ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨਿਆ, ਇੱਥੇ ਕਰੋ ਚੈੱਕ

ਨਿਊਜ਼ ਪੰਜਾਬ 

ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਤੇ 10ਵੀਂ ਜਮਾਤ ਦਾ ਨਤੀਜਾ ਐਲਾਨ ਦਿੱਤਾ ਹੈ। ਪ੍ਰੀਖਿਆ ਦਾ ਨਤੀਜਾ pseb.ac.in ‘ਤੇ ਚੈੱਕ ਕੀਤਾ ਜਾ ਸਕਦਾ ਹੈ। ਬੋਰਡ ਦੇ ਡਿਪਟੀ ਚੇਅਰਮੈਨ ਵਰਿੰਦਰ ਭਾਟੀਆ ਨੇ ਦੱਸਿਆ ਕਿ ਇਸ ਵਾਰ ਨਤੀਜਾ ਪ੍ਰੀ-ਬੋਰਡ ਦੀਆਂ ਪ੍ਰੀਖਿਆੲਾਂ ਦੇ ਅਨੁਪਾਤਕ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤਾ ਗਿਆ ਹੈ। ਵਿਦਿਆਰਥੀਆਂ ਨੂੰ ਗਰੇਡ ਦੇ ਨਾਲ ਫ਼ੀਸਦ ਵੀ ਦਿੱਤਾ ਗਿਆ ਹੈ।ਕੋਵਿਡ ਮਹਾਮਾਰੀ ਕਾਰਨ ਇਸ ਵਾਰ ਦੀਆਂ ਬੋਰਡ ਪ੍ਰੀਖਿਆਵਾਂ ਵੱਲੋਂ ਮੈਰਿਟ ਨਹੀਂ ਐਲਾਨੀ ਗਈ।

ਦਸਵੀਂ ਜਮਾਤ ਦਾ ਨਤੀਜਾ 99.93 ਫ਼ੀਸਦ ਜਦਕਿ 8ਵੀਂ ਜਮਾਤ ਨਾਲ ਸਬੰਧਤ ਵਿਦਿਆਰਥੀ 99.88 ਫ਼ੀਸਦ ਪਾਸ ਗਏ। ਦੋਵਾਂ ਜਮਾਤਾਂ ‘ਚ ਕੁੜੀਆਂ ਦੀ ਮਿਹਨਤ ਦੁਬਾਰਾ ਰੰਗ ਲਿਆਈ ਤੇ ਪਾਸ ਫ਼ੀਸਦ ‘ਚ ਮੁੰਡਿਆਂ ਨੂੰ ਪਛਾੜਦਿਆਂ 8ਵੀਂ ਜਮਾਤ ‘ਚ 99.9 ਜਦਕਿ 10ਵੀਂ ਵਿਚ 99.94 ਕੁੜੀਆਂ ਪਾਸ ਹੋਈਆਂ।

ਨਤੀਜੇ ਵਿਚ 8ਵੀਂ ਜਮਾਤ ਨਾਲ ਸੰਬੰਧਤ ਪੇਂਡੂ ਤੇ ਸ਼ਹਿਰੀ ਖੇਤਰ ਦੇ ਸਕੂਲ ਪਾਸ ਫ਼ੀਸਦ ‘ਚ 99.88 ਫ਼ੀਸਦ ਨਤੀਜੇ ਨਾਲ ਬਰਾਬਰ ਰਹੇ। ਜਦਕਿ 10ਵੀਂ ਜਮਾਤ ਵਿਚ ਪਿੰਡਾਂ ਨਾਲ ਸਬੰਧਤ ਸਕੂਲਾਂ ਦਾ ਨਤੀਜਾ 99.94 ਫ਼ੀਸਦ ਰਿਹਾ। ਸ਼ਹਿਰੀ ਖੇਤਰਾਂ ‘ਚ ਇਹ ਨਤੀਜਾ 99.90 ਫ਼ੀਸਦ ਰਿਹਾ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 12ਵੀਂ ਦੀਆਂ ਪ੍ਰੀਖਿਆਵਾਂ ਲਈਆਂ ਜਾਣਗੀਆਂ ਜਾਂ ਨਹੀਂ ਇਸ ਬਾਰੇ ਬੋਰਡ ਅਧਿਕਾਰੀਆਂ ਨੇ ਕਿਹਾ ਕਿ ਇਸ ਬਾਰੇ ਫਿਲਹਾਲ ਕੁਝ ਵੀ ਕਹਿਣਾ ਮੁਸ਼ਕਲ ਹੈ। ਸੀਬੀਐੱਸਈ ਤੇ ਹੋਰ ਬੋਰਡ ਵੱਲੋਂ ਇਸ ਮਾਮਲੇ ਸਬੰਧੀ ਇਕ ਜੂਨ ਨੂੰ ਫੈਸਲਾ ਲੈਣਾ ਹੈ। ਇਸ ਬਾਰੇ ਬੈਠਕ ਹੈ। ਸਰਕਾਰ ਵੱਲੋਂ ਜਿਹੜੀਆਂ ਵੀ ਗਾਈਡਲਾਈਨਜ਼ ਆਉਣਗੀਆਂ, ਉਸੇ ਹਿਸਾਬ ਨਾਲ ਅੱਗੇ ਫ਼ੈਸਲਾ ਹੋਵੇਗਾ।