕਰਨ ਤੋਂ ਬਾਅਦ ਕਿਸੇ ਵੀ ਮੌਤ ਜਾਂ ਹਸਪਤਾਲ ਵਿਚ ਭਰਤੀ ਹੋਣ ਨੂੰ ਆਟੋਮੈਟਿਕਲੀ ਟੀਕਾਕਰਨ ਦੇ ਕਾਰਣ ਨਹੀਂ ਮੰਨਿਆ ਜਾ ਸਕਦਾ ਜਦਕਿ ਜ਼ਿਲ੍ਹਾ, ਰਾਜ ਅਤੇ ਰਾਸ਼ਟਰੀ ਪੱਧਰ ਤੇ ਏਈਐਫਆਈ ਸਮਿਤੀਆਂ ਵਲੋਂ ਜਾਂਚ ਨਹੀਂ ਕੀਤੀ ਜਾਂਦੀ ਹੈ ਅਤੇ ਟੀਕਾਕਰਨ ਲਈ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਂਦਾ ਹੈ।

ਜ਼ਿਲ੍ਹੇ ਤੋਂ ਲੈ ਕੇ ਰਾਜ ਤੱਕ ਹਰ ਪੱਧਰ ਤੇ ਏਈਐਫਆਈ ਨਿਗਰਾਨੀ ਦੀ ਮਜ਼ਬੂਤ ਵਿਵਸਥਾ ਹੈ। ਇਕ ਵਾਰ ਜਾਂਚ ਪੂਰੀ ਹੋ ਜਾਣ ਤੋਂ ਬਾਅਦ ਕੋਵਿਡ-19 ਟੀਕਾਕਰਨ ਨਾਲ ਸੰਬੰਧਤ ਜਾਣਕਾਰੀ ਪਾਰਦਰਸ਼ੀ ਰੂਪ ਨਾਲ ਸਾਂਝਾ ਕਰਨ ਤੋਂ ਬਾਅਦ ਕੇਂਦਰੀ ਸਿਹਤ ਮੰਤਰਾਲਾ ਦੀ ਵੈਬਸਾਈਟ ਤੇ ਰਿਪੋਰਟ ਕੀਤੀ ਜਾ ਸਕਦੀ ਹੈ।

Ministry of Health and Family Welfare

COVID19 Vaccination: Myths Vs. Facts

Any death or hospitalization following vaccination cannot be automatically assumed to be due to vaccination

Causality assessments help to understand whether the “Adverse Event Following Immunization” was caused directly due to vaccine, and are conducted at State and national level for the investigated cases

News Punjab

There have been some media reports suggesting an increase in the cases of severe AEFI which have also resulted in ‘succumbing of patients’ post vaccination. As per the media reports, 488 deaths following vaccination are linked to post-COVID complications during 16th Jan 2021 and 7th June 2021 period where the total vaccination coverage was 23.5 crore.

It is clarified that these reports are based on incomplete and limited understanding of the matter at hand. It may be noted that the term “succumbed” insinuates causality i.e. the deaths were caused due to vaccination.

The number of deaths reported following COVID-19 vaccination in the country is only 0.0002% of 23.5 crore doses administered which is within the expected death rates in a population. In a population, deaths occur at a certain rate. Crude death rate in 2017 as per SRS data is 6.3 per 1000 persons annually (SRS, Registrar General & Census Commissioner, India from https://main.mohfw.gov.in/sites/default/files/HealthandFamilyWelfarestatisticsinIndia201920.pdf).

It is also important and pertinent to note that the mortality rates for those testing positive for COVID-19 disease is more than 1% and COVID-19 vaccination can prevent these deaths. Therefore, the riskof dying following vaccination is negligible as compared to the known risk of dying due to COVID-19 disease.

Adverse Event Following Immunization (AEFI) is defined as ‘any untoward medical occurrence which follows immunization and which does not necessarily have a causal relationship with the usage of the vaccine. It can be any unfavourable or unintended sign, abnormal laboratory finding, symptom or disease’. Healthcare workers, doctors and vaccine recipients have been always encouraged by the Government of India as well as State Governments to report all deaths, hospitalizations and events resulting in disability as well as any minor and adverse events following immunization at any point of time after vaccination.

Deaths, hospitalizations or events causing disability or concern following any vaccination are categorised as serious or severe cases and are to be investigated at the district level. Causality assessments help to understand whether the event was caused due to the vaccine and are conducted at the state and national level. Therefore, any death or hospitalization following vaccination cannot be automatically assumed to be due to vaccination unless investigated by the AEFI Committees at the district, state and national level and attributed to the Vaccination.

There is a robust system of AEFI surveillance at every level from the district to the State. Once the investigation is completed, the reports are released on the website of the Union health Ministry, following transparent sharing of COVID Vaccination related information.

*****