ਦਿੱਲੀ ਚ ਲਾਕ ਡਾਊਨ 17 ਮਈ ਤੱਕ ਵਧਾਇਆ
ਨਵੀਂ ਦਿੱਲੀ, 9 ਮਈ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਲਾਗੂ ਕੀਤੀ ਤਾਲਾਬੰਦੀ 17 ਮਈ ਤੱਕ ਹਫ਼ਤੇ ਲਈ ਹੋਰ ਵਧਾਈ ਜਾਵੇਗੀ। ਇਸ ਦੌਰਾਨ ਮੈਟਰੋ ਰੇਲ ਦੀਆਂ ਸੇਵਾਵਾਂ ਵੀ ਬੰਦ ਰਹਿਣਗੀਆਂ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਹਾਲਾਂਕਿ ਪਿਛਲੇ ਕੁੱਝ ਦਿਨਾਂ ਵਿੱਚ ਕੋਵਿਡ -19 ਦੇ ਮਾਮਲਿਆਂ ਵਿੱਚ ਕਮੀ ਆਈ ਹੈ ਪਰ ਮਹਾਮਾਰੀ ਦੀ ਮੌਜੂਦਾ ਲਹਿਰ ਵਿੱਚ ਕਿਸੇ ਵੀ ਤਰਾਂ ਦੀ ਢਿੱਲ ਹੁਣ ਤੱਕ ਮਿਲੀ ਸਫਲਤਾ ਨੂੰ ਖ਼ਤਮ ਕਰ ਦੇਵੇਗੀ।