ਕੋਰੋਨਾ ਲਈ 2-ਡੀਓਕਸੀ-ਡੀ-ਗਲੂਕੋਜ਼ ਦਵਾਈ ਜਾਰੀ – ਮਰੀਜ਼ ਨੂੰ ਔਖੀ ਘੜੀ ਵਿੱਚ ਦੇਏਗੀ ਸਹਾਰਾ – ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਡਾ.ਰੈਡੀ ਲੈਬਾਰਟਰੀ ਤੋਂ ਕਰਵਾਈ ਤਿਆਰ

ਨਿਊਜ਼ ਪੰਜਾਬ

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਦੁਆਰਾ ਵਿਕਸਤ ਕੋਵਿਡ -19 ਐਂਟੀ-ਡਰੱਗ , ‘ 2-ਡੀਜੀ ‘ ਦਾ ਪਹਿਲਾ ਬੈਚ ਮਰੀਜ਼ਾਂ ਲਈ ਅੱਜ ਜਾਰੀ ਕਰ ਦਿੱਤਾ ਗਿਆ । ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸਿਹਤ ਮੰਤਰੀ ਡਾ: ਹਰਸ਼ਵਰਧਨ ਨੇ ਇਸ ਦਵਾਈ ਦੇ 10 ਹਜ਼ਾਰ ਪੈਕਟ ਜਾਰੀ ਕੀਤੇ l

ਰੱਖਿਆ ਮੰਤਰਾਲੇ ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਕਿਹਾ ਸੀ ਕਿ ਕੋਵਿਡ -19 ਦੇ ਦਰਮਿਆਨੀ ਅਤੇ ਗੰਭੀਰ ਲੱਛਣਾਂ ਵਾਲੇ ਮਰੀਜ਼ਾਂ ਉੱਤੇ ਇਸ ਦਵਾਈ ਦੀ ਐਮਰਜੈਂਸੀ ਵਰਤੋਂ ਨੂੰ ਭਾਰਤ ਦੇ ਡਰੱਗ ਕੰਟਰੋਲਰ ਜਨਰਲ (ਡੀਜੀਸੀਆਈ) ਨੇ ਪ੍ਰਵਾਨਗੀ ਦਿੱਤੀ ਹੈ

ਇੰਡੀਅਨ ਡਰੱਗ ਕੰਟਰੋਲਰ ਜਨਰਲ ਨੇ ਕੋਰੋਨਾ ਦੇ ਮਾਮਲਿਆਂ ਵਿੱਚ ਵਾਧੇ ਦੇ ਮੱਦੇਨਜ਼ਰ ਇਸ ਓਰਲ ਦਵਾਈ ਨੂੰ ਐਮਰਜੈਂਸੀ ਵਰਤੋਂ ਲਈ ਇਸਤੇਮਾਲ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਇਹ ਦਵਾਈ ਡਾ ਰੈਡੀ ਲੈਬਾਰਟਰੀ ਦੀ ਸਹਾਇਤਾ ਨਾਲ ਤਿਆਰ ਕੀਤੀ ਗਈ ਹੈ।

ਰੱਖਿਆ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਇਹ ਦਵਾਈ ਆਮ ਦਿੱਤੀ ਜਾ ਸਕਦੀ ਹੈ। 2-ਡੀਓਕਸੀ-ਡੀ-ਗਲੂਕੋਜ਼ ਦਵਾਈ ਮਰੀਜ਼ਾਂ ਨੂੰ ਤੇਜ਼ੀ ਨਾਲ ਠੀਕ ਕਰਨ ਅਤੇ ਆਕਸੀਜਨ ‘ਤੇ ਨਿਰਭਰਤਾ ਘਟਾਉਣ ਵਿੱਚ ਸਹਾਇਤਾ ਕਰੇਗੀ l

ਦਵਾਈ ਬਾਰੇ ਸਰਕਾਰੀ ਦਾਹਵਾ :
ਰੱਖਿਆ ਮੰਤਰਾਲੇ ਨੇ ਕਿਹਾ ਕਿ ਕੋਰੋਨਾ ਦੇ ਗੰਭੀਰ ਮਰੀਜ਼ਾਂ ਨੂੰ ਇਹ ਦਵਾਈ ਆਮ ਦਿੱਤੀ ਜਾ ਸਕਦੀ ਹੈ। 2-ਡੀਓਕਸੀ-ਡੀ-ਗਲੂਕੋਜ਼ ਦਵਾਈ ਮਰੀਜ਼ਾਂ ਨੂੰ ਤੇਜ਼ੀ ਨਾਲ ਠੀਕ ਕਰਨ ਅਤੇ ਆਕਸੀਜਨ ‘ਤੇ ਨਿਰਭਰਤਾ ਘਟਾਉਣ ਵਿੱਚ ਸਹਾਇਤਾ ਕਰੇਗੀ l
ਡੀਆਰਡੀਓ ਦੇ ਅਨੁਸਾਰ, ਜਦੋਂ ਇਹ ਦਵਾਈ ਕੋਰੋਨਾ-ਲਾਗ ਵਾਲੇ ਮਰੀਜ਼ ਨੂੰ ਦਿੱਤੀ ਜਾਂਦੀ ਹੈ, ਇਹ ਸਰੀਰ ਵਿੱਚ ਦਾਖਲ ਹੁੰਦੇ ਸਾਰ ਹੀ ਲਾਗ ਵਾਲੇ ਸੈੱਲਾਂ ਦੇ ਅੰਦਰ ਇਕੱਤਰ ਹੋ ਜਾਂਦੀ ਹੈ ਅਤੇ ਵਾਇਰਸ ਨੂੰ ਵਧਣ ਤੋਂ ਰੋਕਦੀ ਹੈ, ਅਤੇ ਐਨਰਜ਼ੀ ਵਿੱਚ ਵਾਧਾ ਕਰਦੀ ਹੈ l

ਡੀਆਰਡੀਓ ਦੇ ਅਨੁਸਾਰ, ਇਹ ਦਵਾਈ ਪਾਉਡਰ ਦੇ ਰੂਪ ਵਿੱਚ ਹੈ, ਜੋ ਪਾਣੀ ਵਿੱਚ ਘੁਲ੍ਹ ਸਕਦੀ ਹੈ ਅਤੇ ਕੋਰੋਨਾ ਮਰੀਜ਼ਾਂ ਨੂੰ ਦਿੱਤੀ ਜਾ ਸਕਦੀ ਹੈ. ਆਕਸੀਜਨ ਦੀ ਘਾਟ ਕਾਰਨ ਗੰਭੀਰ ਹਾਲਤਾਂ ਦਾ ਸਾਹਮਣਾ ਕਰ ਰਹੇ ਕੋਰੋਨਾ ਮਰੀਜ਼ਾਂ ਲਈ ਇਹ ਦਵਾਈ ਬਹੁਤ ਪ੍ਰਭਾਵਸ਼ਾਲੀ ਸਿੱਧ ਹੋ ਸਕਦੀ ਹੈ l

 

The drug will be available in sachets, which are to be stored below 25 degree Celsius.