ਕਦੋਂ ਹੋਣਗੇ 12ਵੀ ਦੇ ਪੇਪਰ? ਪੜ੍ਹੋ ਅੱਜ ਦੀ ਇਸ ਬਾਰੇ ਹੋਈ ਮੀਟਿੰਗ ਵੇਰਵੇ…
ਜੂਨ ਦੇ ਆਖਰੀ ਹਫਤੇ ਹੋ ਸਕਦੀ ਹੈ ਪ੍ਰੀਖਿਆ; ਰਾਜਾਂ ਤੋਂ 25 ਮਈ ਤਕ ਸੁਝਾਅ ਮੰਗੇ
ਨਵੀਂ ਦਿੱਲੀ, 23 ਮਈ
ਸੀਬੀਐਸਈ ਦੀ 12ਵੀਂ ਜਮਾਤ ਦੀ ਪ੍ਰੀਖਿਆ ਕਰਵਾਉਣ ਲਈ ਅੱਜ ਕੇਂਦਰੀ ਸਿੱਖਿਆ ਮੰਤਰੀ ਦੀ ਸੂਬਿਆਂ ਦੇ ਸਿੱਖਿਆ ਮੰਤਰੀਆਂ ਨਾਲ ਮੀਟਿੰਗ ਸਮਾਪਤ ਹੋ ਗਈ ਹੈ। ਇਹ ਮੀਟਿੰਗ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਅਗਵਾਈ ਹੇੇਠ ਹੋਈ ਜਿਸ ਵਿਚ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਤੇ ਪ੍ਰਕਾਸ਼ ਜਾਵੜੇਕਰ ਵੀ ਸ਼ਾਮਲ ਸਨ। ਇਹ ਪਤਾ ਲੱਗਾ ਹੈ ਕਿ ਇਹ ਪ੍ਰੀਖਿਆ ਜੂਨ ਦੇ ਆਖਰੀ ਹਫਤੇ ਕਰਵਾਈ ਜਾ ਸਕਦੀ ਹੈ ਤੇ ਤਾਰੀਖਾਂ ਦਾ ਐਲਾਨ ਬਾਅਦ ਵਿਚ ਕੀਤਾ ਜਾਵੇਗਾ। 12ਵੀਂ ਜਮਾਤ ਦੀ ਪ੍ਰੀਖਿਆ ਆਬਜੈਕਟਿਵ ਟਾਈਪ ਪੇਪਰ ਜ਼ਰੀਏ ਹੋਵੇਗੀ। ਪ੍ਰੀਖਿਆ ਕਰਵਾਉਣ ਲਈ ਦਿੱਲੀ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ਨੇ ਸਹਿਮਤੀ ਜਤਾਈ ਹੈ। ਮੀਟਿੰਗ ਵਿਚ ਇਹ ਵੀ ਸਹਿਮਤੀ ਬਣੀ ਕਿ ਵਿਦਿਆਰਥੀਆਂ ਦੀ ਪ੍ਰੀਖਿਆ ਉਨ੍ਹਾਂ ਦੇ ਹੋਮ ਸੈਂਟਰ ਵਿਚ ਹੀ ਕਰਵਾਈ ਜਾਵੇਗੀ ਤੇ ਸੈਂਟਰਾਂ ਨੂੰ ਪਾਸਵਰਡ ਵਾਲਾ ਈ-ਪੇਪਰ ਭੇਜਿਆ ਜਾਵੇਗਾ। ਕੇਂਦਰੀ ਸਿੱਖਿਆ ਮੰਤਰੀ ਨੇ ਰਾਜਾਂ ਨੂੰ ਕਿਹਾ ਹੈ ਕਿ ਉਹ ਪ੍ਰੀਖਿਆ ਕਰਵਾਉਣ ਲਈ ਲਿਖਤੀ ਸੁਝਾਅ 25 ਮਈ ਤਕ ਕੇਂਦਰ ਨੂੰ ਭੇਜਣ।