ਜਗਜੀਤ ਨਗਰ( ਥਰੀਕੇ ਰੋਡ ) ਚ ਬਣੇਗਾ ਪਾਰਕ ਤੇ ਓਪਨ ਜਿਮ – ਹਰਕਰਨ ਵੈਦ

ਲੁਧਿਆਣਾ, 5 ਜੂਨ

ਜਗਜੀਤ ਨਗਰ( ਥਰੀਕੇ ਰੋਡ ) ਦੇ ਇਲਾਕਾ ਨਿਵਾਸੀਆਂ ਦੀ ਮੰਗ ਤੇ ਹਲਕਾ ਐਮਐਲਏ ਕੁਲਦੀਪ ਵੈਦ ਦੇ ਸਪੁੱਤਰ ਹਰਕਰਨ ਵੈਦ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਿਕੰਦਰ ਸਿੰਘ ਬਿੱਲੂ  ਨੇ ਇਲਾਕੇ ਦਾ ਦੌਰਾ ਕੀਤਾ  ਅਤੇ ਇਲਾਕਾ ਨਿਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੇ ਇਲਾਕੇ ਵਿਚ ਇੰਟਰਲੌਕਿੰਗ ਟਾਈਲਾਂ, ਸੜਕਾਂ ,ਪਾਰਕ ਅਤੇ ਓਪਨ ਜਿਮ ਅਗਲੇ ਕੁਝ ਦਿਨਾਂ ਵਿਚ ਬਣਾ ਦਿੱਤਾ ਜਾਵੇਗਾ। ਇਲਾਕਾ ਨਿਵਾਸੀਆਂ ਵੱਲੋਂ ਹਰਕਰਨ ਵੈਦ ਦਾ ਸਨਮਾਨ ਕੀਤਾ ਗਿਆ।

ਨਵਜੋਤ ਸਿੰਘ, ਹਰਿੰਦਰ ਸਿੰਘ ਸੈਕਟਰੀ, ਰਮੇਸ਼ ਅਗਰਵਾਲ ਕੈਸ਼ੀਅਰ ਡਾਇਰੈਕਟਰ , ਕੇਸ਼ਵ ਚੰਦਰ ਡਾਇਰੈਕਟਰ, ਡਾਕਟਰ ਡੀ ਆਰ ਸ਼ਰਮਾ , ਮਨੁ ਗੁਪਤਾ ਡਾਇਰੈਕਟਰ, ਸਰਪੰਚ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਹਰਕਰਨ ਵੈਦ ਦਾ ਸਨਮਾਨ ਕਰਦੇ ਹੋਏ ।

ਇਸ ਮੌਕੇ ਰਵਿੰਦਰ ਸਿੰਘ ਲਾਂਬਾ ,ਜਤਨ ਚੌਡਾ , ਸ਼ਿੰਗਾਰਾ ਸਿੰਘ, ਅਸ਼ੀਸ਼ ਸੱਗੜ, ਹਰਪਾਲ ਸਿੰਘ ਮਾਂਗਟ, ਰਮਨ ਚੱਢਾ, ਹਰੀਸ਼ ਕਾਕੜ, ਪਵਨ ਮਹਾਜਨ, ਨਿਤਿਨ ਜਿੰਦਲ ਅਤੇ ਬਾਜਵਾ ਜੀ ਅਤੇ ਸਮੂਹ ਇਲਾਕਾ ਨਿਵਾਸੀਆ ਨੇ ਉਹਨਾਂ ਦਾ ਧੰਨਵਾਦ ਕੀਤਾ।