ਇੱਕ ਤੋਂ ਦੂਜੇ ਜਿਲ੍ਹੇ ਵਿੱਚ ਜਾਣ ਤੇ ਪਾਬੰਦੀ – ਅਸਾਮ ਵਿੱਚ ਕੋਰੋਨਾ ਮਹਾਮਾਰੀ ਕਾਬੂ ਕਰਨ ਲਈ ਚੁੱਕੇ ਕਦਮ
ਨਿਊਜ਼ ਪੰਜਾਬ
ਅਸਾਮ ਵਿੱਚ ਵਧ ਰਹੇ ਕੋਰੋਨਾ ਮਾਮਲਿਆਂ ਦੇ ਮੱਦੇਨਜ਼ਰ ਇੱਕ ਵੱਡਾ ਫੈਸਲਾ ਲਿਆ ਗਿਆ ਹੈ , ਨਵੇਂ ਆਦੇਸ਼ ਅਨੁਸਾਰ ਸ਼ੁੱਕਰਵਾਰ (21 ਮਈ) ਨੂੰ ਸਵੇਰੇ ਪੰਜ ਵਜੇ ਤੋਂ ਲੋਕ ਇਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿਚ ਯਾਤਰਾ ਨਹੀਂ ਕਰ ਸਕਣਗੇ। ਅੱਜ ਤੋਂ ਅੰਤਰ ਜ਼ਿਲ੍ਹਾ (ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਤੱਕ) ਦੀ ਯਾਤਰਾ ਤੇ ਅਗਲੇ 15 ਦਿਨਾਂ ਲਈ ਪਾਬੰਦੀ ਰਹੇਗੀ ।
ਅਸਾਮ ਸਟੇਟ ਆਫ਼ਤ ਪ੍ਰਬੰਧਨ ਅਥਾਰਟੀ ਦੁਆਰਾ ਜਾਰੀ ਬਿਆਨ ਅਨੁਸਾਰ, ਅੰਤਰ-ਜ਼ਿਲ੍ਹਾ ਯਾਤਰਾ ਬਿਨਾਂ ਕਿਸੇ ਰੁਕਾਵਟ ਦੇ ਰਾਜ ਵਿੱਚ ਕੋਵਿਡ ਮਾਮਲਿਆਂ ਵਿੱਚ ਗਿਰਾਵਟ ਦਾ ਕਾਰਨ ਬਣ ਰਹੀ ਸੀ। ਰਾਜ ਸਰਕਾਰ ਦੁਆਰਾ ਜਾਰੀ ਕੀਤੇ ਗਏ ਆਦੇਸ਼ ਅਨੁਸਾਰ ਅੰਤਰ ਜ਼ਿਲਾ ਯਾਤਰਾ ਸਿਰਫ ਮੈਡੀਕਲ ਐਮਰਜੈਂਸੀ, ਕਿਸੇ ਦੀ ਮ੍ਰਿਤਕ ਦੇਹ ਅਤੇ ਖੇਤਰ ਦੇ ਡਿਪਟੀ ਕਮਿਸ਼ਨਰ ਦੀ ਲਿਖਤੀ ਪ੍ਰਵਾਨਗੀ ਤੋਂ ਬਾਅਦ ਕੀਤੀ ਜਾ ਸਕੇਗੀ ।