ਅਮਰੀਕਾ ਦੇ ਸੈਨ ਹੋਜ਼ੇ ਵਿੱਚ ਹੋਈ ਗੋਲੀਬਾਰੀ ਵਿੱਚ ਅੱਠ ਲੋਕ ਮਾਰੇ ਗਏ – ਘਟਨਾ ਵਾਲੇ ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਕਰਦੇ ਨੇ ਕੰਮ – ਹਮਲਾਵਰ ਵੀ ਮਾਰਿਆ ਗਿਆ

ਨਿਊਜ਼ ਪੰਜਾਬ
ਅਮਰੀਕਾ ਦੇ ਸੈਨ ਹੋਜ਼ੇ ਵਿੱਚ ਬੁੱਧਵਾਰ ਨੂੰ ਇੱਕ ਰੇਲ ਯਾਰਡ ਵਿੱਚ ਹੋਈ ਗੋਲੀਬਾਰੀ ਵਿੱਚ ਅੱਠ ਲੋਕ ਮਾਰੇ ਗਏ। ਵੈਲੀ ਟ੍ਰਾਂਸਪੋਰਟੇਸ਼ਨ ਅਥਾਰਟੀ ਲਾਈਟ ਰੇਲਯਾਰਡ ਵਿਖੇ ਹੋਈ ਗੋਲੀਬਾਰੀ ਵਿੱਚ ਸ਼ੱਕੀ ਵੀ ਮਾਰਿਆ ਗਿਆ । ਪੁਲਿਸ ਨੇ ਮ੍ਰਿਤਕਾਂ ਦੀ ਕੋਈ ਪਛਾਣ ਜਾਰੀ ਨਹੀਂ ਕੀਤੀ ਹੈ l
ਅਮਰੀਕਾ ਦੀ ਸਿੱਖ ਕੁਲੀਸ਼ਨ ਸੰਸਥਾ ਨੇ ਘਟਨਾ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਰੇਲਯਾਰਡ ਵਿੱਚ ਅਨੇਕਾਂ ਸਿੱਖ ਜੋਬ ਕਰਦੇ ਹਨ l
ਬੁਲਾਰੇ ਨੇ ਦੱਸਿਆ ਕਿ ਗੋਲੀਆਂ ਬੁੱਧਵਾਰ ਨੂੰ ਸਿਲਿਕਨ ਵੈਲੀ ਵਿਚ ਇਕ ਰੇਲਯਾਰਡ ਵਿਚ ਚਲਾਈਆਂ ਗਈਆਂ, ਜਿਸ ਵਿਚ ਕਈ ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ ਅਤੇ ਸ਼ੱਕੀ ਵਿਅਕਤੀ ਦੀ ਮੌਤ ਹੋ ਗਈ। ਗੋਲੀਬਾਰੀ ਰੇਲ ਸੈਂਟਰ ‘ਤੇ ਹੋਈ ਜੋ ਕਿ ਸੈਂਟਾ ਕਲਾਰਾ ਕਾਉਂਟੀ ਸ਼ੈਰਿਫ ਵਿਭਾਗ ਦੇ ਨਾਲ ਲੱਗਦੀ ਹੈ. ਇਹ ਇਕ ਆਵਾਜਾਈ ਕੰਟਰੋਲ ਕੇਂਦਰ ਹੈ ਜਿੱਥੇ ਰੇਲ ਗੱਡੀਆਂ ਖੜ੍ਹੀਆਂ ਰਹਿੰਦੀਆਂ ਹਨ ਅਤੇ ਉਹਨਾਂ ਦਾ ਰੱਖ ਰਖਾਵ ਹੁੰਦਾ ਹੈ.
ਮ੍ਰਿਤਕਾਂ ਵਿੱਚ ਵੈਲੀ ਟਰਾਂਸਪੋਰਟੇਸ਼ਨ ਅਥਾਰਟੀ (ਵੀਟੀਏ) ਦੇ ਕਰਮਚਾਰੀ ਵੀ ਸ਼ਾਮਲ ਹਨ। ਵੀਟੀਏ ਬੱਸ, ਲਾਈਟ ਰੇਲ ਅਤੇ ਸੈਂਟਾ ਕਲੇਰਾ ਕਾਉਂਟੀ ਵਿੱਚ ਹੋਰ ਆਵਾਜਾਈ ਸੇਵਾਵਾਂ ਪ੍ਰਦਾਨ ਕਰਦਾ ਹੈ l
ਸੈਨ ਹੋਜ਼ੇ ਦੇ ਮੇਅਰ ਸੈਮ ਲਿਕਕਾਰਡੋ ਨੇ ਟਵੀਟ ਕੀਤਾ, ” ਉਹਨਾਂ ਪਰਿਵਾਰਾਂ ਲਈ ਸਾਡੇ ਦਿਲਾਂ ਵਿੱਚ ਸੋਗ ਹੈ ਜੋ ਇਸ ਭਿਆਨਕ ਗੋਲੀਬਾਰੀ ਵਿੱਚ ਆਪਣੇ ਅਜ਼ੀਜ਼ਾਂ ਨੂੰ ਗੁਆ ਚੁੱਕੇ ਹਨ।”
Sikh Coalition
@sikh_coalition
The Sikh Coalition was deeply saddened to learn of this morning’s shooting at a San Jose, CA VTA facility. We understand that there are many Sikhs employed at this facility, and the community is in our prayers and our hearts as we work to learn more.