ਅਮਰੀਕਾ ਦੇ ਰਾਸ਼ਟਰਪਤੀ ਨੇ ਭਾਰਤੀ ਬੀਬੀ ਨੂੰ ਦਿੱਤੀ ਅਹਿਮ ਜੁਮੇਵਾਰੀ
ਨਿਊਜ਼ ਪੰਜਾਬ
ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ ਨੇ ਭਾਰਤੀ ਮੂਲ ਦੀ ਬੀਬਾ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੀ ਸੀਨੀਅਰ ਸਲਾਹਕਾਰ ਨਿਯੁਕਤ ਕੀਤਾ ਹੈ। ਸੈਂਟਰ ਫਾਰ ਅਮੈਰੀਕਨ ਪ੍ਰੋਗਰੈਸ (ਸੀਏਪੀ) ਦੇ ਸੰਸਥਾਪਕ, ਜੌਨ ਪੋਡੇਸਟਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਨੀਰਾ ਟੰਡਨ ਪ੍ਰਸ਼ਾਸਨ ਲਈ ਅਹਿਮ ਸਿੱਧ ਹੋਵੇਗੀ। ਹਾਲਾਂਕਿ, ਅਸੀਂ ਸੀਏਪੀ ਵਿੱਚ ਉਨ੍ਹਾਂ ਦੀ ਮੁਹਾਰਤ ਅਤੇ ਅਗਵਾਈ ਨੂੰ ਯਾਦ ਕਰਾਂਗੇ ਜੋ 2003 ਵਿੱਚ ਬਣਾਈ ਗਈ ਸੀ.
ਇਸ ਤੋਂ ਪਹਿਲਾਂ ਫਰਵਰੀ ਮਾਰਚ ਵਿਚ ਵ੍ਹਾਈਟ ਹਾਊਸ ਵਿੱਚ ਨੀਰਾ ਟੰਡਨ ਨੂੰ ਡਾਇਰੈਕਟਰ ਵਜੋਂ ਨਿਯੁਕਤ ਕਰਨ ਲਈ ਰਾਸ਼ਟਰਪਤੀ ਜੋ ਬਿਡੇਨ ਦੀ ਨਾਮਜ਼ਦਗੀ ਪ੍ਰਸਤਾਵ ਨੂੰ ਵਾਪਸ ਲੈ ਲਿਆ ਗਿਆ ਸੀ ਕਿਉਂ ਕਿ ਨੀਰਾ ਦੇ ਨਾਮ ‘ਤੇ ਦੋਵਾਂ ਪਾਰਟੀਆਂ ਦੇ ਮੈਂਬਰਾਂ ਵਲੋਂ ਵਿਰੋਧ ਕੀਤਾ ਗਿਆ ਸੀ ।
ਉਸ ਤੇ ਕਈ ਸੰਸਦ ਮੈਂਬਰਾਂ ਖਿਲਾਫ ਟਵੀਟ ਕੀਤੇ ਜਾਣ ਕਾਰਨ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਉਸਨੇ ਇਸ ਤਰ੍ਹਾਂ ਦੇ 1000 ਤੋਂ ਵੱਧ ਟਵੀਟ ਹਟਾ ਕੇ ਸੈਨੇਟਰਾਂ ਤੋਂ ਮੁਆਫੀ ਮੰਗ ਲਈ ਸੀ, ਪਰ ਉਸਦਾ ਵਿਰੋਧ ਘੱਟ ਨਹੀਂ ਹੋਇਆ ਸੀ। ਰਾਸ਼ਟਰਪਤੀ ਜੋ ਬਿਡੇਨ ਨੇ ਆਖਰਕਾਰ ਨੀਰਾ ਟੰਡਨ ਨੂੰ ਇੱਕ ਹੋਰ ਅਹਿਮ ਅਹੁਦਾ ਦੇ ਕਿ ਭਾਰਤੀਆਂ ਦਾ ਮਾਨ ਵਧਾ ਦਿੱਤਾ ਹੈ l
ਇਸ ਤੋਂ ਪਹਿਲਾਂ ਵੀ ਕਈ ਭਾਰਤੀਆਂ ਨੂੰ ਅਹਿਮ ਅਹੁਦਿਆਂ ਤੇ ਨਿਯੁਕਤ ਕੀਤਾ ਜਾ ਚੁੱਕਾ ਹੈ l