ਸੀ ਬੀ ਐੱਸ ਈ ਵਲੋਂ 10ਵੀਂ ਅਤੇ 12ਵੀਂ ਦੇ ਇਮਤਿਹਾਨ 31 ਮਾਰਚ ਤੱਕ ਮੁਲਤਵੀ

ਨਵੀਂ ਦਿੱਲੀ , 19 ਮਾਰਚ (ਨਿਊਜ਼ ਪੰਜਾਬ) ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਤੀ ਰਾਤ ਜਾਰੀ ਆਦੇਸ਼ ਵਿੱਚ ਸੀ ਬੀ ਐੱਸ ਈ ਨੇ 19 ਮਾਰਚ ਅਤੇ ਇਸ ਤੋਂ ਅਗਲੇ ਸਾਰੇ ਇਮਤਿਹਾਨ ਕਰੋਨਾ ਵੀਅਰਸ ਦੇ ਮੱਦੇ ਨਜ਼ਰ 31 ਮਾਰਚ ਤੱਕ ਮੁਲਤਵੀ ਕਰ ਦਿੱਤੇ ਹਨ। ਹਾਲਾਂਕਿ  ਇਮਤਿਹਾਨ ਲਗਭਗ ਖਤਮ ਹੋ ਗਏ ਸਨ ਪਰ ਅਜੇ ਰਹਿੰਦੇ ਇਮਤਿਹਾਨਾਂ ਦੀ ਨਵੀਂ ਮਿਤੀ ਬਾਦ ਵਿੱਚ ਐਲਾਨੀ ਜਾਵੇਗੀ।